ETV Bharat / state

ਘਰੇਲੂ ਕਲੇਸ਼ ਦੇ ਚੱਲਦੇ 10 ਮਹੀਨਿਆਂ ਦੀ ਮਾਸੂਮ ਦਾ ਕਤਲ, ਕਾਤਲ ਕੌਣ ?

ਸ੍ਰੀ ਮੁਕਤਸਰ ਸਾਹਿਬ ਵਿੱਚ ਘਰੇਲੂ ਕਲੇਸ਼ ਦੇ ਚੱਲਦੇ ਇੱਕ 10 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਹੈ। ਬੱਚੀ ਦਾ ਕਤਲ ਕਰਨ ਦੇ ਇਲਜ਼ਾਮ ਉਸਦੇ ਪਿਤਾ, ਦਾਦਾ ਅਤੇ ਦਾਦੀ ’ਤੇ ਲੱਗੇ ਹਨ ਜਦਕਿ ਨੌਜਵਾਨ ਦੇ ਪਿਤਾ ਵੱਲੋਂ ਬੱਚੀ ਨੂੰ ਮਾਰਨ ਦੇ ਇਲਜ਼ਾਮ ਮਹਿਲਾ ਦੇ ਪੇਕੇ ਪਰਿਵਾਰ ’ਤੇ ਲਗਾਏ ਹਨ। ਫਿਲਹਾਲ ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਚੀ ਦੇ ਪਿਤਾ, ਦਾਦਾ ਅਤੇ ਦਾਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ ਚ 10 ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ

author img

By

Published : Aug 2, 2022, 6:12 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਨਜ਼ਦੀਕ ਪੈਂਦੇ ਪਿੰਡ ਰਣਜੀਤਗੜ੍ਹ ਝੁੱਗੇ ਵਿਖੇ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿੱਚ ਫੌਜ ਤੋਂ ਆਏ ਇਕ ਪਿਤਾ ਵੱਲੋਂ ਆਪਣੀ ਦਸ ਮਹੀਨਿਆਂ ਦੀ ਬੱਚੀ ਨੂੰ ਧਰਤੀ ’ਤੇ ਪਟਕ ਕੇ ਮਾਰ ਦਿੱਤਾ ਗਿਆ ਹੈ। ਇਹ ਇਲਜ਼ਾਮ ਮੁਲਜ਼ਮ ਦੀ ਪਤਨੀ ਵੱਲੋਂ ਲਗਾਏ ਗਏ ਹਨ। ਇਸਦੇ ਨਾਲ ਹੀ ਉਸ ਵੱਲੋਂ ਮ੍ਰਿਤਕ ਬੱਚੀ ਦੇ ਦਾਦੇ ਅਤੇ ਦਾਦੀ ’ਤੇ ਵੀ ਇਲਜ਼ਾਮ ਲਗਾਏ ਹਨ ਮਾਮਲਾ ਪਿੰਡ ਰਣਜੀਤਗਡ਼੍ਹ ਝੁੱਗੇ ਦਾ ਹੈ। ਇਸ ਸੰਬੰਧੀ ਪੁਲਸ ਨੇ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੱਸ ਮਹੀਨਿਆਂ ਦੀ ਬੱਚੀ ਰਹਿਮਤ ਕੌਰ ਦੀ ਮਾਤਾ ਅਮਨਦੀਪ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਸਤਨਾਮ ਸਿੰਘ ਨਾਲ ਹੋਇਆ ਸੀ, ਸਤਨਾਮ ਸਿੰਘ ਜੋ ਕਿ ਫੌਜ ਵਿਖੇ ਹੈ। ਬਿਆਨਕਰਤਾ ਅਨੁਸਾਰ ਸਤਨਾਮ ਸਿੰਘ ਅਤੇ ਉਸ ਦੇ ਮਾਪਿਆਂ ਵੱਲੋਂ ਵਿਆਹ ਤੋਂ ਬਾਅਦ ਹੀ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।

ਸ੍ਰੀ ਮੁਕਤਸਰ ਸਾਹਿਬ ਚ 10 ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ

ਜਾਣਕਾਰੀ ਅਨੁਸਾਰ ਦੋਵਾਂ ਪਤੀ-ਪਤਨੀ ਦਾ ਆਪਸ ਵਿੱਚ ਕਲੇਸ਼ ਰਹਿੰਦਾ ਸੀ। ਇਸਦੇ ਘਰੇਲੂ ਕਲੇਸ਼ ਦੇ ਚੱਲਦੇ ਉਸਦੀ ਪਤਨੀ ਪੇਕੇ ਘਰ ਚਲੀ ਗਈ। ਬਿਆਨਕਰਤਾ ਅਨੁਸਾਰ ਗਰਭਵਤੀ ਹਾਲਤ ਵਿਚ ਜਦ ਉਹ ਆਪਣੇ ਪੇਕੇ ਪਿੰਡ ਚਲੀ ਗਈ ਤਾਂ ਉਸ ਦੇ ਪਤੀ ਸਤਨਾਮ ਸਿੰਘ ਨੇ ਅਦਾਲਤ ਵਿੱਚ ਤਲਾਕ ਲੈਣ ਲਈ ਕੇਸ ਲਾ ਦਿੱਤਾ ਪਰ ਉਹ ਤਲਾਕ ਦੇਣਾ ਨਹੀਂ ਸੀ ਚਾਹੁੰਦੀ ਸੀ।

ਇਸ ਸਬੰਧੀ ਮਹਿਲਾ ਨੇ ਇਕ ਲਿਖਤੀ ਸ਼ਿਕਾਇਤ ਫ਼ੌਜ ਦੇ ਅਫ਼ਸਰਾਂ ਨੂੰ ਕਰ ਦਿੱਤੀ, ਇਸ ਸਬੰਧੀ ਉਸ ਨੂੰ ਕਰੀਬ ਦੋ ਤਿੰਨ ਵਾਰ ਅੰਬਾਲਾ ਵਿਖੇ ਬੁਲਾਇਆ ਗਿਆ। ਬੀਤੀ 12 ਜੁਲਾਈ ਨੂੰ ਵੀ ਉਸ ਨੂੰ ਅੰਬਾਲਾ ਵਿੱਚ ਬੁਲਾਇਆ ਗਿਆ, ਜਿੱਥੇ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਆਪਣੇ ਪਤੀ ਸਤਨਾਮ ਸਿੰਘ ਨਾਲ 20 ਦਿਨ ਇਕੱਠੇ ਰਹਿਣ ਲਈ ਕਿਹਾ ਅਤੇ ਇਸ ਤੋਂ ਬਾਅਦ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਉਸ ਦਾ ਪਤੀ ਤਲਾਕ ਦਾ ਕੇਸ ਵਾਪਸ ਲੈ ਲਵੇਗਾ ਪਰ ਬਿਆਨਕਰਤਾ ਅਨੁਸਾਰ ਇਸ ਦੌਰਾਨ ਉਸ ਦੇ ਸੱਸ, ਸਹੁਰਾ ਅਤੇ ਪਤੀ ਵੱਲੋਂ ਉਸ ਨਾਲ ਹੋਰ ਵੀ ਮਾੜਾ ਵਿਹਾਰ ਸ਼ੁਰੂ ਕਰ ਦਿੱਤਾ ਗਿਆ। ਟ

ਬਿਆਨਕਰਤਾ ਅਨੁਸਾਰ ਅੱਜ ਜਦੋਂ ਉਸਦਾ ਪਿਤਾ ਉਸਦੇ ਅਤੇ ਉਸ ਦੀ ਬੱਚੀ ਦੇ ਕੱਪੜੇ ਦੇਣ ਆਇਆ ਹੋਇਆ ਸੀ ਤਾਂ ਘਰ ਵਿੱਚ ਸਤਨਾਮ, ਉਸ ਦਾ ਪਿਤਾ ਅਤੇ ਉਸ ਦੀ ਮਾਤਾ ਉਸ ਨਾਲ ਪਹਿਲਾਂ ਹੀ ਕਲੇਸ਼ ਕਰ ਰਹੇ ਸਨ, ਇਸ ਦੌਰਾਨ ਉਸ ਦੇ ਪਿਤਾ ਦੇ ਸਾਹਮਣੇ ਹੀ ਉਨ੍ਹਾਂ ਨੇ ਉਸ ਦੀ ਬੱਚੀ ਰਹਿਮਤ ਨੂੰ ਖੋਹ ਲਿਆ ਅਤੇ ਉਸ ਨੂੰ ਉਸ ਦੇ ਪਿਤਾ ਸਤਨਾਮ ਸਿੰਘ ਨੇ ਧਰਤੀ ’ਤੇ ਪਟਕਾ ਕੇ ਮਾਰਿਆ। ਇਸ ਦੌਰਾਨ ਬੱਚੀ ਨੂੰ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪਤੀ ਸਤਨਾਮ ਸਿੰਘ ਜੋ ਕਿ ਫ਼ੌਜ ਵਿੱਚ ਨੌਕਰੀ ਕਰਦਾ ਹੈ ਛੁੱਟੀ ਤੇ ਆਇਆ ਹੋਇਆ ਸੀ। ਇਸ ਦੌਰਾਨ ਮਾਮੂਲੀ ਗੱਲ ਤੇ ਘਰੇਲੂ ਝਗੜਾ ਹੋਇਆ ਤਾਂ ਸਤਨਾਮ ਸਿੰਘ, ਉਸ ਦੇ ਪਿਤਾ ਸੁਖਚੈਨ ਸਿੰਘ ਅਤੇ ਸਤਨਾਮ ਸਿੰਘ ਦੀ ਮਾਤਾ ਨੇ ਉਸ ਤੋਂ ਦੱਸ ਮਹੀਨਿਆਂ ਦੀ ਬੱਚੀ ਖੋਹ ਕੇ ਉਸ ਨੂੰ ਧਰਤੀ ਤੇ ਪਟਕ ਕੇ ਮਾਰਿਆ। ਇਸ ਦੌਰਾਨ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਓਧਰ ਦੂਜੇ ਪਾਸੇ ਮ੍ਰਿਤਕ ਬੱਚੀ ਦੇ ਦਾਦੇ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਪਤੀ-ਪਤਨੀ ਦਾ ਲੜਾਈ ਝਗੜਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਸਤਨਾਮ ਦੀ ਪਤਨੀ ਉਸ ਨਾਲ ਫੌਜ ਵਿੱਚ ਜਾਣਾ ਚਾਹੁੰਦੀ ਸੀ ਜਿਸਨੂੰ ਲੈਕੇ ਉਨ੍ਹਾਂ ਵਿੱਚ ਲੜਾਈ ਝਗੜਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਸਦੀ ਨੂੰਹ ਵੱਲੋਂ ਬੱਚੀ ਨੂੰ ਧਰਤੀ ਤੇ ਸੁੱਟਿਆ ਗਿਆ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਬੱਚੀ ਨੂੰ ਉਹ ਨਾਲ ਲੈ ਗਏ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਫਿਲਹਾਲ ਪੁਲਿਸ ਨੇ ਮ੍ਰਿਤਕ ਦੱਸ ਮਹੀਨਿਆਂ ਦੀ ਬੱਚੀ ਦੀ ਮਾਤਾ ਦੇ ਬਿਆਨਾਂ ’ਤੇ ਮ੍ਰਿਤਕ ਬੱਚੀ ਦੇ ਪਿਤਾ, ਦਾਦਾ ਅਤੇ ਦਾਦੀ ’ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਵੱਲੋਂ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੁੱਸੇ ’ਚ ਆਏ ਰਣਜੀਤ ਬਾਵਾ ਨੇ ਕਿਹਾ, ਪੰਜਾਬ ਨੂੰ ਬਸ ਹੁਣ ਬਾਲੀਵੁੱਡ ਫਿਲਮਾਂ ’ਚ ਡਰੱਗ ਸਟੇਟ ਹੀ ਦਿਖਾਓਂਗੇ, ਗਾਇਕ ਜੱਸੀ ਨੇ ਵੀ ਕੀਤਾ ਵਿਰੋਧ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.