ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਰੇਲਵੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਰੇਲਵੇ ਵਿਭਾਗ ਦੀ ਥਾਂ ਉੱਤੇ ਕਬਜ਼ਾਧਾਰੀਆਂ ਵੱਲੋਂ ਨਜਾਇਜ਼ ਤੌਰ ਉੱਤੇ ਬਣਾਏ ਗਏ 25 ਤੋਂ 30 ਖੋਖੇਆ ਉੱਤੇ ਰੇਲਵੇ ਵਿਭਾਗ ਨੇ ਬੁਲਡੋਜਰ ਚਲਾਉਂਦੇ ਹੋਏ ਰੇਲਵੇ ਵਿਭਾਗ ਦੀ ਥਾਂ ਨੂੰ ਖਾਲੀ ਕਰਵਾਇਆ।
ਰੇਲਵੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਵਿਭਾਗ ਦੀ ਥਾਂ ਉੱਤੇ ਖੋਖੇ ਬਣਾ ਕੇ ਰੋਜ਼ੀ-ਰੋਟੀ ਕਮਾ ਰਹੇ ਲੋਕਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਸਾਲਾਂ ਤੋਂ ਸਟੇਸ਼ਨ ਬਾਜ਼ਾਰ ਵਿੱਚ ਰੇਲਵੇ ਦੀ ਖਾਲੀ ਪਈ ਥਾਂ ਉੱਤੇ ਖੋਖੇ ਲਾ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸਨ। ਪਰ ਇਸ ਤਰੀਕੇ ਨਾਲ ਰੇਲਵੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਨਾਲ ਉਹ ਬਿਲਕੁਲ ਬੇਰੁਜ਼ਗਾਰ ਹੋ ਚੁੱਕੇ ਹਨ।
ਖੋਖੇ ਵਾਲਿਆਂ ਵੱਲੋਂ ਕਾਰੋਬਾਰ ਹੋਣ ਤੱਕ ਦੇ ਸਮੇਂ ਦੀ ਮੰਗ:- ਪੀੜਤ ਲੋਕਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਉਨ੍ਹਾਂ ਦੇ ਦਿੱਤੇ ਖੋਖੇ ਤੋੜ ਦਿੱਤੇ ਹਨ। ਉੱਥੇ ਹੀ ਉਨ੍ਹਾਂ ਦੇ ਬੱਚਿਆਂ ਦੇ ਮੂੰਹੋਂ ਰੋਟੀ ਵੀ ਖੋਹ ਲਈ ਹੈ। ਪੀੜਤ ਲੋਕਾਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ। ਉਨ੍ਹਾਂ ਨੂੰ ਕੁੱਝ ਹੋਰ ਟਾਇਮ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਕੀਤੇ ਹੋਰ ਸੈਂਟ ਕਰ ਸਕਣ। ਰੇਲਵੇ ਵਿਭਾਗ ਨੇ ਜਦੋਂ ਕੋਈ ਉਸਾਰੀ ਇਸ ਥਾਂ ਉੱਤੇ ਸ਼ੁਰੂ ਕਰਨੀ ਹੋਵੇਗੀ। ਸਾਨੂੰ ਦੱਸ ਦੇਣਾ ਅਸੀਂ ਉਸੇ ਵੇਲੇ ਹੀ ਆਪਣੇ ਖੋਖੇ ਇਸ ਥਾਂ ਤੋਂ ਚੁੱਕ ਲੈ ਜਾਵਾਂਗੇ।
ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਬਜ਼ਾਧਾਰੀਆਂ ਨੂੰ ਕੁੱਝ ਸਮਾਂ ਹੋਰ ਦਿੱਤਾ:- ਉਧਰ ਰੇਲਵੇ ਵਿਭਾਗ ਵੱਲੋਂ ਤੋੜੇ ਜਾ ਰਹੇ ਖੋਖਿਆਂ ਨੂੰ ਵੇਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅੱਗੇ ਆਏ ਅਤੇ ਉਨ੍ਹਾਂ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਹਨਾਂ ਬਣਾਏ ਹੋਏ ਖੋਖਿਆ ਨੂੰ ਨਾ ਤੋੜਿਆ ਜਾਵੇ। ਕਿਉਂਕਿ ਗਰੀਬ ਲੋਕਾਂ ਨੇ ਇਹ ਖੋਖੇ ਕਰਜ਼ਾ ਚੁੱਕ ਕੇ ਬਣਾਏ ਹਨ। ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਹਨਾਂ ਕਬਜ਼ਾਧਾਰੀਆਂ ਨੂੰ ਕੁੱਝ ਸਮਾਂ ਦੇ ਦਿੱਤਾ ਅਤੇ ਹੁਕਮ ਜਾਰੀ ਕੀਤੇ ਕਿ ਕਬਜ਼ਾਧਾਰੀ ਜਲਦੀ ਰੇਲਵੇ ਵਿਭਾਗ ਦੀ ਜਗ੍ਹਾ ਖਾਲੀ ਕਰ ਦੇਣ ਅਤੇ ਇੱਥੋਂ ਆਪਣੇ ਬਣਾਏ ਹੋਏ ਖੋਖੇ ਚੁੱਕ ਲੈਣ।
ਕੇਂਦਰ ਸਰਕਾਰ ਲੋਕਾਂ ਤੋਂ ਰੁਜ਼ਗਾਰ ਖੋਹ ਰਹੀ:- ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿੱਥੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ। ਪਰ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਉਨ੍ਹਾਂ ਤੋਂ ਰੁਜ਼ਗਾਰ ਖੋਹ ਰਹੀ ਹੈ। ਜਿਸ ਦੀ ਮਿਸਾਲ ਹੈ ਪਿੰਡ ਘਰਿਆਲਾ ਦਾ ਇਹ ਸਟੇਸ਼ਨ ਬਜ਼ਾਰ ਜਿੱਥੇ ਗ਼ਰੀਬਾਂ ਦੇ ਬਣਾਏ ਹੋਏ ਖੋਖੇ ਰੇਲਵੇ ਵਿਭਾਗ ਵੱਲੋਂ ਜਬਰਦਸਤੀ ਤੋੜਦੇ ਹੋਏ, ਗਰੀਬ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ।
ਰੇਲਵੇ ਵਿਭਾਗ ਵੱਲੋਂ ਕਬਜ਼ਾਧਾਰੀਆਂ ਨੂੰ 3 ਵਾਰ ਨੋਟਿਸ ਜਾਰੀ:- ਉਧਰ ਕਾਰਵਾਈ ਕਰਨ ਆਏ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਦੇ ਅੱਗੇ ਬੋਲਣ ਤੋਂ ਬਚਦੇ ਰਹੇ। ਪਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹਨਾਂ ਕਬਜ਼ਾਧਾਰੀਆਂ ਨੂੰ 3 ਵਾਰ ਨੋਟਿਸ ਜਾਰੀ ਕੀਤੇ ਗਏ ਹਨ। ਪਰ ਇਨ੍ਹਾਂ ਵੱਲੋਂ ਰੇਲਵੇ ਦੀ ਜਗ੍ਹਾ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ ਸੀ। ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਇਹ ਕਾਰਵਾਈ ਕਰਨੀ ਪਈ ਹੈ।
ਇਹ ਵੀ ਪੜੋ:- Captain Amarinder Singh new governor: ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ ਪੰਜਾਬ ਦੇ ਕੈਪਟਨ, ਭਾਜਪਾ ਨੇ ਖਿੱਚੀ ਤਿਆਰੀ !