ਸ੍ਰੀ ਮੁਕਤਸਰ ਸਾਹਿਬ: 2022 ਦੀ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਪੰਜਾਬ ਵਿੱਚ ਸਿਅਸਤ ਸਰਗਰਮ ਹੋ ਚੁੱਕੀ ਹੈ। ਇੱਕ ਪਾਸੇ ਜਿੱਥੇ ਲੀਡਰਾਂ ਵੱਲੋਂ ਆਪਣੀ ਜਿੱਤ ਲਈ ਇੱਕ-ਦੂਜੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਉੱਥੇ ਹੀ ਚੋਣਾਂ ਤੋਂ ਪਹਿਲਾਂ ਰੈਲੀਆਂ ਦਾ ਦੌਰਾ ਵੀ ਜਾਰੀ ਹੋ ਗਿਆ ਹੈ। ਗਿੱਦੜਬਾਹਾ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ (Transport Minister of Punjab) ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਕਾਂਗਰਸ ਦੇ ਕਈ ਵੱਡੇ ਲੀਡਰ (Many senior Congress leaders) ਵੀ ਮੌਜੂਦ ਰਹੇ।
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਬੋਲਦਿਆਂ ਕਿਹਾ ਕਿ ਟਰਾਂਸਪੋਰਟ ਮੰਤਰੀ (Transport Minister of Punjab) ਰਾਜਾ ਵੜਿੰਗ ਵਧੀਆ ਕੰਮ ਕਰ ਰਹੇ ਹਨ ਅਤੇ ਸਾਨੂੰ ਪੰਜਾਬ ਵਿੱਚ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਲੀਡਰ ਬਣਾਉਣਾ ਚਾਹੀਦੇ ਹਨ, ਜੋ ਬੇਖੌਫ਼ ਹੋ ਕੇ ਲੋਕਾਂ ਦੇ ਕੰਮ ਕਰਨ।
ਇਸ ਮੌਕੇ ਉਨ੍ਹਾਂ ਨੇ ਬਾਦਲ ਪਰਿਵਾਰ (Badal family) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਜਾ ਵੜਿੰਗ ਵੜਿੰਗ ਨੇ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰ ਦਿੱਤਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਦੀ ਹੋਰ ਰਹੀ ਨਾਜਾਇਜ਼ ਲੁੱਟ ਨੂੰ ਰੋਕਿਆ ਗਿਆ ਹੈ ਅਤੇ ਪੰਜਾਬ ਦੇ ਲੋਕਾਂ ਲਈ ਨਵੇਂ ਰੁਜ਼ਗਾਰ ਪੈਂਦੇ ਕੀਤੇ ਗਏ ਹਨ।
ਇਸ ਮੌਕੇ ਬਿਕਰਮ ਮਜੀਠੀਆ (Bikram Majithia) ‘ਤੇ ਬੋਲਦਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਮਜੀਠੀਆ ‘ਤੇ ਨਸ਼ੇ ਦੀ ਤਸਕਰੀ ਦੇ ਮਾਮਲੇ ‘ਚ ਪਰਚਾ ਦਰਜ ਹੋਇਆ ਹੈ, ਉਨ੍ਹਾਂ ਕਿਹਾ ਕਿ ਬਿਕਰਮਜੀਤ ਮਜੀਠੀਆ ‘ਤੇ ਕੋਈ ਬਦਲੇਖੋਰੀ ਦੀ ਭਾਵਨਾ ਨਾਲ ਮਾਮਲਾ ਦਰਜ ਨਹੀਂ ਹੋਇਆ, ਸਗੋਂ ਸਹੀ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਵਿੱਚੋਂ ਨਸ਼ੇ (Drugs) ਦਾ ਕੋਹੜ ਕੱਢਣਾ ਹੈ, ਕਿਉਂਕਿ ਨਸ਼ੇ ਨੇ ਕਈ ਮਾਵਾਂ ਦੀਆਂ ਕੁੱਖਾਂ ਨੂੰ ਮਾਰ ਕੇ ਰੱਖ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜਿੰਨਾ ਸਮੇਂ ਮੈਂ ਮੁੱਖ ਮੰਤਰੀ ਰਹਾਂਗਾ ਉਨ੍ਹਾਂ ਸਮਾਂ ਕਿਸੇ ਵੀ ਮਾਂ ਦਾ ਪੁੱਤ ਨਹੀਂ ਮਰਨ ਦੇਵਾਂਗਾ।
ਉੱਥੇ ਹੀ ਕੇਜਰੀਵਾਲ ‘ਤੇ ਬੋਲਦਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਕੇਜਰੀਵਾਲ ਇੱਕ ਡਰਪੋਕ ਲੀਡਰ ਹੈ, ਜੋ ਮਜੀਠੀਆ ਤੋਂ ਡਰ ਕੇ ਮੁਆਫ਼ੀ ਮੰਗ ਗਿਆ ਸੀ, ਪਰ ਪੰਜਾਬ ਕਾਂਗਰਸ ਦਾ ਇੱਕ ਵੀ ਲੀਡਰ ਮਜੀਠੀਆ ਤੋਂ ਡਰਨ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ:ਲੁਧਿਆਣਾ ਧਮਾਕਾ: ਮੁੱਖ ਮੰਤਰੀ ਚੰਨੀ ਲੁਧਿਆਣਾ ਲਈ ਰਵਾਨਾ