ਨਵਾਂਸ਼ਹਿਰ: ਜਿਲ੍ਹੇ ਦੇ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੀਨੀਅਰ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦਾ ਕਾਟੋ ਕਲੇਸ਼ ਚਲ ਰਿਹਾ ਹੈ ਜੋ ਕਿ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁਰਸੀ ਤੇ ਤਿੰਨ ਤਿੰਨ ਨੂੰ ਬਿਠਾਉਣਗੇ ਤਾਂ ਕਲੇਸ਼ ਤਾਂ ਵਧੇਗਾ ਹੀ। ਕਾਂਗਰਸੀ ਹਾਈਕਮਾਨ ਦੇ ਅਜਿਹੇ ਫੈਸਲਿਆਂ ਕਰਕੇ ਹੀ ਕਾਂਗਰਸ ਸੱਤਾ ਤੋਂ ਲਾਂਬੇ ਹੋਈ ਹੈ।
ਲਗਾਤਾਰ ਵਧ ਰਹੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਕਿ ਅਜਿਹੀ ਸਰਕਾਰ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਕਾਂਗਰਸੀ ਵਰਕਰ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਧਰਨੇ ਕਰ ਰਹੀ ਹੈ ਜਿਸਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੈ। ਟੈਕਸਾਂ ਕਰਕੇ ਹੀ ਮਹਿੰਗਾਈ ਵਧੀ ਹੈ।
ਇਸ ਤੋਂ ਇਲਾਵਾ ਚੰਦੂਮਾਜਰਾ ਨੇ ਕਿਹਾ ਕਿ ਜੋ ਪਿਛਲੇ ਸਮੇਂ ’ਚ ਕੈਪਟਨ ਸਰਕਾਰ ਨੇ ਕਾਰਵਾਈ ਕੀਤੀ ਹੈ ਉਸ ਤੋਂ ਤਾਂ ਇਹ ਲਗਦਾ ਹੈ ਕਿ ਉਹ ਰਲੇ ਹੋਣ ਤੋਂ ਜਿਆਦਾ ਡਰਿਆ ਵੱਧ ਲੱਗ ਰਹੇ ਹਨ ਜੇਕਰ ਉਹ ਡਰੇ ਹੋਏ ਨਹੀਂ ਹੁੰਦੇ ਤਾਂ ਘੱਟੋ ਘੱਟ ਆਪਣਾ ਹੱਕ ਤਾਂ ਲੈ ਸਕਦੇ ਸੀ।
ਇਹ ਵੀ ਪੜੋ: ਕੈਪਟਨ ਦਾ ਆਖਰੀ ਦਾਅ! ਦਿੱਲੀ 'ਚ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਮੀਟਿੰਗ