ਤਰਨਤਾਰਨ: ਇੱਥੋਂ ਦੇ ਭਿੱਖੀਵਿੰਡ ਦੇ ਨਜ਼ਦੀਕੀ ਪਿੰਡ ਬੈਂਕਾਂ ਵਿਚ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਕਣਕ ਵੰਡਦੇ ਸਮੇਂ ਕੁੱਝ ਕਾਂਗਰਸੀ ਆਗੂਆਂ ਤੇ ਅਕਾਲੀ ਆਗੂਆਂ ਵਿੱਚ ਆਪਸੀ ਝੜਪ ਹੋ ਗਈ। ਗੱਲ ਇਨ੍ਹੀਂ ਵੱਧ ਗਈ ਕਿ ਤੇਜਧਾਰ ਹਥਿਆਰਾਂ ਨਾਲ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ ਗਿਆ।
ਅਕਾਲੀ ਦਲ ਦੇ ਆਗੂ ਨੇ ਇਲਜ਼ਾਮਲਗਾਉਂਦਿਆ ਕਿਹਾ ਕਿ ਕਰਨਬੀਰ ਬਿਨਾਂ ਕਾਰਡ ਧਾਰਕ ਲੋਕਾਂ ਨੂੰ ਕਣਕ ਦੇਣ ਦੀ ਮੰਗ ਕਰਨ ਲੱਗਾ ਤਾਂ ਕਣਕ ਵੰਡਣ ਵਾਲੇ ਅਕਾਲੀ ਦਲ ਨਾਲ ਸੰਬੰਧਤ ਡੀਪੂ ਅਤੇ ਕਣਕ ਵੰਡਣ ਵਾਲੇ ਇੰਸਪੈਕਟਰ ਤੇਜਿੰਦਰ ਸਿੰਘ ਨੇ ਮਨ੍ਹਾਂ ਕਕ ਦਿੱਤਾ ਸੀ। ਇਸ ਝਗੜੇ ਵਿਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਦੇ ਨਾਲ ਨਾਲ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਕਾਂਗਰਸ ਆਗੂਆਂ ਵਲੋ ਗੋਲੀਆਂ ਚਲਾਕੇ ਅਕਾਲੀ ਦਲ ਦੇ ਗੁਰਬੀਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ। ਜਖ਼ਮੀਆਂ ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਜਦ ਕਿ ਕਾਂਗਰਸ ਨਾਲ ਸੰਬੰਧਤ ਵੀ 2 ਲੋਕਾਂ ਵੀ ਜ਼ੇਰੇ ਇਲਾਜ ਹਨ।
ਦੂਜੇ ਪਾਸੇ ਕਾਂਗਰਸੀ ਸਰਪੰਚ ਕਰਨਵੀਰ ਸਿੰਘ ਨੇ ਦੱਸਿਆ ਕਿ ਇਹ ਲੋਕ ਕਣਕ ਵੰਡ ਰਹੇ ਸਨ ਪਰ ਗ਼ਰੀਬ ਲੋਕ ਜਿਨ੍ਹਾਂ ਦਾ ਹੱਕ ਬਣਦਾ ਹੈ ਉਨ੍ਹਾਂ ਨੂੰ ਕਣਕ ਨਹੀ ਦੇ ਰਹੇ ਸਨ। ਉਸ ਨੇ ਕਿਹਾ ਕਿ ਸਾਡੇ ਵਲੋਂ ਮੰਗ ਕਰਨ 'ਤੇ ਵੀ ਇਨ੍ਹਾਂ ਕਣਕ ਨਹੀਂ ਦਿੱਤੀ ਅਤੇ ਸਾਡੇ 'ਤੇ ਹਮਲਾ ਕਰਕੇ ਸਾਡੇ ਦੋ ਸਾਥੀਆਂ ਲਵਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ।
ਜਾਂਚ ਅਧਿਕਾਰੀ ਪੰਨਾ ਲਾਲ ਨੇ ਦੱਸਿਆ ਕਿ ਪਿੰਡ ਬੈਂਕਾਂ ਵਿਚ ਜੋ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਣ ਜ਼ਾਬਤੇ ਵਿਚ ਗੋਲੀਆਂ ਚਲਾਉਣ ਵਾਲਿਆ ਦੀ ਜਾਂਚ ਕਰਦਿਆ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।