ਸ੍ਰੀ ਮੁਕਤਸਰ ਸਾਹਿਬ:ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਆ ਗਿਆ।ਮਾਡਲ ਟਾਊਨ ਵਾਸੀਆਂ ਵੱਲੋਂ ਮਹਿਕਮੇੇ ਨੂੰ ਪਾਣੀ ਛੱਡਣ ਤੇ ਸੀਵਰੇਜ ਸੁਧਾਰ ਦੀ ਮੰਗ ਕੀਤੀ ਗਈ ਹੈ।
ਸਥਾਨਕ ਕੋਟਕਪੂਰਾ ਰੋਡ ਸਥਿਤ ਮਾਡਲ ਟਾਊਨ ਬੇਸ਼ੱਕ ਸ਼ਹਿਰੀ ਹਦੂਦ ਦਾ ਹਿੱਸਾ ਐਲਾਨਿਆ ਗਿਆ ਹੈ ਤੇ ਸਰਕਾਰੀ ਸਫਿਆਂ ਵਿੱਚੋਂ ਸ਼ਹਿਰੀ ਸਹੂਲਤਾਂ ਨਾਲ ਲਬਰੇਜ ਕਲੋਨੀ ਵਜੋਂ ਇਸਦਾ ਵੀ ਨਾਮ ਦਰਜ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਇਸ ਮੁਹੱਲੇ ਦੇ ਵਾਸੀਆਂ ਮਾਸਟਰ ਮਨਜੀਤ ਸਿੰਘ , ਚਮਕੌਰ ਸਿੰਘ , ਮੇਜਰ ਚੰਦ, ਨੰਬਰਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪਾਣੀ ਤੇ ਸੀਵਰੇਜ ਦੀ ਸਮੱਸਿਆ ਉਹਨਾਂ ਲਈ ਬੜੀ ਵੱਡੀ ਚੁਣੌਤੀ ਬਣੀ ਹੋਈ ਹੈ।
ਨਹਿਰ ਬੰਦੀ ਤੋਂ ਲੈ ਕੇ ਅੱਜ ਦੀ ਤਾਰੀਖ ਤੱਕ ਮਾਡਲ ਟਾਊਨ ਵਾਸੀ ਪੀਣ ਵਾਲੇ ਸਾਫ ਪਾਣੀ ਨੂੰ ਤਰਸੇ ਰਹੇ ਹਨ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਪੀਣ ਤੇ ਨਹਾਉਣ ਦੇ ਵੀ ਕਾਬਲ ਨਹੀਂ ਇਸ ਦੇ ਨਾਲ ਹੀ ਗਲੀ ਨੰਬਰ 3 ਦੇ ਆਖੀਰ ਵਿੱਚ ਜਿੱਥੇ ਸੀਵਰੇਜ ਦਾ ਪਾਣੀ ਕਿਸੇ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ ਉੱਥੇ ਮਾਡਲ ਟਾਊਨ ਦੇ ਆਖੀਰ ਵਿੱਚ ਰਹਿੰਦੇ ਸਾਰੇ ਲੋਕ ਰੇਲਵੇ ਲਾਈਨ ਕੋਲ ਜਮਾਂ ਪਾਣੀ ਤੋਂ ਬਿਮਾਰੀ ਫੈਲਣ ਦੇ ਖਦਸ਼ੇ ਨਾਲ ਬੁਰੀ ਤਰ੍ਹਾਂ ਡਰੇ ਹੋਏ ਹਨ।
ਇੱਥੋਂ ਤੱਕ ਕਿ ਮੁਹੱਲੇ ਦੀਆਂ ਗਲੀਆਂ ਵਿੱਚ ਵੀ ਸੀਵਰੇਜ ਦਾ ਪਾਣੀ ਖੜ੍ਹਾ ਹੈ। ਸਥਾਨਕ ਵਾਸੀਆਂ ਦੀ ਮੰਗ ਹੈ ਕਿ ਪੀਣ ਵਾਲਾ ਪਾਣੀ,ਸੀਵਰੇਜ ਦੀ ਸਮੱਸਿਆ ਤੇ ਅਧੂਰੀਆਂ ਪਈਆਂ ਗਲੀਆਂ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰ ਸਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ।
ਇਹ ਵੀ ਪੜੋ:Milkha Singh admitted: ਮਿਲਖਾ ਸਿੰਘ ਦੀ ਹਾਲਤ ਸਥਿਰ, ICU ਤੋਂ ਆਏ ਬਾਹਰ