ਸ੍ਰੀ ਮੁਕਤਸਰ ਸਾਹਿਬ : ਮਲੋਟ ਦੇ ਮਿਮਿਟ ਕਾਲੇਜ ਵਿੱਚ ਦੋ ਵਿਦਿਆਰਥੀਆਂ ਧਿਰਾਂ ਵਿਚਾਲੇ ਆਪਸੀ ਲੜਾਈ ਹੋਈ। ਇਸ ਹਾਦਸੇ 'ਚ ਤਿੰਨ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਘਟਨਾ ਬਾਰੇ ਦੱਸਦੇ ਹੋਏ ਇੱਕ ਜ਼ਖਮੀ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚਾਲੇ ਕੁੱਝ ਦਿਨ ਪਹਿਲਾਂ ਵੀ ਝੜਪ ਹੋਈ ਸੀ। ਜਦ ਵਿਦਿਆਰਥੀ ਮੁੜ ਪੇਪਰ ਦੇਣ ਲਈ ਕਾਲੇਜ ਪੁਜੇ ਤਾਂ ਦੂਜੇ ਧਿਰ ਨੇ ਉਨ੍ਹਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਬਾਰੇ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਸੂਚਨਾ ਦਿੱਤੀ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਉੱਤੇ ਧਿਆਨ ਦੇਣਗੇ, ਪਰ ਮੁੜ ਲੜਾਈ ਹੋਣ 'ਤੇ ਪ੍ਰਿੰਸੀਪਲ ਇਸ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਾਲੇਜ ਪ੍ਰਬੰਧਨ ਅਤੇ ਪੁਲਿਸ ਵੱਲੋਂ ਲੜਾਈ ਕਰਨ ਵਾਲੇ ਦੂਜੇ ਧਿਰ ਦੇ ਵਿਦਿਆਰਥੀਆਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਇਸ ਬਾਰੇ ਜਦੋ ਕਾਲੇਜ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੜਾਈ ਹੋਣ 'ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਸੀ ਪਰ ਮੁੜ ਹੋਈ ਲੜਾਈ ਕਾਲੇਜ ਦੇ ਬਾਹਰ ਹੋਈ ਹੈ। ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਦੀ ਸੀਸੀਟੀਵੀ ਫੁੱਟੇਜ ਨਾ ਹੋਣ ਦੀ ਗੱਲ ਆਖੀ।
ਲੜਾਈ ਦੋ ਦੌਰਾਨ ਦੋਹਾਂ ਧਿਰਾਂ ਦੇ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।ਇੱਕ ਵਿਦਿਆਰਥੀ ਦੇ ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਲਈ ਰੈਫਰ ਕੀਤਾ ਗਿਆ ਹੈ ਅਤੇ ਦੋ ਵਿਦਿਆਰਥੀਆਂ ਦਾ ਮਲੋਟ ਸਿਵਲ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਹੋਰ ਪੜ੍ਹੋ: ਕੋਰੀਅਰ ਰਾਹੀਂ ਨਸ਼ੀਲੀ ਦਵਾਈਆਂ ਸਪਲਾਈ ਕਰਨ ਵਾਲਾ ਕਾਬੂ।
ਜਦੋਂ ਇਸ ਮਾਮਲੇ ਵਿੱਚ ਕਾਲਜ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਲੜਾਈ ਦੀ ਪਹਿਲਾਂ ਕੋਈ ਜਾਣਕਾਰੀ ਨਾ ਹੋਣ ਦੀ ਅੰਜਾਨਤਾ ਪਰਗਟ ਕੀਤੀ ਜਦੋਂ ਕਿ ਪਹਿਲੇ ਲੜਾਈ ਕਾਲਜ ਵਿੱਚ ਅੰਦਰ ਹੀ ਹੋਈ ਸੀ ਜਿਸ ਦੀ ਸੀਸੀ ਟੀ ਵੀ ਫ਼ੁਟੇਜ ਨਾ ਹੋਣ ਦੀ ਗੱਲ ਕਹੀ ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਪਰ ਪੁਲਿਸ ਨੇ ਮੀਡੀਆ ਨਾਲ ਇਸ ਬਾਰੇ ਕਿਸੇ ਤਰ੍ਹਾਂ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ।