ਸ੍ਰੀ ਮੁਕਤਸਰ ਸਾਹਿਬ : ਮਾਲਵਾ ਖੇਤਰ ਦੇ ਮਲੋਟ ਤੇ ਲੰਬੀ ਹਲਕੇ ਵਿੱਚ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਇਸ ਵਾਰ ਨਰਮੇ ਦੀ ਚੰਗੀ ਫ਼ਸਲ ਹੋਣ ਦੀ ਉਮੀਦ ਸੀ ਪਰ ਇਨ੍ਹਾਂ ਹਲਕਿਆਂ 'ਚ ਹੋਈ ਬਾਰਿਸ਼ ਤੇ ਗੁਲਾਬੀ ਸੁੰਡੀ ਨੇ ਕਈ ਪਿੰਡਾਂ ਦੀ ਨਰਮੇ ਦੇ ਝਾੜ 'ਤੇ ਕਾਫੀ ਅਸਰ ਪਾਇਆ ਹੈ। ਇਸ ਦੇ ਚਲਦਿਆਂ ਕਈ ਕਿਸਾਨ ਖੜ੍ਹਾ ਨਰਮਾ ਪੁੱਟਣ ਲਈ ਮਜਬੂਰ ਹਨ। ਜ਼ਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਨੁਕਸਾਨ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਸਮੇਂ ਤੋਂ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਨੇ ਨਰਮੇ ਦੀ ਫ਼ਸਲ ਤੋਂ ਮੁੱਖ ਮੋੜ ਲਿਆ ਸੀ।
ਗੁਲਾਬੀ ਸੁੰਡੀ ਦਾ ਸ਼ਿਕਾਰ : ਇਸ ਵਾਰ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੀ ਬਚਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਨਰਮੇ ਦੀ ਫਸਲ ਬੀਜਣ ਲਈ ਪੇ੍ਰਿਤ ਕੀਤਾ ਸੀ। ਕਿਸਾਨਾਂ ਦੀ ਇਸ ਵਾਰ ਨਰਮੇ ਦੀ ਫ਼ਸਲ ਕਾਫੀ ਵਧੀਆ ਸੀ ਤੇ ਕਿਸਾਨਾਂ ਨੂੰ ਚੰਗੀ ਫਸਲ ਹੋਣ ਦੀ ਉਮੀਦ ਸੀ,ਪਰ ਸਤੰਬਰ ਮਹੀਨੇ 'ਚ ਕਈ ਦਿਨ ਰੁੱਕ-ਰੁੱਕ ਕੇ ਹੋਈ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਨਰਮੇ ਨੂੰ ਕਾਫੀ ਨੁਕਸਾਨ ਪਹੁੰਚਾਇਆ। ਇਸ 'ਚ ਜਿਆਦਾਤਰ ਹਲਕਾ ਮਲੋਟ ਤੇ ਲੰਬੀ ਦੇ ਕਈ ਪਿੰਡ ਪ੍ਰਭਾਵਤ ਹੋਏ ਸਨ। ਹੁਣ ਨਰਮੇ ਦੀ ਫ਼ਸਲ ਲੈਣ ਦਾ ਸਮਾਂ ਸੀ ਪਰ ਨਰਮੇ ਦਾ ਝਾੜ ਘੱਟ ਨਿਕਲਣ ਕਰ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਦੇਖਣ ਨੂੰ ਮਿਲੀ ਹੈ।
ਕੀੜੇ ਮਕੌੜੇ ਖੇਤੀ ਲਈ ਚੁਣੌਤੀ ਬਣਦੇ : ਜ਼ਿਕਰਯੋਗ ਹੈ ਕਿ ਖੇਤੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੀ ਮਾਰ ਹੇਠ ਰਹਿੰਦੀ ਹੈ ਅਤੇ ਮੌਸਮ,ਬਿਮਾਰੀਆਂ ਤੇ ਕੀੜੇ ਮਕੌੜੇ ਖੇਤੀ ਲਈ ਚੁਣੌਤੀ ਬਣਦੇ ਹਨ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਦੀ 600 ਏਕੜ ਦੀ ਨਰਮੇ ਦੀ ਫਸਲ ਨੂੰ ਸੁੰਡੀ ਨੇ ਸ਼ਿਕਾਰ ਬਣਾਇਆ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਫਸਲ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਪੂਰੀ ਫਸਲ ਖੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਸੁੰਡੀ ਨੇ ਨੁਕਸਾਨ ਕੀਤਾ ਹੈ। ਇਸ ਵਿੱਚ ਬਹੁਤ ਸਾਰੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ ਪਰ ਕੋਈ ਹਲ ਨਹੀਂ ਹੋਇਆ। ਅਖੀਰ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਮੂੰਹ ਦੇਖਣਾ ਪਿਆ ਹੈ।
- DAP fertilizer Black Market: ਡੀਏਪੀ ਖਾਦ ਦੀ ਕਾਲ਼ਾ ਬਜ਼ਾਰੀ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਫੈਸਲਾ, ਹੁਣ 80 ਫੀਸਦ ਸਹਿਕਾਰੀ ਸਭਾ ਵੇਚੇਗੀ ਖਾਦ, ਕਿਸਾਨਾਂ ਨੇ ਦੱਸਿਆ ਡਰਾਮੇਬਾਜ਼ੀ
- ED Raid on AAP MLA: ਦਿੱਲੀ 'ਚ 'ਆਪ' ਆਗੂਆਂ ਖ਼ਿਲਾਫ਼ ED ਦੀ ਕਾਰਵਾਈ ਜਾਰੀ, ਹੁਣ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ 'ਤੇ ਛਾਪੇਮਾਰੀ
- ED Raid on AAP MLA: ਦਿੱਲੀ 'ਚ 'ਆਪ' ਆਗੂਆਂ ਖ਼ਿਲਾਫ਼ ED ਦੀ ਕਾਰਵਾਈ ਜਾਰੀ, ਹੁਣ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ 'ਤੇ ਛਾਪੇਮਾਰੀ
ਮਜ਼ਦੂਰ ਨਰਮਾ ਚੁਗਨ ਤਿਆਰ ਨਹੀਂ: ਕਿਸਾਨਾਂ ਨੇ ਕਿਹਾ ਕਿ ਅੱਜ ਪ੍ਰਤੀ ਏਕੜ 50 ਕਿੱਲੋ ਦੇ ਕਰੀਬ ਫਸਲ ਨਿਕਲ ਰਹੀ ਹੈ, ਨਰਮਾ ਏਨਾ ਖਰਾਬ ਹੋ ਗਿਆ ਕਿ ਚੋਣੀਆਂ ਨਰਮਾ ਚੁਗਨ ਤਿਆਰ ਨਹੀਂ ਇਸ ਲਈ ਸਾਨੂੰ ਨਰਮਾ ਖੜਾ ਹੀ ਪੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਨੁਕਸਾਨੀ ਫਸਲ ਦਾ ਮੁਆਵਜ਼ਾ ਨਹੀਂ ਮਿਲਿਆ। ਫਸਲ ਦਾ ਪਹਿਲਾਂ ਨੁਕਸਾਨ ਹੋਇਆ ਹੈ। ਜਿਸ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ।