ETV Bharat / state

ਕਾਂਗਰਸ ਦੀ ਰੈਲੀ 'ਚ ਨਹੀਂ ਪਹੁੰਚੇ ਕੈਪਟਨ, ਲੋਕਾਂ 'ਚ ਭਾਰੀ ਰੋਸ - harminder gill

ਕਾਂਗਰਸ ਨੇ ਤਰਨ-ਤਾਰਨ ਦੇ ਪੱਟੀ ਹਲਕੇ 'ਚ ਰੈਲੀ ਕੀਤੀ, ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਪਹੁੰਚਣ 'ਤੇ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਡਿੰਪਾ ਨੇ ਕਿਹਾ ਲੋਕਾਂ ਦਾ ਮਿਲ ਰਿਹਾ ਚੰਗਾ ਹੁੰਗਾਰਾ ਅਤੇ ਹਰਮਿੰਧਰ ਗਿੱਲ ਨੇ ਅਕਾਲੀ ਦਲ ਨੂੰ ਲਿਆ ਲੰਮੇਂ ਹੱਥੀ।

ਪੱਟੀ ਵਿੱਖੇ ਕਾਂਗਰਸ ਦੀ ਰੈਲੀ
author img

By

Published : Apr 13, 2019, 10:04 PM IST

ਪੱਟੀ: ਲੋਕ ਸਭਾ ਚੋਣਾਂ 2019 ਲਈ ਚੋਣ ਅਖਾੜਾ ਭੱਖ ਚੁੱਕਿਆਂ ਹੈ ਅਤੇ ਹਰ ਸਿਆਸੀ ਦਲ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸੇ ਲੜੀ 'ਚ ਕਾਂਗਰਸ ਨੇ ਪੱਟੀ ਦੀ ਦਾਣਾਮੰਡੀ ਵਿੱਖੇ ਇੱਕ ਰੈਲੀ ਦਾ ਆਯੋਜਨ ਕੀਤਾ। ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ 'ਚ ਜਸਵੀਰ ਸਿੰਘ ਡਿੰਪਾ ਦੇ ਹੱਕ 'ਚ ਪੱਟੀ ਤੋਂ ਵਿਧਾਇਕ ਹਰਮਿੰਧਰ ਸਿੰਘ ਗਿੱਲ ਵੀ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਡਿੰਪਾ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਜਿੱਥੇ ਵੀ ਜਾ ਰਹੇ ਹਨ ਉਥੇ ਹੀ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਵੀਡੀਓ।

ਕਾਂਗਰਸ ਦੀ ਇਸ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣਾਂ ਸੀ ਪਰ ਉਹ ਨਹੀਂ ਪਹੁੰਚ ਸਕੇ। ਜਿਸਨੂੰ ਲੈ ਕੇ ਵੀ ਲੋਕਾਂ ਚ ਨਿਰਾਸ਼ਾ ਦਿੱਖੀ। ਅਤੇ ਅੱਧ ਵਿਚਾਲੇ ਰੈਲੀ ਛੱਡ ਕਈ ਲੋਕ ਚੱਲੇ ਗਏ।
ਨਾਲ ਹੀ ਹਲਕਾ ਵਿਧਾਇਕ ਹਰਮਿੰਧਰ ਸਿੰਘ ਗਿੱਲ ਨੇ ਅਕਾਲੀ ਦਲ 'ਤੇ ਤੰਜ ਕਸਿਆ 'ਤੇ ਕਿਹਾ ਕਿ ਪੰਥਕ ਅਖਵਾਉਣ ਵਾਲੇ ਥਾਂ-ਥਾਂ 'ਤੇ ਸ਼ਰਾਬ ਵੰਡ ਰਹੇ ਨੇ। ਜਦਕਿ ਕਾਂਗਰਸ ਨੇ ਢਾਢੀ ਜੱਥੇ ਲਾਏ ਹਨ। ਕਾਂਗਰਸ ਵਿਧਾਇਕ ਨੇ ਕਿਹਾ ਕਿ ਅਸੀ ਵੱਡੀ ਲੀਡ ਤੋਂ ਜਿੱਤਾਂਗੇ।

---------- Forwarded message ---------
From: Narinder Singh <narindersingh190@gmail.com>
Date: Sat, Apr 13, 2019 at 5:11 PM
Subject: Congress Relly Patti
To: <Brajmohansingh@etvbharat.com>

https://we.tl/t-Xw5I5ocND0

ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾਉਣਗੇ ਜਸਬੀਰ ਸਿੰਘ ਡਿੰਪਾ
File Name- Congress Relly Patti 

ਐਂਕਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਹਲਕਾ ਪੱਟੀ ਦੀ ਦਾਣਾ ਮੰਡੀ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵਲੋਂ ਹਰੇਕ ਵਰਗ ਲਈ ਬਹੁਤ ਵਧੀਆ ਕੰਮ ਕੀਤੇ ਗਏ ਹਨ ਉਨ੍ਹਾਂ ਜਿਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਹੱਕ ਵਿਚ ਕਸੀਦੇ ਬੋਲੇ ਉਥੇ ਹੀ ਨਰਿੰਦਰ ਮੋਦੀ ਨੂੰ ਪੰਜ ਕਲਾਸਾਂ ਪਾਸ ਦੇਸ਼ ਦਾ ਚੌਕੀਦਾਰ ਦੱਸਿਆ ਅਤੇ ਕਿਹਾ ਕਿ ਦੇਸ਼ ਅਤੇ ਪੰਜਾਬ ਦਾ ਵਿਕਾਸ ਮਨਮੋਹਨ ਸਿੰਘ ਨੇ ਕੀਤਾ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਸੰਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਪੈਸਾ ਨਾ ਦੇਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਦੋ ਸਾਲ ਦੇ ਰਾਜ ਭਾਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ 
ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਜ਼ੁਬਾਨ ਉਸ ਵੇਲੇ ਥਿੜਕ ਗਈ ਜਦ ਉਨ੍ਹਾਂ ਬੀਬੀ ਜਾਗੀਰ ਕੌਰ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਕਹਿ ਦਿੱਤਾ ਅਤੇ ਆਪਣੀ ਜ਼ੁਬਾਨ ਸੰਭਾਲ ਦੇ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਜਿੱਤ ਯਕੀਨੀ ਹੈ ਪਰ ਉਹ ਵਾਅਦਾ ਕਰਦੇ ਹਨ ਕਿ ਵਿਧਾਨ ਸਭਾ ਹਲਕਾ ਪੱਟੀ ਤੋ ਜੇਕਰ ਉਹ 25 ਹਜ਼ਾਰ ਤੋਂ ਵੱਧ ਫਰਕ ਨਾਲ ਨਾ ਜਿੱਤੇ ਤਾਂ ਉਹ ਹਲਕੇ ਵਿਚ ਜਾਣਾ ਛੱਡ ਦੇਣਗੇ ਉਨ੍ਹਾਂ ਕਿਹਾ ਕਿ ਜੇਕਰ ਜਸਬੀਰ ਸਿੰਘ ਡਿੰਪਾ ਜਿੱਤਦੇਵਹਾਂ ਤਾਂ ਹਲਕੇ ਦਾ ਵਿਕਾਸ ਹੋਰ ਤੇਜੀ ਨਾਲ ਹੋਵੇਗਾ ਅਤੇ ਕੇਂਦਰ ਤੋ ਪੰਜਾਬ ਲਈ ਖੁੱਲੇ ਗੱਫੇ ਆਉਣਗੇ।
ਬਾਈਟ ਜਸਬੀਰ ਸਿੰਘ ਡਿੰਪਾ ਅਤੇ ਹਰਮਿੰਦਰ ਸਿੰਘ ਗਿੱਲ
ਰਿਪੋਰਟਰ ਪੱਟੀ ਤੋ ਨਰਿੰਦਰ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.