ਸ੍ਰੀ ਮੁਕਤਸਰ ਸਾਹਿਬ: ਅੱਜ ਦੇਸ਼-ਵਿਦੇਸ਼ਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ। ਇਹ ਤਿਉਹਾਰ ਭੈਣਾਂ ਤੇ ਭਰਾਵਾਂ ਦੀ ਸੱਚੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ਮੌਕੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਦੀਆਂ ਹਨ। ਰੱਖੜੀ ਦਾ ਮਤਲਬ ਕੋਈ ਰੰਗ ਪਰੰਗਾਂ ਤਾਗਾ ਨਹੀਂ ਹੈ, ਸਗੋਂ ਭੈਣਾਂ ਦੀ ਭਰਾ ਪ੍ਰਤੀ ਤੇ ਭਰਾ ਦੀ ਭੈਣਾਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਪ੍ਰਤੀਕ ਹੈ। ਇਸ ਦਿਨ ਜ਼ਿਆਦਾਤਰ ਭੈਣਾਂ ਕਈ ਕਿਲੋਂਮੀਟਰ ਦਾ ਸਫ਼ਰ ਤੈਅ ਕਰਕੇ ਆਪਣੇ ਭਰਾਵਾਂ ਦੇ ਘਰ ਪਹੁੰਚ ਦੀਆਂ ਹਨ।
ਰੱਖੜੀ ਦੇ ਇਸ ਤਿਉਹਾਰ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ, ਕਿ ਇਹ ਤਿਉਹਾਰ ਸਾਲ ਵਿੱਚ ਇੱਕ ਦਿਨ ਆਉਂਦਾ ਹੈ। ਜਿਸ ਦਿਨ ਭੈਣਾਂ ਆਪਣੇ ਵੀਰਾਂ ਨੂੰ ਮਿਲਣ ਜਾਂਦੀਆਂ ਹਨ। ਤੇ ਰੱਖੜੀਆਂ ਗੁਟਾਂ ‘ਤੇ ਸਜਾਉਂਦੀਆਂ ਹਨ।
ਭੈਣ-ਭਰਾ ਦੇ ਇਸ ਤਿਉਹਾਰ ਮੌਕੇ ਕਈ ਭੈਣਾਂ ਤੇ ਭਰਾਵਾਂ ਦੀਆਂ ਅੱਖਾਂ ਵੀ ਹੰਝੂ ਦਿਖਾਈ ਦਿੰਦਿਆ ਹਨ। ਕਿਉਂਕਿ ਜਿਨ੍ਹਾਂ ਭਰਾਵਾਂ ਕੋਲ ਭੈਣਾਂ ਨਹੀਂ ਹਨ, ਉਸ ਇਸ ਖ਼ਾਸ ਤਿਉਹਾਰ ਮੌਕੇ ਭੈਣਾਂ ਦੀ ਕਮੀ ਨੂੰ ਬਹੁਤ ਮਹਿਸੂਸ ਕਰਦੇ ਹਨ। ਤੇ ਜਿਨ੍ਹਾਂ ਭੈਣਾਂ ਦੇ ਵੀਰ ਨਹੀਂ ਹੁੰਦੇ, ਉਹ ਭੈਣਾਂ ਇਸ ਤਿਉਹਾਰ ਦੇ ਮੌਕੇ ਅੱਖਾਂ ਵਿੱਚ ਹੰਝੂ ਤੇ ਮਨ ਵਿੱਚ ਉਦਾਸੀ ਲੈਕੇ ਇੱਕਲੀਆਂ ਲੁੱਕ-ਲੁੱਕ ਰੋਦੀਆਂ ਵੀ ਵੇਖੀਆਂ ਜਾਂਦੀਆ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ, ਕਿ ਕੁੱਖਾਂ ਵਿੱਚ ਧੀਆਂ ਮਾਰਨ ਵਾਲੇ ਲੋਕਾਂ ਨੂੰ ਅਜਿਹਾ ਕਹਿਰ ਨਹੀਂ ਕਮਾਉਣਾ ਚਾਹੀਦਾ, ਤਾਂ ਜੋ ਕਿਸੇ ਵੀਰ ਨੂੰ ਰੱਖੜੀ ਵਾਲੇ ਦਿਨ ਆਪਣੀ ਭੈਣ ਦੀ ਕਮੀ ਮਹਿਸੂਸ ਨਾ ਹੋ ਸਕੇ।