ਤਰਨਤਾਰਨ: ਬੀਤੀ ਦੇਰ ਸ਼ਾਮ ਨੁੰ ਤਰਨਤਾਰਨ ਨੇੜੇ ਪਲਾਸੌਰ ਕੋਲ ਇੱਕ ਕਿਸਾਨ ਦੇ ਖੇਤਾਂ ਵਿੱਚ ਬਿਜਲੀ ਨਾ ਆਉਣ ਕਾਰਨ ਜਦੋਂ ਬਿਜਲੀ ਦਾ ਕੰਮ ਕਰਦਾ ਸ਼ਖ਼ਸ ਬਿਜਲੀ ਦੇ ਖੰਭੇ ਨੂੰ ਸਹੀ ਕਰ ਰਿਹਾ ਸੀ ਤਾਂ ਆਚਨਕ ਕੰਰਟ ਲੱਗਣ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉੱਤੇ ਤੁੰਰਤ ਹੀ ਪੁਲਿਸ ਨੇ ਲਾਸ਼ ਨੁੰ ਆਪਣੇ ਕਬਜ਼ੇ ਵਿੱਚ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਭੇਜਿਆ। ਪੀੜਤ ਪਰਿਵਾਰ ਨੁੰ ਫੋਨ ਰਾਹੀਂ ਸੂਚਨਾ ਦਿੱਤੀ ਗਈ। ਜੋ ਦੁਪਹਿਰ ਸਮੇਂ ਪੀੜਤ ਪਰਿਵਾਰ ਅਤੇ ਪਿੰਡ ਵਾਸੀਆ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ।
ਪਰਿਵਾਰ ਨੇ ਮੰਗਿਆ ਇਨਸਾਫ਼: ਮਰਨ ਵਾਲੇ ਸੁਖਦੇਵ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਵਾਸੀ ਭੈਣੀ ਨੇ ਦੱਸਿਆ ਕਿ ਪਿੰਡ ਪਲਾਸੌਰ ਨੇੜੇ ਰਹਿੰਦੇ ਕਿਸਾਨ ਦੋ ਵਾਰ ਪਿੰਡ ਬਿਜਲੀ ਸਹੀ ਕਰਵਾਉਣ ਲਈ ਮ੍ਰਿਤਕ ਸੁਖਦੇਵ ਸਿੰਘ ਨੂੰ ਬਲਾਉਣ ਆਏ ਸਨ ਪਰ ਸੁਖਦੇਵ ਸਿੰਘ ਨੇ ਦੋ ਵਾਰੀ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਬਿਜਲੀ ਦਾ ਨਿੱਕਾ-ਮੋਟਾ ਕੰਮ ਹੀ ਜਾਣਦਾ ਸੀ। ਉਨ੍ਹਾਂ ਕਿਹਾ ਕਿ ਦੋਵੇਂ ਕਿਸਾਨ ਸੁਖਦੇਵ ਮੁੜ ਤੋਂ ਘਰ ਆਏ ਅਤੇ ਉਸ ਸਮੇਂ ਘਰ ਵਿੱਚ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਤੇ ਸੁਖਦੇਵ ਸਿੰਘ ਨੂੰ ਗੱਡੀ ਵਿੱਚ ਬਿਠਾ ਕੇ ਕੰਮ ਕਰਵਾਉਣ ਲਈ ਨਾਲ ਲਏ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸੁਖਦੇਵ ਸਿੰਘ ਬਿਜਲੀ ਦੇ ਖੰਭੇ ਉੱਤੇ ਤਾਰਾਂ ਸਹੀ ਕਰਨ ਲਈ ਚੜ੍ਹਿਆ ਤਾਂ ਉਸ ਨੇ ਕਿਸਾਨਾਂ ਨੂੰ ਪੁੱਛਿਆ ਕਿ ਬਿਜਲੀ ਕੱਟੀ ਹੋਈ ਤਾਂ ਕਿਸਾਨਾਂ ਨੇ ਹਾਂ ਵਿੱਚ ਜਵਾਬ ਦਿੱਤਾ ਪਰ ਜਦੋਂ ਸੁਖਦੇਵ ਸਿੰਘ ਨੇ ਖੰਭੇ ਨੂੰ ਹੱਥ ਲਾਇਆ ਤਾਂ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਗਲਤੀ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ ਇਸ ਲਈ ਸਬੰਧਿਤ ਲੋਕਾਂ ਉੱਤੇ ਜਾਂ ਤਾ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਬੰਧਿਤ ਕਿਸਾਨ ਮ੍ਰਿਤਕ ਦੇ ਬੱਚਿਆਂ ਨਾਂਅ ਜ਼ਮੀਨ ਲਿਖਵਾਏ।
- ਗੁਰਬਾਣੀ ਪ੍ਰਸਾਰਣ ਮਸਲੇ 'ਤੇ ਐੱਸਜੀਪੀਸੀ ਦੀ ਲੜਾਈ ਪੰਥ ਲਈ ਜਾਂ ਇੱਕ ਖਾਸ ਪਰਿਵਾਰ ਲਈ ? ਐੱਸਜੀਪੀਸੀ ਇਲਾਜ ਮਗਰੋਂ ਸਰਕਾਰ ਹਾਵੀ! ਪੜ੍ਹੋ ਖ਼ਾਸ ਰਿਪੋਰਟ
- Drugs in Punjab: ਕੀ ਭੁੱਕੀ ਤੇ ਅਫੀਮ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਦਾ ਹੱਲ, ਵੇਖੋ ਰਿਪੋਰਟ
- ਪਾਕਿਸਤਾਨ ਦਾ ਹਨੀਟ੍ਰੈਪ, ਸਾਜ਼ਿਸ਼ ਨੇ ਘੁੰਮਾਈਆਂ ਉੱਤਰ ਪ੍ਰਦੇਸ਼ ਪੁਲਿਸ ਦੀਆਂ ਗੁੱਡੀਆਂ, ਅਫਸਰਾਂ ਨੂੰ ਕੀਤਾ ਚੌਕੰਨੇ, ਪੜ੍ਹੋ ਕੌਣ ਕਰ ਰਿਹਾ ਇਹ ਕੰਮ
ਕਾਰਵਾਈ ਦਾ ਭਰੋਸਾ: ਡੀ ਐਸ ਪੀ ਸਿਟੀ ਤਰਨਤਾਰਨ ਜਸਪਾਲ ਸਿੰਘ ਨੇ ਦੱਸਿਆ ਕਿ ਕਲ੍ਹ ਦੇਰ ਸ਼ਾਮ ਨੁੰ ਸੁਖਦੇਵ ਸਿੰਘ ਨਾਮ ਦਾ ਵਿਅਕਤੀ ਬਿਜਲੀ ਜੋ ਬਿਜਲੀ ਦਾ ਕੰਮ ਕਰ ਦਾ ਸੀ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਉਹ ਪਿੰਡ ਪਲਾਸੌਰ ਕੋਲ ਇੱਕ ਕਿਸਾਨ ਦੀ ਬਿਜਲੀ ਸਹੀ ਕਰਨ ਗਿਆ ਤਾਂ ਕੰਮ ਕਰਦੇ ਸਮੇਂ ਅਚਾਨਕ ਬਿਜਲੀ ਵਾਲੀਆਂ ਤਾਰਾਂ ਤੋ ਕੰਰਟ ਲਗਣ ਨਾਲ ਸ਼ਖ਼ਸ ਦੀ ਮੌਕੇ ਉੱਤੇ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਪਰਿਵਾਰਕ ਮੈਬਰਾਂ ਦੇ ਬਿਆਨਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।