ETV Bharat / state

ਨਾਇਜੀਰੀਆ 'ਚ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ - ਰਿਸਪਾਂਸ

ਤਰਨਤਾਰਨ ਦੇ ਪਿੰਡ ਤਲਵੰਡੀ ਸੋਭਾ ਸਿੰਘ ਦਾ 21 ਸਾਲਾ ਨੌਜਵਾਨ ਹਰਮਨ ਦੀ ਨਾਇਜੀਰੀਆ ਵਿਚ ਮੌਤ ਹੋ ਗਈ ਹੈ।ਪਰਿਵਾਰ ਨੇ ਮੰਗ ਕੀਤੀ ਹੈ ਕਿ ਹਰਮਨ ਦੀ ਦੇਹ ਨੂੰ ਭਾਰਤ ਲਿਆਦਾ ਜਾਵੇ ਤਾਂ ਕਿ ਅਸੀਂ ਅੰਤਿਮ ਦਰਸ਼ਨ ਕਰ ਸਕੀਏ।

ਨਾਇਜੀਰੀਆ 'ਚ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ

author img

By

Published : Jun 30, 2021, 9:22 PM IST

ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ 21 ਸਾਲਾ ਨੌਜਵਾਨ ਹਰਮਨ ਸਿੰਘ ਜੋ ਕਿ ਇਕ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਨਾਇਜੀਰੀਆ ਦੇਸ਼ ਵਿਚ ਗਿਆ ਹੋਇਆ ਸੀ ਤਾਂ ਉੱਥੇ ਉਸ ਦੀ ਹਾਲਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ।

ਨਾਇਜੀਰੀਆ 'ਚ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਮ੍ਰਿਤਕ ਹਰਮਨ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦਾ ਨੌਜਵਾਨ ਨਾਈਜੀਰੀਆਂ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਗਿਆ ਸੀ ਅਤੇ ਉਹ ਬਿਲਕੁਲ ਸਹੀ ਸਲਾਮਤੀ ਤਾਂ ਬੀਤੀ ਰਾਤ ਉਨ੍ਹਾਂ ਨੂੰ ਉੱਧਰੋਂ ਸੁਨੇਹਾ ਆਇਆ ਕਿ ਤੁਹਾਡੇ ਮੁੰਡੇ ਦੀ ਹਾਲਤ ਜ਼ਿਆਦਾ ਵਿਗੜ ਚੁੱਕੀ ਹੈ ਅਤੇ ਉਸ ਦੀ ਮੌਤ ਹੋ ਗਈ ਹੈ।ਉਨ੍ਹਾਂ ਨੇ ਕਿਹਾ ਕਿ ਕੰਪਨੀ ਵਿੱਚ ਪਤਾ ਕਰਵਾਇਆ ਤਾਂ ਉਨ੍ਹਾਂ ਵੀ ਉਸ ਦੀ ਮੌਤ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਮੁੰਡੇ ਦੀ ਲਾਸ਼ ਨੂੰ ਇੰਡੀਆ ਭੇਜਿਆ ਜਾਵੇ ਪਰ ਅਜੇ ਤੱਕ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ।

ਉਧਰ ਹਰਮਨ ਦੀ ਮਾਤਾ ਰਜਵੰਤ ਕੌਰ ਨੇ ਭੁੱਬਾਂ ਮਾਰ-ਮਾਰ ਕੇ ਸਮਾਜ ਸੇਵੀਆਂ ਅਤੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਉਹ ਆਖ਼ਰੀ ਵਾਰ ਆਪਣੇ ਨੌਜਵਾਨ ਪੁੱਤ ਦਾ ਚਿਹਰਾ ਵੇਖ ਸਕਣ।

ਪਿੰਡ ਦੇ ਸਰਪੰਚ ਰਾਜਬੀਰ ਸਿੰਘ ਨੇ ਵੀ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਹਰਮਨ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਵਿੱਚੋਂ ਵਾਪਸ ਮੰਗਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਜੋ ਉਨ੍ਹਾਂ ਦਾ ਪਰਿਵਾਰ ਆਖਰੀ ਵਾਰ ਉਸ ਨੂੰ ਵੇਖ ਸਕੇ ਉਨ੍ਹਾਂ ਦੱਸਿਆ ਕਿ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਇਹ ਵੀ ਪੜੋ:Giddarbaha:ਹੈਰੋਇਨ ਅਤੇ ਕਾਰ ਸਮੇਤ ਪਤੀ-ਪਤਨੀ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.