ਤਰਨਤਾਰਨ: ਕਸਬਾ ਚੋਹਲਾ ਸਾਹਿਬ ਦੇ ਇੱਕ ਪਰਿਵਾਰ ‘ਤੇ ਅਜਿਹੀ ਕੁਦਰਤੀ ਮਾਰ ਪਈ, ਕਿ ਹੱਸਦਾ-ਵੱਸਦਾ ਘਰ ਪੁਰੀ ਤਰ੍ਹਾਂ ਬਰਬਾਦ ਹੋ ਗਿਆ। ਪਿੰਡ ਦਾ ਵਸਨੀਕ ਵਿਅਕਤੀ ਜਿਸ ਦੇ ਘਰ ਅੱਜ ਤੋਂ 15 ਸਾਲ ਪਹਿਲਾਂ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਸੀ, ਤੇ ਪੁੱਤਰ ਦੇ ਹੁੰਦੇ ਘਰ ‘ਚ ਰੌਂਣਕਾਂ ਤੇ ਖੁਸ਼ੀਆਂ ਦੀਆਂ ਕਲਕਿਹਰੀਆ ਗੁੰਝੀਆ, ਪਰ ਇਹ ਸਭ ਥੋੜ੍ਹੇ ਸਮੇਂ ਲਈ ਹੀ ਸੀ, ਅਗਲੇ ਦਿਨ ਹੀ ਪੁੱਤ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਪਿਤਾ ਸਦਾ ਲਈ ਹੀ ਸ਼ਾਂਤ ਹੋ ਗਿਆ।
ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਬੱਚੇ ਨੂੰ ਰਿਤੀ ਰਿਵਾਜਾ ਦੇ ਮੁਤਾਬਿਕ ਦਫਨਾ ਦਿੱਤਾ ਸੀ, ਪਰ ਉਸ ਦਿਨ ਦੇ ਹਾਦਸੇ ਤੋਂ ਬਆਦ ਮ੍ਰਿਤਕ ਬੱਚੇ ਦਾ ਪਿਤਾ ਸਦਾ ਲਈ ਸਦਮੇ ‘ਚ ਚਲਾ ਗਿਆ ਤੇ ਆਪਣੇ ਮ੍ਰਿਤਕ ਬੱਚੇ ਨੁੰ ਸ਼ਮਸ਼ਾਨਘਾਟ ਵਿੱਚ ਮਿੱਟੀ ‘ਚੋ ਪੁੱਟ ਕੇ ਘਰ ਲੈ ਆਇਆ, ਹਾਲਾਂਕਿ ਬਾਅਦ ‘ਚ ਫਿਰ ਪਿੰਡ ਵਾਸੀਆ ਨੇ ਉਸ ਮ੍ਰਿਤਕ ਬੱਚੇ ਦਫਨਾ ਦਿੱਤਾ। ਉਸ ਦਿਨ ਤੋਂ ਲੈਕੇ ਅੱਜ ਤੱਕ ਉਸ ਬੱਚੇ ਦੇ ਪਿਤਾ ਮਾਨਸਿਕ ਤੌਰ ‘ਤੇ ਰੋਗੀ ਹੋ ਗਏ।
ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਪਿਤਾ ਨੇ ਆਪਣੇ ਆਪ ਨੂੰ ਘਰ ਦੇ ਇੱਕ ਕਮਰੇ ਵਿੱਚ ਹਮੇਸ਼ਾ ਲਈ ਬੰਦ ਕਰ ਲਿਆ। ਜੋ ਆਦਮੀ ਬੜੇ ਹੀ ਵਧੀਆ ਢੰਗ ਨਾਲ ਆਪਣੇ ਘਰ ਨੂੰ ਚਲਾ ਰਿਹਾ ਸੀ, ਅੱਜ ਉਹੀ ਵਿਅਕਤੀ 15 ਸਾਲਾਂ ਤੋਂ ਘਰ ਦੇ ਕਮਰੇ ਵਿੱਚ ਇੱਕ ਕੈਦੀ ਬਣਕੇ ਜਿਉਣ ਲਈ ਮਜ਼ਬੁੂਰ ਹੋ ਗਿਆ।
ਇਹ ਸਾਰੀ ਜਾਣਕਾਰੀ ਪੀੜਤ ਵਿਅਕਤੀ ਦੀ ਪਤਨੀ ਤੇ ਪਿੰਡ ਦੇ ਮੈਂਬਰ ਨੇ ਸਾਂਝਾ ਕੀਤੀ। ਪੀੜਤ ਮਹਿਲਾ ਨੇ ਕਿਹਾ, ਕਿ ਕਿਸੇ ਵੀ ਸਰਕਾਰ ਦੇ ਨੁਮਾਇਦੇ ਜਾ ਫਿਰ ਕਿਸੇ ਵੀ ਸੰਸਥਾ ਨੇ ਸਾਡੀ ਪਰਿਵਾਰ ਦੀ ਬਾਹ ਨਹੀਂ ਫੜੀ।
ਹੁਣ ਪੀੜਤ ਦੀ ਪਤਨੀ ਪਿੰਡ ‘ਚ ਲੋਕਾਂ ਦੇ ਘਰ ਦਾ ਕੰਮ ਕਰਕੇ ਹੀ ਆਪਣੇ ਪਰਿਵਾਰ ਦਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਚਲਾ ਰਹੀ ਹੈ। ਨਾਲ ਹੀ ਇਸ ਔਖੀ ਘੜੀ ਵਿੱਚ ਮਦਦ ਦੀ ਮੰਗ ਕਰ ਰਹੀ ਹੈ। ਤਾਂ ਜੋ ਬਚੀ ਹੋਈ ਜ਼ਿੰਦਗੀ ਗੁਜ਼ਾਰ ਸਕੇ।
ਇਹ ਵੀ ਪੜ੍ਹੋ:PUNBUS ਤੇ PRTC ਦੇ ਕੱਚੇ ਮੁਲਾਜ਼ਮਾਂ ਦੀ CM ਕੈਪਟਨ ਨੂੰ ਚਿਤਾਵਨੀ