ਸ਼੍ਰੀ ਮੁਕਤਸਰ ਸਾਹਿਬ: ਕੋਰੋਨਾ ਵਿਰੁੱਧ ਜੰਗ ਚ ਜਿੱਤ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਭਾਵੇਂ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਅਸਲੀਅਤ ਇਹ ਹੈ ਕਿ ਸਿਹਤ ਸਹੂਲਤ ਨਾਲ ਪਹਿਲਾਂ ਦੇਖਦੇ-ਦੇਖਦੇ ਹੁਣ ਪਰੇਸ਼ਾਨੀਆਂ ਖੜ੍ਹੀਆਂ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਵੀ ਅਜਿਹੀ ਹੀ ਸਮੱਸਿਆ ਕਹਿਣ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਚ ਸ੍ਰੀ ਮੁਕਤਸਰ ਸਾਹਿਬ ਦੇ ਅਤੇ ਗਿੱਦੜਬਾਹਾ ਤੇ ਕੋਵਿਡ ਹਸਪਤਾਲ ਬਣਾਏ ਗਏ ਹਨ। ਪਰ ਇਹਨਾਂ ਦੀ ਸਥਿਤੀ ਇਹ ਹੈ ਕਿ ਕੋਵਿਡ ਮਰੀਜ਼ ਨੂੰ ਸਮੱਸਿਆ ਵਧਣ ਤੇ ਅੱਗੇ ਹੀ ਰੈਫਰ ਕਰਨਾ ਪੈਂਦਾ ਹੈ।
ਇਹ ਵੀ ਪੜੋ: ਸ੍ਰੀ ਅਨੰਦਪੁਰ ਸਾਹਿਬ ਵਿਚ ਵੀ ਖ਼ਤਮ ਹੋਈ ਕੋਰੋਨਾ ਵੈਕਸੀਨ
ਜ਼ਿਲ੍ਹੇ ਚ ਗਿਆਰਾਂ ਵੈਂਟੀਲੇਟਰ ਹਨ ਜਿਨ੍ਹਾਂ ਚੋਂ ਸੱਤ ਵੈਂਟੀਲੇਟਰ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ਵਿੱਚ ਹਨ। ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਇੱਕ ਵੀ ਮਾਹਿਰ ਜ਼ਿਲ੍ਹੇ ਚ ਨਹੀਂ ਹੈ। ਇਹ ਸਮੱਸਿਆ ਇੰਜ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਸਿਵਲ ਸਰਜਨ ਅਨੁਸਾਰ ਪੰਜ ਵੈਂਟੀਲੇਟਰ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਭੇਜੇ ਜਾ ਰਹੇ ਹਨ।