ਰੂਪਨਗਰ: ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਘਰੇਲੂ ਅਤੇ ਵਪਾਰਕ ਬਿਜਲੀ ਦੇ ਰੇਟ ਵੱਧਦੇ ਜਾ ਰਹੇ ਹਨ। ਮਹਿੰਗਾਈ ਬੇਰੁਜ਼ਗਾਰੀ ਅਤੇ ਵੱਖ ਵੱਖ ਤੰਗੀਆਂ ਦੀ ਮਾਰ ਝੱਲ ਰਹੇ ਪੰਜਾਬੀਆਂ ਨੂੰ ਹੁਣ ਨਵੇਂ ਸਾਲ ਉੱਤੇ ਕੈਪਟਨ ਸਰਕਾਰ ਨੇ ਬਿਜਲੀ ਦਾ ਝਟਕਾ ਲਗਾਇਆ ਹੈ। ਇਹ ਬਿਜਲੀ ਦਾ ਝਟਕਾ ਕੈਪਟਨ ਸਰਕਾਰ ਵੱਲੋਂ ਘਰੇਲੂ ਬਿਜਲੀ ਵਿੱਚ 30 ਪੈਸੇ ਪ੍ਰਤੀ ਯੂਨਿਟ ਵਾਧਾ ਕਰੇਗੀ। ਇਹ ਰੇਟ ਨਵੇਂ ਸਾਲ 2020 ਤੋਂ ਲਾਗੂ ਹੋਣਗੇ।
ਹੋਰ ਪੜ੍ਹੋ: ਕੈਪਟਨ ਸਰਕਾਰ ਦੀ ਅਣਗਿਹਲੀ ਕਾਰਨ ਅਟਲ ਭੂ ਜਲ ਯੋਜਨਾ ਤੋਂ ਵਾਂਝਾ ਪੰਜਾਬ: ਚੰਦੂਮਾਜਰਾ
ਇਸ ਮਾਮਲੇ ਉੱਤੇ ਈਟੀਵੀ ਭਾਰਤ ਨਾਲ ਰੂਪਨਗਰ ਦੇ ਆਮ ਆਦਮੀ ਪਾਰਟੀ ਦੇ ਆਗੂ ਨਾਲ ਗੱਲ ਕਰਦਿਆਂ ਕਿਹਾ ਕਿ ਥਰਮਲ ਪਲਾਂਟਾਂ ਵਿੱਚ ਜੋ ਕੋਲਾ ਬਿਜਲੀ ਬਣਾਉਣ ਵਾਸਤੇ ਜਲਾਇਆ ਜਾਂਦਾ ਹੈ। ਉਸ ਕੋਲੇ ਨੂੰ ਪਹਿਲਾਂ ਪਾਣੀ ਨਾਲ ਧੋ ਕੇ ਸਾਫ਼ ਕਰਕੇ ਫਿਰ ਜਲਾਇਆ ਜਾਵੇ ਤਾਂ ਕਿ ਥਰਮਲ ਪਲਾਂਟਾਂ ਵਿੱਚ ਬਿਜਲੀ ਪਲਾਂਟ ਦੀ ਪਰਫਾਰਮਸ ਵੱਧ ਸਕੇ। ਪਰ ਕੈਪਟਨ ਸਰਕਾਰ ਨੇ ਮਾਹਿਰਾਂ ਵੱਲੋਂ ਦਿੱਤੀ ਇਹ ਸਲਾਹ ਦਾ ਸਿੱਧਾ ਬੋਝ ਪੰਜਾਬੀਆਂ ਉੱਤੇ ਪਾ ਦਿੱਤਾ ਹੈ ਅਤੇ ਕੋਲੇ ਨੂੰ ਧੋਣ ਤੇ ਆਉਣ ਵਾਲਾ ਖਰਚਾ ਹੁਣ ਪੰਜਾਬੀ ਆਪਣੀ ਜੇਬ ਚੋਂ ਚੁੱਕਿਆ ਜਾਵੇਗਾ।
ਹੋਰ ਪੜ੍ਹੋ: ਲੌਂਗੋਵਾਲ ਨੇ ਰਾਜੋਆਣਾ ਦੀ ਭੈਣ ਨਾਲ ਕੀਤੀ ਮੁਲਾਕਾਤ
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਕੈਪਟਨ ਦੇ ਖ਼ਿਲਾਫ਼ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਿਜਲੀ ਦੇ ਰੇਟਾਂ ਦੇ ਵਾਧੇ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਗੱਲ ਕਰ ਰਹੀ ਹੈ।