ਤਰਨਤਾਰਨ : ਪੰਜਾਬ ਚ ਵਿਧਾਨ ਸਭਾ ਚੋਣਾਂ ਨਜਦੀਕ ਹੋਣ ਕਰਕੇ ਪੰਜਾਬ ਦੀਆ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਤਿੱਖੇ ਵਿਅੰਗ ਕਸਣੇ ਸ਼ੁਰੂ ਕਰ ਦਿੱਤੇ ਹਨ। ਪਰ ਅਕਾਲੀ ਦਲ ਪਾਰਟੀ ਦੀਆਂ ਪੰਜਾਬ 'ਚ ਮੁਸ਼ਕਿਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਜਿਸਦੇ ਚਲਦਿਆਂ ਤਰਨਤਾਰਨ ਦੇ ਵਿੱਚ ਯੂਥ ਕਾਂਗਰਸ ਦੇ ਬੁਲਾਰੇ ਜਗਮੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ 'ਚੋਂ ਛੇਕਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਕੀਤੀ।
ਇਹ ਵੀ ਪੜ੍ਹੋ:ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ
ਉਨ੍ਹਾਂ ਨੇ ਕਿਹਾ ਸਾਰਾ ਪੰਜਾਬ ਜਾਣ ਚੁੱਕਾ ਹੈ ਕਿ ਇਨ੍ਹਾਂ ਨੇ ਹੀ ਬਰਗਾੜੀ ਗੋਲੀ ਕਾਂਡ 'ਚ ਇਨ੍ਹਾਂ ਦਾ ਹੀ ਹੱਥ ਹੈ। ਇਸ ਲਈ ਇਨ੍ਹਾਂ ਨੂੰ ਪੰਜਾਬ ਦੇ ਲੋਕ ਦਰਕਾਰ ਚੁੱਕੇ ਹਨ। ਜਗਮੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਗਰ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ ਸ਼ਾਂਤਮਾਈ ਢੰਗ ਨਾਲ ਅੰਮ੍ਰਿਤਸਰ ਵਿਖੇ ਧਰਨਾ ਦੇਵਾਂਗੇ ਉਦੋਂ ਤੱਕ ਜਦੋਂ ਤੱਕ ਇਨ੍ਹਾਂ ਨੂੰ ਪੰਥ ਚੋਂ ਛੇਕਿਆ ਨਹੀਂ ਜਾਂਦਾ।