ਸ੍ਰੀ ਮੁਕਤਸਰ ਸਾਹਿਬ:ਭਾਰਤ ਵੱਲੋਂ ਮਹਿਲਾ ਡਿਸਕਿਸ ਥਰੋਅ ਦਾ ਫਾਈਨਲ ਖੇਡ ਰਹੀ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਪਹਿਲੇ ਯਤਨ ਵਿੱਚ 61.62 ਮੀਟਰ ਥ੍ਰੋਅ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਕਮਲਪ੍ਰੀਤ ਗੋਲਡ ਮੈਡਲ ਨਹੀਂ ਜਿੱਤ ਸਕੀ।
ਕਮਲਪ੍ਰੀਤ ਦੇ ਦਾਦਾ ਦਾ ਕਹਿਣਾ ਸੀ ਕਿ ਕਮਲਪ੍ਰੀਤ ਵੱਲੋਂ ਗੋਲਡ ਮੈਡਲ ਜਿੱਤ ਜਾਣਾ ਸੀ ਪਰ ਮੀਂਹ ਜ਼ਿਆਦਾ ਹੋਣ ਕਾਰਨ ਕਮਲਪ੍ਰੀਤ ਗੋਲਡ ਮੈਡਲ ਨਹੀਂ ਜਿੱਤ ਸਕੀ ਕਿਉਂਕਿ ਕਮਲਪ੍ਰੀਤ ਦਾ ਵਜ਼ਨ ਵੀ ਜ਼ਿਆਦਾ ਸੀ। ਕਮਲਪ੍ਰੀਤ ਜਦੋਂ ਥ੍ਰੋ ਕਰਦੀ ਸੀ ਤਾਂ ਗਰਾਊਂਡ ਗਿੱਲਾ ਹੋਣ ਕਾਰਨ ਕਮਲਪ੍ਰੀਤ ਤੋਂ ਆਪਣਾ ਭਾਰ ਕਾਰਨ ਥ੍ਰੋ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਸੀ।
ਉੱਥੇ ਪੰਜਾਬ ਸਰਕਾਰ (Government of Punjab) ਤੇ ਕਮਲਪ੍ਰੀਤ ਦੇ ਦਾਦਾ ਨਿਸ਼ਾਨੇ ਸਾਧੇ ਬੋਲਦਿਆਂ ਕਿਹਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਨਾਲਾਇਕੀ ਹੈ।ਕਮਲਪ੍ਰੀਤ ਨੂੰ ਸਹੀ ਕੋਚ ਨਾ ਮਿਲਣ ਕਾਰਨ ਇਹ ਗੋਲਡ ਮੈਡਲ ਭਾਰਤ ਦੇ ਹੱਥੋਂ ਗਿਆ ਹੈ।ਉਨ੍ਹਾਂ ਕਿਹਾ ਜੇ ਕਮਲਪ੍ਰੀਤ ਨੂੰ ਵਧੀਆ ਕੋਚ ਮਿਲੇ ਹੁੰਦੇ ਤਾਂ ਅੱਜ ਕਮਲਪ੍ਰੀਤ ਦੇ ਗੋਲਡ ਮੈਡਲ ਹੱਥ ਹੋਣਾ ਸੀ।
ਇਹ ਵੀ ਪੜੋ:' GURJANT : ਬ੍ਰਾਂਜ ਮੈਡਲ ਭਾਰਤੀ ਹਾਕੀ ਟੀਮ ਦੇ ਹੋਵੇਗਾ ਨਾਂਅ'