ਸ੍ਰੀ ਮੁਕਤਸਰ ਸਾਹਿਬ: ਇਕ ਪਾਸੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੇ ਪਿੰਡਾਂ ਚ ਵੀ ਸੰਘਰਸ਼ ਦੀ ਅੱਗ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਆਪਣੀ ਤਿੰਨ ਏਕੜ ਫਸਲ ਨੂੰ ਵਾਹ ਦਿੱਤਾ ਹੈ।
ਲੋੜ ਪਈ ਤਾਂ ਦਿਖਾਵਾਂਗੇ ਪੂਰੀ ਫਿਲਮ- ਕਿਸਾਨ
ਕਿਸਾਨ ਮਹਿਮਾ ਸਿੰਘ ਨੇ ਉਨ੍ਹਾਂ ਨੇ ਸਿਰਫ ਸੰਕੇਤਕ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੋਦੀ ਸਰਕਾਰ ਨੂੰ ਇਸਦੀ ਪੂਰੀ ਫਿਲਮ ਵੀ ਵਿਖਾਈ ਜਾਵੇਗੀ। ਹਾਲੇ ਤਾਂ ਇਹ ਟ੍ਰੇਲਰ ਹੀ ਹੈ। ਨਾਲ ਹੀ ਕਿਸਾਨ ਨੇ ਇਹ ਵੀ ਕਿਹਾ ਕਿ ਸਾਡਾ ਦਿਲ ਨਹੀਂ ਕਰਦਾ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਇਸ ਤਰ੍ਹਾਂ ਵਾਹੁਣਾ। ਪਰ ਸੰਘਰਸ਼ ਲਈ ਇਹ ਸੰਦੇਸ਼ ਦੇਣਾ ਬਹੁਤ ਜ਼ਰੂਰੀ ਸੀ।
ਇਹ ਵੀ ਪੜੋ: ਗੁਰਦਾਸਪੁਰ 'ਚ ਵਪਾਰੀਆਂ ਦੇ ਬੰਦ ਦੇ ਐਲਾਨ ਦਾ ਕਿੰਨਾ ਅਸਰ- ਦੇਖੋ ਇਹ ਰਿਪੋਰਟ
ਸਰਕਾਰ ਨਹੀਂ ਦੇ ਰਹੀ ਕਿਸਾਨਾਂ ਵੱਲ ਧਿਆਨ
ਇਸ ਤੋਂ ਇਲਾਵਾ ਕਿਸਾਨ ਮਹਿਲਾ ਸਿੰਘ ਨੇ ਦੱਸਿਆ ਕਿ ਉਸ ਕੋਲ 6 ਏਕੜ ਕਣਕ ਹੈ। ਜਿਸ ਵਿੱਚੋਂ ਉਸਨੇ 3 ਏਕੜ ਫਸਲ ਨੂੰ ਵਾਹ ਦਿੱਤੀ ਹੈ। ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਜਿਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ। ਹਰ ਵਰਗ ਦੇ ਲੋਕ ਪਰੇਸ਼ਾਨ ਹਨ।
ਕਾਨੂੰਨ ਰੱਦ ਹੋਣ ਨਹੀਂ ਕਰਾਂਗੇ ਹੋਰ ਵੱਡਾ ਸੰਘਰਸ਼
ਕਿਸਾਨ ਨੇ ਇਹ ਵੀ ਕਿਹਾ ਕਿ ਨਾ ਤਾਂ ਕਿਸਾਨ ਆਮ ਲੋਕਾਂ ’ਤੇ ਧਿਆਨ ਦੇ ਰਹੀ ਹੈ ਅਤੇ ਨਾ ਹੀ ਕਿਸਾਨਾਂ ’ਤੇ। ਕਿਸਾਨ ਮਹਿਮਾ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੱਕ ਲੈ ਕੇ ਜਾਣਗੇ।