ਤਰਨਤਾਰਨ: ਬੀਤੇ ਦਿਨੀ ਪੰਜਾਬ ਅਤੇ ਪੁਲਿਸ ਨੂੰ ਦਹਿਲਾਉਣ ਲਈ ਸ਼ਰਾਰਤੀ ਅਨਸਰਾਂ ਨੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਸਰਹਾਲੀ (Sarhali police station under Tarn Taran district) ਨੂੰ ਆਰ.ਪੀ.ਜੀ ਲਾਂਚਰ ਹਮਲੇ ਦਾ ਸ਼ਿਕਾਰ ਬਣਾਇਆ ਸੀ, ਜਿਸ ਵਿਚ ਪੁਲਸ ਨੇ ਹਮਲਾ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਨ੍ਹਾਂ ਦੀ ਰਿਮਾਂਡ ਸਮੇਂ ਪੁੱਛਗਿੱਛ ਦੌਰਾਨ ਜ਼ਿਲ੍ਹਾ ਪੁਲਸ ਵੱਲੋਂ ਤਿੰਨ ਹੋਰ ਮੌਡਿਊਲ ਦੇ ਸਾਥੀਆਂ ਨੂੰ ਇਕ ਜ਼ਿੰਦਾ ਆਰ.ਪੀ.ਜੀ ਲਾਂਚਰ ਸਣੇ ਗ੍ਰਿਫ਼ਤਾਰ ਕੀਤਾ ਗਿਆ।
ਲਾਂਚਰ ਡਿਫਿਊਜ਼: ਇਸ ਤੋਂ ਬਾਅਦ ਪੁਲਸ ਨੇ ਬੰਬ ਸਕੁਆਡ ਦੀ ਮਦਦ ਨਾਲ ਤਰਨਤਾਰਨ ਦੇ ਮੰਡ ਇਲਾਕੇ ਵਿੱਚ ਲੋਡਿਡ ਆਰਪੀਜੀ ਨੂੰ ਡਿਫਿਊਜ਼ (bomb squad diffused the RPG ) ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀ ਤਰਨਤਾਰਨ ਦੇ ਸਰਹਾਲੀ ਥਾਣਾ ਉੱਤੇ ਹੋਏ ਆਰਪੀਜੀ ਲਾਂਚਰ ਦੇ ਹਮਲੇ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਹੁਣ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਅਣਵਰਤਿਆ ਆਰ ਪੀ ਜੀ ਰਾਕੇਟ ਲਾਂਚਰ ਬਰਾਮਦ (Police recovered an unused RPG rocket launcher) ਕੀਤਾ ।
ਪੁਲਿਸ ਉੱਤੇ ਆਰਪੀਜੀ ਹਮਲੇ: ਇਸ ਸਾਲ ਪਹਿਲਾਂ ਮੁਹਾਲੀ ਵਿੱਚ ਪੁਲਿਸ ਦੇ ਇੰਟੈਲੀਜੈਂਸ (Police Intelligence Headquarters in Mohali) ਹੈੱਡਕੁਆਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਅਟੈਕ ਅਟੈਕ 10 ਮਈ, 2022 ਨੂੰ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਆਰਪੀਜੀ ਡਿੱਗਿਆ ਸੀ।
ਇਹ ਧਮਾਕਾ ਉਸ ਸਮੇਂ ਸ਼ਾਮ ਕਰੀਬ 7.45 ਵਜੇ ਹੋਇਆ ਸੀ। ਪੁਲਿਸ ਦਾ ਕਹਿਣਾ ਸੀ ਕਿ ਗ੍ਰਨੇਡ ਨਹੀਂ ਫੱਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ ਸੀ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ
ਇਹ ਵੀ ਪੜ੍ਹੋ: ਪਠਾਨਕੋਟ 'ਚ 10 ਕਿੱਲੋ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ, ਤਸਕਰਾਂ ਕੋਲੋਂ ਅਸਲਾ ਵੀ ਬਰਾਮਦ
ਦੂਜਾ ਅਟੈਕ: ਇਸ ਤੋਂ ਬਾਅਦ ਦੂਜਾ ਅਟੈਕ ਤਰਨਤਾਰਨ ਸਰਹਾਲੀ ਥਾਣਾ ਉੱਤੇ ਕੀਤਾ (The second attack on Sarhali police station) ਗਿਆ ਇਸ ਅਟੈਕ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਜ਼ਰੂਰ ਖ਼ੜ੍ਹੇ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਹੁਣ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਤੀਜੇ ਅਣ ਵਰਤੇ ਆਰਪੀਜੀ ਨੂੰ ਰਿਕਵਰ ਕਰਨ ਤੋਂ ਬਾਅਦ ਡਿਫਿਊਜ਼ (bomb squad diffused the RPG ) ਕੀਤਾ ਹੈ।