ਤਰਨਤਾਰਨ: ਇੱਥੋਂ ਦੇ ਪਿੰਡ ਕੋਟ ਧਰਮ ਚੰਦ ਵਿਖੇ ਰੁੱਖਾਂ ਦੀ ਕਟਾਈ ਨੂੰ ਲੈ ਕੇ ਭਰਾਵਾਂ ਵਿੱਚ ਆਪਸੀ ਤਕਰਾਰ ਕਤਲ ਤੱਕ ਪਹੁੰਚ ਗਈ। ਇਹ ਸਾਰਾ ਮਾਮਲਾ ਉਦੋਂ ਵਾਪਰਿਆਂ ਜਦੋਂ ਲਾਲ ਸਿੰਘ ਆਪਣੀ ਪੈਲੀ ਵਿੱਚ ਲੱਗੇ ਦਰਖ਼ਤਾਂ ਦੀ ਕਟਾਈ ਕਰ ਰਿਹਾ ਸੀ ਤਾਂ ਉਦੋਂ ਮਨਜਿੰਦਰ ਸਿੰਘ ਨੇ ਉਸ ਨੂੰ ਰੋਕਣਾ ਚਾਹਿਆ। ਇਸ ਦੌਰਾਨ ਲਾਲ ਸਿੰਘ ਨੇ ਕਿਹਾ ਕਿ ਸਾਡੀ ਪੈਲੀ ਹੈ, ਅਸੀਂ ਜੋ ਕੁੱਝ ਮਰਜੀ ਕਰੀਏ।
ਇਸੇ ਨੂੰ ਲੈ ਕੇ ਦਰਖ਼ੱਤਾਂ ਦੀ ਕਟਾਈ ਦਾ ਮਾਮਲਾ ਕਤਲ ਵਿੱਚ ਬਦਲ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਨੇ ਆਪਣੇ ਦੋ ਸਕੇ ਭਰਾਵਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਭਰਾ ਦੀ ਤਾਂ ਮੌਕੇ ਉੱਤੇ ਹੀ ਮੌਤ ਹੋਈ ਗਈ, ਜਦ ਕਿ ਦੂਸਰਾ ਹਸਪਤਾਲ ਵਿੱਚ ਜੇਰੇ ਇਲਾਜ ਮਰ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਇਨਸਾਫ਼ ਮਿਲਣਾ ਚਾਹੀਦਾ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਐੱਸ.ਐੱਚ.ਓ ਝਬਾਲ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹਨ ਅਤੇ ਉਨ੍ਹਾਂ ਦੀ ਦੇਖਭਾਲ ਜਾਰੀ ਹੈ।