ETV Bharat / state

ਤੇਜ਼ ਰਫ਼ਤਾਰ ਕਾਰ ਨੇ ਰਾਹ ਤੁਰੇ ਜਾਂਦੇ ਨੌਜਵਾਨਾਂ ਨੂੰ ਦਰੜਿਆ, 3 ਦੀ ਮੌਤ 1 ਜ਼ਖ਼ਮੀ

author img

By

Published : Nov 4, 2019, 11:39 AM IST

ਸ੍ਰੀ ਮੁਕਤਸਰ ਸਾਹਿਬ 'ਚ ਗਿੱਦੜਬਾਹਾ ਦੇ ਪਿੰਡ ਬੁੱਟਰ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਚਾਰ ਨੌਜਵਾਨਾਂ ਨੂੰ ਦਰੜਿਆ। ਇਸ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫੋਟੋ

ਸ੍ਰੀ ਮੁਕਤਸਰ ਸਾਹਿਬ : ਸ਼ਹਿਰ 'ਚ ਗਿੱਦੜਬਾਹਾ ਦੇ ਪਿੰਡ ਬੁੱਟਰ ਨੇੜੇ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਇਹ ਚਾਰੇ ਨੌਜਵਾਨ ਅਬੋਹਰ ਦੇ ਇੱਕ ਪੈਲੇਸ 'ਚ ਬੈਟਰੀ ਦਾ ਕੰਮ ਕਰਕੇ ਦੇਰ ਰਾਤ ਆਪਣੇ ਘਰ ਵਾਪਿਸ ਜਾ ਰਹੇ ਸਨ। ਪਿੰਡ ਬੁੱਟਰ ਨੇੜੇ ਪਹੁੰਚਣ 'ਤੇ ਮੁਕਤਸਰ ਤੋਂ ਬਠਿੰਡਾ ਵੱਲ ਨੂੰ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਨ੍ਹਾਂ ਚੋਂ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ :ਕਰਨਾਲ: ਬੋਰਵੈੱਲ 'ਚ ਡਿੱਗੀ 5 ਸਾਲਾ ਸ਼ਿਵਾਨੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਉਮਰ ਤਕਰੀਬਨ 20 ਤੋਂ 21 ਸਾਲ ਸੀ। ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ, ਰਣਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਨਵਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ ਗਿਆ।

ਇਸ ਬਾਰੇ ਦੱਸਦੇ ਹੋਏ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ 'ਤੇ ਉਹ ਮੌਕੇ ਉੱਤੇ ਟੀਮ ਨਾਲ ਪਹੁੰਚੇ। ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਣਪਛਾਤੇ ਕਾਰ ਚਾਲਕ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Intro:
ਸ਼ਨੀਵਾਰ ਦੀ ਦੇਰ ਰਾਤ ਪਿੰਡ ਬੁੱਟਰ ਸ੍ਰੀ ਬਠਿੰਡਾ ਮੁਕਤਸਰ ਮੁੱਖ ਮਾਰਗ ਤੇ ਸੜਕ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਤਿੰਨ ਨੌਜਵਾਨਾਂ ਲਈ ਜਾਨ ਇੱਕ ਹੋਇਆ ਗੰਭੀਰ ਜਖ਼ਮੀ
ਮੌਕੇ ਉੱਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜਿਆ ਤੇ ਅਗਲੇਰੀ ਜਾਂਚ ਵਿੱਚ ਜੁਟੀ

Body:
ਸ਼ਨੀਵਾਰ ਦੀ ਦੇਰ ਰਾਤ ਪਿੰਡ ਬੁੱਟਰ ਸ੍ਰੀ ਬਠਿੰਡਾ ਮੁਕਤਸਰ ਮੁੱਖ ਮਾਰਗ ਤੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਇੱਕ ਜਖ਼ਮੀ

ਸ਼ਨੀਵਾਰ ਨੂੰ ਮੁਕਤਸਰ ਦੇ ਬਠਿੰਡਾ ਮੁਕਤਸਰ ਮੁੱਖ ਮਾਰਗ ਉੱਤੇ ਸਥਿਤ ਪਿੰਡ ਬੁੱਟਰ ਸ਼ਰੀਹ ਦੇ ਨੇੜੇ ਇਕ ਮੁਕਤਸਰ ਤੋਂ ਬਠਿੰਡਾ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਲਗਜ਼ਰੀ ਕਾਰ ਸਵਾਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਿੰਡ ਵੱਲ ਵਾਪਿਸ ਜਾ ਰਹੇ ਚਾਰ ਮੋਟਰਸਾਇਕਲ ਸਵਾਰ ਨੌਜਵਾਨ ਜਿਹਨਾਂ ਦਾ ਰਾਸਤੇ ਵਿੱਚ ਮੋੋਟਰਸਾਇਕਲ ਦਾ ਤੇਲ ਖਤਮ ਹੋਣ ਕਰਕੇ ਮੋਟਰਸਾਇਕਲ ਨੁੰ ਰੇੜ ਕੇ ਲੈ ਕੇ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਤਿੰਨ ਨੌਜਵਾਨਾਂ ਨੂੰ ਦਰੜ ਦਿੱਤਾ ਤੇ ਇੱਕ ਨੌਜਵਾਨ ਖਤਾਨਾਂ ਵਿੱਚ ਜਾ ਕੇ ਡਿੱਗਿਆ ਅਤੇ ਮੋਟਰਸਾਈਕਲ ਵੀ ਨਾਲ ਲੱਗਦੇ ਖੇਤ ਵਿੱਚ ਜਾ ਡਿੱਗਿਆ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਚਾਲਕ ਕਾਰ ਨੂੰ ਕੰਟਰੋਲ ਕਰਦੇ ਕਰਦੇ ਕਰੀਬ ਪੈਂਤੀ ਤੋਂ ਚਾਲੀ ਕਰਮਾਂ ਅੱਗੇ ਦੂਸਰੇ ਖੇਤ ਵਿੱਚ ਖਤਾਨਾਂ ਵਿੱਚੋਂ ਲੰਘਦੀ ਹੋਈ ਜਾ ਕੇ ਪਾਣੀ ਵਾਲੇ ਖਾਲ ਦੇ ਉੱਪਰ ਜਾ ਰੁਕੀ ਤੇ ਤਿੰਨ ਨੌਜਵਾਨਾਂ ਨੂੰ ਆਪਣੇ ਨਾਲ ਘਸੀਟਦੀ ਲੈ ਗਈ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਅਤੇ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਵੀ ਉਤਾਰ ਕੇ ਨਾਲ ਲੈ ਗਏ ਇਹ ਤੇਜ਼ ਰਫ਼ਤਾਰ ਕਾਰ ਬੁਰੀ ਤਰ੍ਹਾਂ ਇੰਜਣ ਕੋਲੋਂ ਨੁਕਸਾਨੀ ਗਈ ਪਰ ਹਾਲੇ ਤੱਕ ਇਸ ਕਾਰ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ। ਜਸਵਿੰਦਰ ਸਿੰਘ ਰਣਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਸੂਤਰਾਂ ਮੁਤਾਬਕ ਕਾਰ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਮੌਕੇ ਉੱਤੇ ਪੁੱਜੀ ਥਾਣਾ ਕੋਟਭਾਈ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦੁਆਰੇ ਭਿਜਵਾ ਦਿੱਤਾ ਅਤੇ ਅਣਪਛਾਤੇ ਲੋਕਾਂ ਉੱਪਰ ਤੇਜ਼ ਰਫ਼ਤਾਰੀ ਨਾਲ ਕਾਰ ਚਲਾਉਣ ਅਤੇ ਤਿੰਨ ਬੰਦਿਆਂ ਦੇ ਕਤਲ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਇਹ ਚਾਰੇ ਨੌਜਵਾਨ ਅਬੋਹਰ ਦੇ ਇੱਕ ਪੈਲੇਸ ਵਿੱਚ ਬੈਟਰੀ ਦਾ ਕੰਮ ਕਰਕੇ ਦੇਰ ਰਾਤ ਆਪਣੇ ਘਰ ਵਾਪਸ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਪਿੰਡ ਭਲਾਈਆਣਾ ਦਾ ਰਹਿਣ ਵਾਲਾ ਹੈ ਅਤੇ ਦੋ ਭਲਾਈਆਣਾ ਦੇ ਨਾਲ ਹੀ ਲੱਗਦੇ ਕੋਠੇ ਛੱਪੜੀ ਵਾਲੀ ਦੇ ਰਹਿਣ ਵਾਲੇ ਸਨ ਤੇ ਤੇ ਇੱਕ ਨੌਜਵਾਨ ਪਿੰਡ ਰਾਮੇਆਣਾ ਦੇ ਨਾਲ ਲੱਗਦੇ ਪਿੰਡ ਰੋੜੀ ਕਪੂਰਾ ਤੋਂ ਸੀ ਜੋ ਕਿ ਪਿੰਡ ਭਲਾਈਆਣਾ ਵਿਖੇ ਆਪਣੇ ਮਾਮੇ ਕੋਲ ਰਹਿੰਦਾ ਸੀ ਤੇ ਚਾਰਾਂ ਦੀ ਉਮਰ ਸੋਲਾਂ ਸਾਲ ਤੋਂ ਲੈ ਕੇ ਬਾਈ ਸਾਲ ਤੱਕ ਦੱਸੀ ਜਾ ਰਹੀ ਹੈ
ਬਾਈਟ ਸਾਬਕਾ ਸਰਪੰਚ ਮਨਜੀਤ ਸਿੰਘ
ਬਾਈਟ ਪਾਲਾ ਸਿੰਘ ਏਐੱਸਆਈ
ਬਾਈਟ ਜ਼ਖ਼ਮੀ ਲਵਪ੍ਰੀਤ ਸਿੰਘ
ਬਾਈਟ ਸਿਕੰਦਰ ਸਿੰਘ ਮ੍ਰਿਤਕ ਦਾ ਨਾਨਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.