ਖਡੂਰ ਸਾਹਿਬ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਵੇਂ-ਤਿਵੇਂ ਹੀ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ।, ਇਸੇ ਲੜੀ 'ਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਦਰਜਨਾਂ ਪਿੰਡਾਂ 'ਚ ਚੋਣ ਰੈਲੀਆਂ ਕੀਤੀਆ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਜਿੱਥੇ ਹਲਕੇ ਦੇ ਕਈ ਕਾਂਗਰਸੀ ਆਗੂ ਵੇਖਣ ਨੂੰ ਮਿਲੇ, ਉਥੇ ਹੀ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਗੈਰ-ਹਾਜ਼ਰ ਰਹੇ।
ਡਿੰਪਾ ਦੀ ਰੈਲੀ ਵਿੱਚ ਕਈ ਥਾਵਾਂ 'ਤੇ ਲੋਕ ਘੱਟ ਪਹੁੰਚੇ ਅਤੇ ਕੁਰਸੀਆਂ ਵੀ ਖਾਲੀ ਨਜ਼ਰ ਆਈਆਂ। ਇਸ ਮੌਕੇ ਸੰਬੋਧਨ ਕਰਦਿਆਂ ਡਿੰਪਾ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਹਵਾਲਾ ਦੇ ਕੇ ਵੋਟ ਦੀ ਮੰਗ ਕੀਤੀ। ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਥਾਂ ਲੋਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਅਤੇ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ।