ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਗ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਉਹ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ 'ਚ 9 ਮਈ ਤੋਂ ਜ਼ੇਰੇ ਇਲਾਜ ਸੀ, ਜਿਨ੍ਹਾਂ ਅੱਜ ਸਵੇਰੇ ਬਠਿੰਡਾ 'ਚ ਆਖਰੀ ਸਾਹ ਲਏ। ਗੁਰਰਾਜ ਸਿੰਘ ਫੱਤਣਵਾਲਾ ਕਾਫ਼ੀ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜ੍ਹਤ ਸੀ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਇਨ੍ਹਾਂ ਦੇ ਪਿਤਾ ਹਰਚੰਦ ਸਿੰਘ ਫੱਤਣਵਾਲਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ 'ਚ ਇੱਕ ਸ਼ੂਗਰ ਮਿਲ ਦਾ ਚੇਅਰਮੈਨ ਰਹਿ ਚੁੱਕਿਆ ਅਤੇ ਦੂਸਰਾ ਪੁੱਤਰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਹੈ। ਇਸ ਦੇ ਨਾਲ ਹੀ ਫੱਤਣਵਾਲਾ ਦਾ ਭਾਣਜਾ ਮਨਪ੍ਰੀਤ ਬਾਦਲ ਜੋ ਮੌਜੂਦਾ ਸਰਕਾਰ 'ਚ ਵਿੱਤ ਮੰਤਰੀ ਹੈ। ਗੁਰਰਾਜ ਸਿੰਘ ਫੱਤਣਵਾਲਾ ਦਾ ਅੰਤਿਮ ਸਸਕਾਰ ਸ਼ਾਮ 5 ਵਜੇ ਉਨ੍ਹਾਂ ਦੇ ਜੱਦੀ ਪਿੰਡ ਫੱਤਣਵਾਲਾ ਵਿਖੇ ਕੀਤਾ ਜਾਵੇਗਾ।