ਤਰਨ ਤਾਰਨ: ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਜਾਅਲੀ ਵਰਦੀ ਪਾ ਕੇ ਫੇਸਬੁੱਕ 'ਤੇ ਫੋਟੋਆਂ ਅਪਲੋਡ ਕਰਨ ਵਾਲੇ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕਰ ਦੋਸ਼ੀ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਅੱਡਾ ਵਲਟੋਹਾ ਵਿਖੇ ਨਾਕੇ ਦੌਰਾਨ ਪੁਲਿਸ ਪਾਰਟੀ ਸਮੇਤ ਨੂੰ ਕਿਸੇ ਖ਼ਾਸ ਨੇ ਇਤਲਾਹ ਦਿੱਤੀ ਕਿ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜੱਗਾ ਸਿੰਘ ਵਾਸੀ ਬਹਾਦਰ ਨਗਰ ਵਟਸਐਪ ਅਤੇ ਫੇਸਬੁੱਕ 'ਤੇ ਆਪਣੀਆਂ ਤਸਵੀਰਾਂ ਪੰਜਾਬ ਪੁਲਿਸ ਦੀ ਜਾਅਲੀ ਵਰਦੀ ਪਾ ਕੇ ਅਪਲੋਡ ਕਰਦਾ ਹੈ, ਜਿਸ ਨਾਲ ਉਹ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ੁਦ ਨੂੰ ਪੁਲਿਸ ਵਿੱਚ ਮੁਲਾਜ਼ਮ ਦੱਸ ਕੇ ਠੱਗੀਆਂ ਮਾਰਦਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਹੋਰ ਵਰਦੀਆਂ ਅਤੇ ਫੋਟੋਆਂ ਬਰਾਮਦ ਹੋ ਸਕਦੀਆਂ ਹਨ।
ਇਹ ਵੀ ਪੜ੍ਹੋਂ: ਨਵੀਂ ਦਿੱਲੀ: CAB ਵਿਰੁੱਧ ਪ੍ਰਦਰਸ਼ਨ 'ਚ ਬੱਸਾਂ ਨੂੰ ਲਾਈ ਅੱਗ, ਸਥਿਤੀ ਤਣਾਅਪੂਰਣ
ਉਕਤ ਏਐਸਆਈ ਬਲਵਿੰਦਰ ਸਿੰਘ ਨੇ ਸ਼ਮਸ਼ੇਰ ਸਿੰਘ ਵਿਰੁੱਧ ਧਾਰਾ 171,416,420 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਆਰੋਪੀ ਨੂੰ ਕਾਬੂ ਕਰ ਲਿਆ ਹੈ। ਅੱਜ ਆਰੋਪੀ ਨੂੰ ਪੱਟੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਹੈ।