ETV Bharat / state

ਨਵਾਂਸ਼ਹਿਰ: ਜ਼ਮੀਨੀ ਝਗੜੇ ਦੇ ਚੱਲਦੇ ਮਹਿਲਾ ਵੱਲੋਂ ਖੁਦਕੁਸ਼ੀ, 2 ਮੁਲਜ਼ਮ ਕਾਬੂ - ਧਾਰਾ 306 ਤਹਿਤ ਮਾਮਲਾ ਦਰਜ

ਨਵਾਂਸ਼ਹਿਰ ਦੇ ਵਿੱਚ ਇੱਕ ਮਹਿਲਾ ਨੇ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਮਹਿਲਾ ਦੇ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸਦੇ ਆਧਾਰ ਦੇ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਮੀਨੀ ਝਗੜੇ ਦੇ ਚੱਲਦੇ ਮਹਿਲਾ ਵੱਲੋਂ ਖੁਦਕੁਸ਼ੀ

author img

By

Published : Jul 10, 2021, 9:03 PM IST

ਨਵਾਂਸ਼ਹਿਰ: ਹਲਕਾ ਬਲਾਚੌਰ ਦੇ ਪਿੰਡ ਮੌਜੋਵਾਲ ਮਜਾਰਾ ਵਿਖੇ ਇਕ 40 ਸਾਲਾ ਔਰਤ ਵਲੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਸਦਰ ਬਲਾਚੌਰ ਪੁਲਿਸ ਵਲੋਂ ਮ੍ਰਿਤਕ ਕੋਲੋ ਮਿਲੇ ਸੁਸਾਈਡ ਨੋਟ ਦੇ ਅਧਾਰ ‘ਤੇ ਮਾਮਲਾ ਦਰਜ ਕਰਦਿਆਂ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਚੋਂ ਦੋ ਦੀ ਗ੍ਰਿਫਤਾਰੀ ਕਰ ਲਈ ਗਈ ਹੈ।

ਥਾਣਾ ਮੁਖੀ ਐਸ ਐਚ ਓ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਮਜਾਰਾ ਥਾਣਾ ਬਲਾਚੌਰ ਵਲੋਂ ਦਰਜ ਕਰਵਾਏ ਬਿਆਨ ਮੁਤਾਬਿਕ ਉਨ੍ਹਾਂ ਦਾ ਸੁਰਿੰਦਰ ਸਿੰਘ ਪੁੱਤਰ ਬਾਵਾ ਸਿੰਘ ਨਾਲ ਜ਼ਮੀਨੀ ਝਗੜਾ ਰਹਿੰਦਾ ਸੀ ਤੇ ਡੀ.ਐੱਸ.ਪੀ. ਬਲਾਚੌਰ ਕੋਲ ਮਾਮਲੇ ਦੀ ਪੜਤਾਲ ਚੱਲ ਰਹੀ ਸੀ ।

ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਮੁਤਾਬਿਕ ਸੁਰਿੰਦਰ ਸਿੰਘ ਉਸ ਦੀ ਪਤਨੀ ਤਰਸੇਮ ਕੌਰ ਅਤੇ ਸਰਬਜੀਤ ਕੌਰ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਪੀੜਤ ਨੇ ਦੱਸਿਆ ਕਿ ਸੁਰਿੰਦਰ ਸਿੰਘ ਦਾ ਵਿਦੇਸ਼ ਵਿਚ ਰਹਿੰਦਾ ਲੜਕਾ ਹਰਨੇਕ ਸਿੰਘ ਫੋਨ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਜਦੋਂ ਉਸ ਦੀ ਪਤਨੀ ਸਰਬਜੀਤ ਕੌਰ ਖੇਤਾਂ ਵਿਚ ਪੱਠੇ ਲੈਣ ਗਈ, ਜਿੱਥੇ ਸੁਰਿੰਦਰ ਸਿੰਘ ਤੇ ਉਸ ਦੀ ਪਤਨੀ ਨੇ ਸਰਬਜੀਤ ਕੌਰ ਨੂੰ ਬਹੁਤ ਜ਼ਲੀਲ ਕੀਤਾ ਅਤੇ ਪ੍ਰੇਸ਼ਾਨ ਹੋ ਕੇ ਸਰਬਜੀਤ ਕੌਰ ਨੇ ਜ਼ਹਿਰੀਲੀ ਦਵਾਈ ਖਾ ਲਈ ।

ਜ਼ਮੀਨੀ ਝਗੜੇ ਦੇ ਚੱਲਦੇ ਮਹਿਲਾ ਵੱਲੋਂ ਖੁਦਕੁਸ਼ੀ

ਉਨ੍ਹਾਂ ਦੱਸਿਆ ਕਿ ਇਸ ਉਪਰੰਤ ਹਾਲਤ ਗੰਭੀਰ ਦੇਖਦਿਆਂ ਸਰਬਜੀਤ ਕੌਰ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਲਿਆਂਦਾ ਗਿਆ ਜਿੱਥੇ ਉਸ ਨੂੰ ਪੀ.ਜੀ.ਆਈ. ਲਈ ਰੈਫ਼ਰ ਕਰ ਦਿੱਤਾ। ਇਸ ਉਪਰੰਤ ਰੁੜਕੀ ਕਲਾਂ ਵਿਖੇ ਇਕ ਨਿੱਜੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਰਬਜੀਤ ਕੌਰ ਨੇ ਮਰਨ ਤੋਂ ਪਹਿਲਾਂ ਖੁਦਕੁਸ਼ੀ ਸਬੰਧੀ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ਸਬੰਧੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸੁਰਿੰਦਰ ਸਿੰਘ ਅਤੇ ਉਸ ਦੀ ਪਤਨੀ ਤਰਸੇਮ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪੁੱਤਰ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ |

ਇਹ ਵੀ ਪੜ੍ਹੋ: ਜ਼ਮੀਨ ਦੇ ਟੁੱਕੜੇ ਲਈ ਪੁੱਤ ਨੇ ਲਈ ਪਿਓ ਦੀ ਜਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.