ਗਿੱਦੜਬਾਹਾ: ਸੂਬੇ ਭਰ ਦੇ ਅੰਦਰ ਵਧ ਰਹੀ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਥੇ ਕਿ ਸਰਕਾਰਾਂ ਵੱਲੋਂ ਤਾਂ ਮਹਾਂਮਾਰੀ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜਸੇਵੀ ਵੀਰ ਵੀ ਅੱਗੇ ਵਧ ਕੇ ਆ ਰਹੇ ਹਨ। ਇਸੇ ਤਰ੍ਹਾਂ ਕੁਝ ਨਵਾਂ ਦੇਖਣ ਨੂੰ ਮਿਲਿਆ ਹੈ ਕਿ ਗਿੱਦੜਬਾਹਾ ਦੇ ਰਿਲਾਇੰਸ ਪੰਪ ਵੱਲੋਂ ਵੀ ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਮਰੀਜਾ ਲਈ ਕੰਮ ਕਰ ਰਹੇ ਵਹੀਕਲਾਂ ਨੂੰ 50 ਲੀਟਰ ਮੁਫ਼ਤ ਪੈਟਰੋਲ ਜਾਂ ਡੀਜ਼ਲ ਪਾਉਣ ਦੀ ਸ਼ੁਰੁਆਤ ਕੀਤੀ ਗਈ ਹੈ। ਇਸ ਮੌਕੇ ਗਿੱਦੜਬਾਹਾ ਦੇ ਨਾਇਬ ਤਹਿਸੀਲਦਾਰ ਵੱਲੋਂ ਪਹੁੰਚ ਕੇ ਗਿੱਦੜਬਾਹਾ ਦੇ ਰਿਲਾਇੰਸ ਪੰਪ ਤੋਂ ਤੇਲ ਪਵਾਕੇ ਰਵਾਨਾ ਕੀਤਾ।
ਇਹ ਵੀ ਪੜੋ: ਕਿਸਾਨਾਂ ਦੇ ਹੱਕ 'ਚ ਮੁੜ ਸਰਗਰਮ ਹੋਇਆ ਦੀਪ ਸਿੱਧੂ
ਇਸ ਮੌਕੇ ਨਾਇਬ ਤਹਿਸੀਲਦਾਰ ਦਾ ਕਹਿਣਾ ਸੀ ਕਿ ਪੰਪ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਥੇ ਹੀ ਇਸ ਮੌਕੇ ਰਾਹਤ ਫਾਊਂਡੇਸ਼ਨ ਦੇ ਵਰਕਰ ਬਬਲੂ ਜੁਨੇਜਾ ਨੇ ਕਿਹਾ ਕਿ ਪੰਪ ਵੱਲੋਂ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ।
ਇਹ ਵੀ ਪੜੋ: ਗਿੱਦੜਬਾਹਾ 'ਚ ਬਲੈਕ ਫੰਗਸ ਕਾਰਨ ਇੱਕ ਦੀ ਮੌਤ ਇੱਕ ਜ਼ੇਰੇ ਇਲਾਜ