ਸ੍ਰੀ ਮੁਕਤਸਰ ਸਾਹਿਬ: ਪੰਜਾਬ ਏਕਤਾ ਟਰੱਕ ਯੂਨੀਅਨ ਦੇ ਸੱਦੇ ’ਤੇ ਪੂਰੇ ਪੰਜਾਬ ਵਿੱਚ ਟਰੱਕ ਮਾਲਕਾਂ ਅਤੇ ਟਰੱਕ ਆਪ੍ਰੇਟਰਾਂ ਵੱਲੋਂ ਵਧੇ ਹੋਏ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੜਤਾਲ ਜਾਰੀ ਤੇ ਟਰੱਕ ਆਪ੍ਰੇਟਰਾਂ ਢੋਆ-ਢੋਆਈ ਦੇ ਕਿਰਾਏ ਵਿੱਚ ਵਾਧਾ ਕਰਨ ਦੇ ਮੰਗ ਕਰ ਰਹੇ ਹਨ। ਉਥੇ ਹੀ ਗਿੱਦੜਬਾਹਾ ਮਾਰਕਫੈੱਡ ਦੇ ਕੋਲ ਮੁੱਖ ਸੜਕ ਉੱਤੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਟਰੱਕ ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਾਡੇ ਢੋਆ ਢੁਆਈ ਦੇ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਇਹ ਵੀ ਪੜੋ: ਫਿਰੋਜ਼ਪੁਰ ’ਚ ਦਿਨ-ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ, ਤਸਵੀਰਾਂ CCTV ’ਚ ਕੈਦ
ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਵਪਾਰੀਆਂ ਨਾਲ ਗੱਲਬਾਤ ਕਰਕੇ ਕਿਲੋਮੀਟਰ ਦੇ ਹਿਸਾਬ ਨਾਲ ਸਾਡੇ ਢੋਆ ਢੁਆਈ ਦੇ ਕਿਰਾਏ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕਰ ਸਕੀਏ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਟਰੱਕ ਆਪ੍ਰੇਟਰਾਂ ਤੇ ਟਰੱਕ ਮਾਲਕ ਦਾ ਕੰਮ ਨਾ ਹੋਣ ਕਰਕੇ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋ ਗਏ ਹਨ। ਟਰੱਕਾਂ ਦੀਆਂ ਕਿਸ਼ਤਾਂ ਭਰਨੀਆਂ ਰੁਕ ਗਈਆਂ, ਘਰਾਂ ਦੇ ਖਰਚੇ ਚਲਾਉਣੇ ਬੜੇ ਔਖੇ ਹੋ ਗਏ ਹਨ, ਕਿਉਂਕਿ ਉਨਾਂ ਦਾ ਸਾਰਾ ਕਾਰੋਬਾਰ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ ਗਿਆ ਹੈ।
ਇਹ ਵੀ ਪੜੋ: ਲੁਧਿਆਣਾ: ਪਰਵਾਸੀਆਂ ਨੇ ਪਿਓ-ਪੁੱਤ ਦੀ ਖੰਬੇ ਨਾਲ ਬੰਨ੍ਹ ਕੀਤੀ ਕੁੱਟਮਾਰ