ਤਰਨਤਾਰਨ/ਭਿੱਖੀਵਿੰਡ : ਪਿਸਤੌਲ ਦਾ ਡਰ ਦਿਖਾ ਕੇ ਔਰਤ ਕੋਲੋਂ ਵਾਲੀਆਂ ਖੋਹਣ ਵਾਲੇ ਦੋ ਲੁੱਟੇਰਿਆ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਉੱਤੇ ਲੁਟੇਰਿਆ ਨੇ ਗੋਲੀਆਂ ਵੀ ਚਲਾਈਆਂ ਹਨ। ਇਸ ਦੌਰਾਨ ਇੱਕ ਲੁਟੇਰਾ ਦੇ ਜਖਮੀ ਵੀ ਹੋਇਆ ਹੈ।
ਜਾਣਕਾਰੀ ਮੁਤਾਬਿਕ ਦੋ ਲੁਟੇਰਿਆ ਵੱਲੋਂ ਮੋਟਰਸਾਇਕਲ ਉੱਤੇ ਜਾ ਰਹੇ ਪਤੀ ਪਤਨੀ ਅਤੇ ਬੱਚੇ ਨੂੰ ਘੇਰ ਲਿਆ ਅਤੇ ਪਿਸਤੌਲ ਦਿਖਾ ਕੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਓੁਤਾਰ ਲਈਆਂ ਗਈਆਂ ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੀਸੀਆਰ ਪੁਲਿਸ ਨੇ ਉਕਤ ਘਟਨਾ ਸੰਬੰਧੀ ਪੀੜਤਾ ਨਾਲ ਗੱਲਬਾਤ ਕਰਦਿਆਂ ਘਟਨਾ ਸੰਬੰਧੀ ਪੂਰੀ ਜਾਣਕਾਰੀ ਲਈ। ਇਸ ਦੌਰਾਨ ਜਾਣਕਾਰੀ ਮਿਲੀ ਕਿ ਪੀੜਤ ਕਲਗਾ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਤੇ ਬੱਚੇ ਗੁਰਮੇਲ ਸਿੰਘ ਸਮੇਤ ਭਿੱਖੀਵਿੰਡ ਤੋਂ ਪੱਟੀ ਨੂੰ ਰੱਖੜੀ ਬੰਨਣ ਲਈ ਜਾ ਰਹੇ ਸਨ। ਪਿੰਡ ਭੈਣੀ ਗੁਰਮੱਖ ਸਿੰਘ ਨਜ਼ਦੀਕ ਇੱਕ ਪੀਰ ਦੀ ਦਰਗਾਹ ਨਜ਼ਦੀਕ ਦੋ ਬਾਈਕ ਸਵਾਰ ਲੁਟੇਰਿਆ ਨੇ ਕਲਗਾ ਸਿੰਘ ਦੇ ਮੋਟਰਸਾਇਕਲ ਨੂੰ ਟੱਕਰ ਮਾਰਕੇ ਮੋਟਰਸਾਇਕਲ ਰੋਕ ਲਿਆ। ਉਨਾਂ ਦੇ ਲੜਕੇ ਗੁਰਮੇਲ ਸਿੰਘ ਦੇ ਸਿਰ ਉੱਤੇ ਪਿਸਤੋਲ ਤਾਣ ਕੇ ਉਸਦੀ ਪਤਨੀ ਕੁਲਦੀਪ ਕੌਰ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
- CM Mann News: ਰੱਖੜ ਪੁੰਨਿਆ ਮੌਕੇ ਗੁਰਦੁਵਾਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
- Ludhiana Fight Viral Video: ਮਾਮੂਲੀ ਗੱਲ ਪਿਛੇ ਪਹਿਲਾਂ ਪਾੜ ਦਿੱਤੇ ਇੱਕ ਦੂਜੇ ਦੇ ਸਿਰ, ਫਿਰ ਕਰ ਲਿਆ ਸਮਝੋਤਾ!
- Sri Guru Granth Sahib Ji : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਜਾਣਕਾਰੀ ਮੁਤਾਬਿਕ ਘਟਨਾ ਸਥਾਨ ਉੱਤੇ ਪਹੁੰਚੀ ਥਾਣਾ ਕੱਚਾ ਪੱਕਾ ਦੀ ਪੀਸੀਆਰ ਪੁਲਿਸ ਟੀਮ ਨੇ ਤੁਰੰਤ ਇਸ ਉੱਤੇ ਕਾਰਵਾਈ ਕਰਦਿਆਂ ਲੁੱਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰਿਆ ਨੇ ਪਿੰਡ ਕੁੱਲੇ ਨਜ਼ਦੀਕ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਸ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ, ਜਿਸਦੀ ਪਛਾਣ ਮਨਦੀਪ ਸਿੰਘ ਵਾਸੀ ਵਾਰਡ ਨੰ.16 ਕੁੱਲਾ ਰੋਡ ਪੱਟੀ ਦੇ ਰੂਪ ਵਿੱਚ ਹੋਈ ਹੈ। ਇਸ ਦੌਰਾਨ ਦੂਜੇ ਲੁਟੇਰੇ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਪਾਸੋਂ ਹਥਿਆਰ ਅਤੇ ਅਣਚੱਲੇ ਕਾਰਤੂਸ ਬਰਾਮਦ ਹੋਏ ਹਨ। ਪੁਲਿ ਮਾਮਲੇ ਦੀ ਜਾਂਚ ਕਰ ਰਹੀ ਹੈ।