ਸ੍ਰੀ ਮੁਕਤਸਰ ਸਾਹਿਬ: ਐਫਸੀਆਈ ਦੇ ਨਵੇਂ ਫਰਮਾਨ ਜਾਰੀ ਕਰਨ ਤੋਂ ਬਾਅਦ ਸ਼ੈਲਰ ਮਾਲਿਕ ਪਰੇਸ਼ਾਨ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਨੇ ਇੰਡਸਟਰੀ ਐਸੋਸੀਏਸ਼ਨ ਦੀ ਮੀਟਿੰਗ ਕੀਤੀ। ਬੈਠਕ ਦੀ ਪ੍ਰਧਾਨਗੀ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਕੀਤੀ। ਇਸ ਮੀਟਿੰਗ ’ਚ ਜ਼ਿਲ੍ਹੇ ਭਰ ਦੇ ਸਮੂਹ ਸ਼ੈਲਰ ਮਾਲਕਾਂ ਨੇ ਸ਼ਮੂਲੀਅਤ ਕੀਤੀ। ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਰਾਈਸ ਦਾ ਇੱਕ ਫ਼ੀਸਦ ਮਿਕਸ ਕਰ ਭੇਜਣ ਲਈ ਆਖਿਆ ਗਿਆ ਹੈ ਜੋ ਹੋਰ ਦੇਸ਼ਾਂ ਨੂੰ ਵੀ ਭੇਜਿਆ ਜਾਂਦਾ। ਇਸ ਸਬੰਧੀ ਜੋ ਸਤੰਬਰ-ਅਕਤੂਬਰ ਚ ਜੋ ਐਂਗਰੀਮੇਂਟ ਹੋਇਆ ਸੀ ਉਸ ਚ ਕਿਤੇ ਵੀ ਅਜਿਹੀ ਗੱਲ ਨਹੀਂ ਹੋਈ ਸੀ। ਫਰਮਾਨ ਦੇ ਅਨੁਸਾਰ ਜੇਕਰ 28 ਫਰਵਰੀ ਤੱਕ ਪਨਤਾਲੀ ਰਾਈਸ ਦੀ ਡਿਲੀਵਰੀ ਨਹੀਂ ਹੋਈ ਤਾਂ ਉਨ੍ਹਾਂ ਦਾ ਹੋਰ ਮਾਲ ਵੀ ਨਹੀਂ ਚੁੱਕਿਆ ਜਾਵੇਗਾ।
ਇਹ ਵੀ ਪੜੋ: ਨਸ਼ੇ 'ਚ ਧੁੱਤ ਹੋ ਚਲਾ ਰਿਹਾ ਸੀ ਸਕੂਲ ਬੱਸ, ਲੋਕਾਂ ਨੇ ਡਰਾਈਵਰ ਕੀਤਾ ਪੁਲਿਸ ਹਵਾਲੇ
ਕੇਂਦਰ ਕੋਲ ਪਿਆ ਹੈ ਕਰੋੜਾ ਦਾ ਬਕਾਇਆ
ਉਨ੍ਹਾਂ ਨੇ ਦੱਸਿਆ ਕਿ ਵੀਹ ਹਜ਼ਾਰ ਕਰੋੜ ਸੂਬੇ ਦਾ ਕੇਂਦਰ ਵੱਲ ਬਕਾਇਆ ਪਿਆ ਹੋਇਆ ਹੈ। ਸੂਬਾ ਸਰਕਾਰ ਨੇ ਕੇਂਦਰ ਕੋਲੋਂ ਝੋਨੇ ਦੇ ਲਈ 4 ਹਜ਼ਾਰ ਕਰੋੜ ਰੁਪਏ ਲਏ ਸੀ। ਜਿਸਨੂੰ 31 ਮਾਰਚ ਤੱਕ ਭੁਗਤਾਨ ਕਰਨਾ ਹੈ ਜਿਸ ਚ 65 ਹਜਾਰ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਫਸੀਆਈ ਵੱਲੋਂ ਪਨਤਾਲੀ ਰਾਈਸ ਦੇਣ ਲਈ ਕਿਹਾ ਜਾ ਰਿਹਾ ਹੈ। ਨਾਲ ਹੀ ਅਗਲੇ ਸੀਜ਼ਨ ਤੱਕ ਦਾ ਟਾਈਮ ਦਿੱਤਾ ਜਾਵੇ ਉਸ ਸਮੇਂ ਤੱਕ ਨਵੀਂ ਮਸ਼ੀਨਰੀ ਲਗਾ ਕੇ ਕੰਮ ਕੀਤਾ ਜਾਵੇਗਾ। ਪਰ ਇਸ ਲਈ ਛੋਟੇ ਮਿੱਲਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਤੋਂ ਇਸ ਸਬੰਧ ਵਿੱਚ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।