ਤਰਨਤਾਰਨ: ਇਸ ਕਾਲਯੁੱਗ ਦੇ ਸਮੇਂ ਵਿੱਚ ਜਿੱਥੇ ਕਈ ਲੋਕ ਇੱਕ ਦੂਜੇ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਅਜਿਹੇ ਵਿੱਚ ਹੀ ਕੁਝ ਲੋਕ ਦੂਜਿਆ ਦੀ ਮਦਦ ਲਈ ਆਪਣਾ ਆਪ ਵੀ ਦਾਅ ‘ਤੇ ਲਗਾਕੇ ਦੂਜਿਆ ਦੀ ਮਦਦ ਕਰ ਰਹੇ ਹਨ। ਅਜਿਹਾ ਵੀ ਮਾਮਲਾ ਇੱਕ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਇੱਕ ਮਾਸੂਮ ਬੱਚੇ ਦੇ ਲਈ ਏ.ਐੱਸ.ਆਈ. ਦਲਜੀਤ ਸਿੰਘ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਸਰਹੱਦੀ ਪਿੰਡ ਨਾਰਲੀ ਦੇ ਇੱਕ 2 ਢਾਈ ਸਾਲ ਦਾ ਬੱਚਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਰਕੇ ਬੱਚੇ ਵਿੱਚ ਖੂਨ ਸਿਰਫ 2 ਗ੍ਰਾਮ ਰਹਿ ਗਿਆ ਸੀ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਸੀ। ਕਿ ਇਸ ਬੱਚੇ ਦਾ ਇਲਾਜ਼ ਕਰਵਾਇਆ ਜਾਵੇ। ਕਿਉਂਕਿ ਪਰਿਵਾਰ ਦੇ ਵਿੱਚ ਇੱਕ 80 ਸਾਲਾਂ ਬਜ਼ੁਰਗ ਤੇ 2 ਉਨ੍ਹਾਂ ਦੀਆਂ ਬੇਟੀਆਂ ਹੀ ਹਨ। ਇਸ ਪਰਿਵਾਰ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਹੈ, ਤੇ ਨਾ ਹੀ ਪਰਿਵਾਰ ਨੂੰ ਬਾਹਰ ਤੋਂ ਆਮਦਨ ਦਾ ਕੋਈ ਹੋਰ ਸਾਧਨ ਹੈ।
ਪਰਿਵਾਰ ਨੇ ਰੋਂਦੇ ਹੋਏ ਦੱਸਿਆ, ਕਿ ਇਸ ਬੱਚੇ ਦਾ ਇਲਾਜ਼ ਕਰਵਾਉਣ ਲਈ ਘੱਟ ਤੋਂ ਘੱਟ 2 ਲੱਖ ਰੁਪਈਆ ਲੋਕਾਂ ਤੋਂ ਉਧਾਰ ਲੈ ਚੁੱਕੇ ਹਨ। ਪਰ ਬੱਚੇ ਨੂੰ ਸਹੀ ਇਲਾਜ਼ ਨਾ ਮਿਲਣ ਕਰਕੇ ਬੱਚੇ ਦੀ ਸਿਹਤ ਵਿੱਚ ਕੋਈ ਸੁਧਾਨ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ, ਕਿ ਬੱਚੇ ਨੂੰ ਇਲਾਜ਼ ਲਈ ਚੰਗੇ ਡਾਕਟਰ ਤੇ ਚੰਗੇ ਹਸਪਤਾਲ ਦੀ ਲੋੜ ਹੈ, ਪਰ ਪਰਿਵਾਰ ਕੋਲ ਪੈਸੇ ਨਾ ਹੋਣ ਕਰਕੇ ਇਹ ਮਾਸੂਮ ਅੱਜ ਬਿਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪੀੜਤ ਪਰਿਵਾਰ ਵੱਲੋਂ ਵਾਇਰਲ ਕੀਤੀ ਵੀਡੀਓ ਜਦੋਂ ਏ.ਐੱਸ.ਆਈ. ਤੇ ਸਮਾਜ ਸੇਵੀ ਦਲਜੀਤ ਸਿੰਘ ਨੇ ਵੇਖੀ ਤਾਂ ਉਨ੍ਹਾਂ ਨੇ ਤੁਰੰਤ ਕੋਟਕਪੂਰੇ ਸਭ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ। ਨਾਲ ਹੀ ਉਨ੍ਹਾਂ ਨੇ ਤੁਰੰਤ ਆਪਣੀ ਐਂਬੂਲੈਂਸ ਭੇਜ ਕੇ ਪੀੜਤ ਬੱਚੇ ਨੂੰ ਇਲਾਜ਼ ਲਈ ਕੋਟਕਪੂਰਾ ਹਸਪਤਾਲ ਵਿੱਚ ਭਰਤੀ ਕੀਤਾ। ਜਿੱਥੇ ਇਸ ਮਾਸੂਮ ਬੱਚੇ ਦਾ ਇਲਾਜ਼ ਬਿਲਕੁਲ ਮੁਫਤ ਕੀਤਾ ਜਾਵੇਗਾ। ਇਸ ਮੌਕੇ ਏ.ਐੱਸ.ਆਈ ਦਲਜੀਤ ਸਿੰਘ ਨੇ ਪ੍ਰਮਾਤਮਾ ਤੋਂ ਅਰਦਾਸ ਕਰਕੇ ਇਸ ਪੀੜਤ ਬੱਚੇ ਲਈ ਤੰਦਰੁਸਤੀ ਮੰਗੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਵੀ ਇਸ ਛੋਲੇ ਭਟੂਰੇ ਵਾਲੇ ਦੇ ਦਿਵਾਨੇ, ਜਾਣੋ ਕਿਉ..