ETV Bharat / state

ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ 100 ਸਾਲਾ ਸਿਰਫ਼ ਇੱਕ ਪਾਰਟੀ ਦਾ ਹੀ ਬਣਕੇ ਰਹਿ ਗਿਆ ਹੈ-ਢੀਂਡਸਾ - ਅਕਾਲ ਤਖ਼ਤ ਸਾਹਿਬ

ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ 100 ਸਾਲਾ ਸਿਰਫ਼ ਇੱਕ ਪਾਰਟੀ ਅਕਾਲੀ ਦਲ ਬਾਦਲ ਦਾ ਹੀ ਹੋ ਕੇ ਰਹਿ ਗਿਆ ਹੈ।ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸਿੱਖ ਜਗਤ ਦੀ ਸੰਸਥਾ ਹੈ।

ਤਸਵੀਰ
ਤਸਵੀਰ
author img

By

Published : Nov 19, 2020, 8:33 PM IST

ਲਹਿਰਾਗਾਗਾ: ਇੱਥੇ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ 100 ਸਾਲਾ ਸਿਰਫ਼ ਇੱਕ ਪਾਰਟੀ ਅਕਾਲੀ ਦਲ ਬਾਦਲ ਦਾ ਹੀ ਹੋ ਕੇ ਰਹਿ ਗਿਆ ਹੈ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸਿੱਖ ਜਗਤ ਦੀ ਸੰਸਥਾ ਹੈ, ਪਰ ਉਨ੍ਹਾਂ ਵੱਲੋਂ ਆਪਣੇ ਨੇੜਲਿਆਂ ਨੂੰ ਹੀ ਬੁਲਾਇਆ ਗਿਆ।

ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਗੂਆਂ ਨੇ ਸ਼੍ਰੋਮਣੀ ਕਮੇਟੀ ਨੂੰ ਵਪਾਰਕ ਅਦਾਰੇ ਵਾਂਗ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਦਿਲ ਵਿੱਚ ਦਰਦ ਰੱਖਣ ਵਾਲੇ ਲੋਕ ਹੌਲੀ- ਹੌਲੀ ਅਕਾਲੀ ਦਲ ਤੋਂ ਵੱਖ ਹੋ ਰਹੇ ਹਨ। ਜਿਸ ਕਾਰਨ ਅਕਾਲੀ ਦਲ ਹੁਣ ਸਿਰਫ਼ ਖੇਤਰੀ ਪਾਰਟੀ ਬਣ ਕੇ ਹੀ ਰਹਿ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ 100 ਸਾਲਾ ਸਿਰਫ਼ ਇੱਕ ਪਾਰਟੀ ਦਾ ਹੀ ਬਣਕੇ ਰਹਿ ਗਿਆ ਹੈ-ਢੀਂਡਸਾ

ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਬਾਰੇ ਸੋਚਣ ਦੀ ਲੋੜ ਹੈ, ਪਰ ਇਹ ਭੁੱਲ ਕੇ ਚੋਣ ਨਿਰਪੱਖ ਵਾਲੇ ਪਾਸੇ ਪੈ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਦਸ ਸਾਲਾਂ ਤੋਂ ਚੋਣਾਂ ਨਹੀਂ ਕਰਾਈਆਂ ਅਤੇ ਅੱਗੇ ਵੀ ਨਾ ਹੋਣ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਚੋਣ ਹੋਣੀ ਚਾਹੀਦੀ ਹੈ ਬੇਸ਼ਕ ਪਰਚੀ ਨਾਲ ਜਾਂ ਬੈਲਟ ਪੇਪਰ ਨਾਲ ਹੋਵੇ। ਐਸਜੀਪੀਸੀ ਲੋਕਾਂ ਨੂੰ ਸਿਆਸਤ ਰਹਿਤ ਪ੍ਰਬੰਧ ਦੇਵੇ। ਅਜਿਹੇ ਲੋਕ ਅੱਗੇ ਆਉਣੇ ਚਾਹੀਦੇ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਸਬੰਧ ਨਾ ਹੋਵੇ।

ਉਨ੍ਹਾਂ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ। ਦੇਸ਼ ਦੀ ਤਰੱਕੀ 'ਚ ਬਹੁਤ ਵੱਡਾ ਯੋਗਦਾਨ ਕਿਸਾਨਾਂ ਦਾ ਹੈ। ਮਾਲ ਗੱਡੀਆਂ ਬਾਰੇ ਉਨ੍ਹਾਂ ਕਿਹਾ ਕਿ ਗੱਡੀਆਂ ਬੰਦ ਹੋਣ ਨਾਲ ਯੂਰੀਆ ਦੀ ਘਾਟ ਰੜਕ ਰਹੀ ਹੈ। ਜਿਸ ਨਾਲ ਕਣਕ ਦੇ ਝਾੜ ਦਾ ਸਿੱਧਾ ਨੁਕਸਾਨ ਹੋਵੇਗਾ ਜਿਸ ਨਾਲ ਦੇਸ਼ ਦਾ ਵੀ ਨੁਕਸਾਨ ਯਕੀਨੀ ਹੈ। ਇਸ ਤੋਂ ਇਲਾਵਾ ਵਪਾਰ ਜਗਤ ਵਿੱਚ ਵੀ ਬਹੁਤ ਵੱਡੀ ਖੜੋਤ ਆਈ ਹੈ। ਰੇਲ ਗੱਡੀਆਂ ਨੂੰ ਲੈ ਕੇ ਕੇਂਦਰ ਸਰਕਾਰ ਹਥਿਆਰ ਦੇ ਤੌਰ 'ਤੇ ਇਸ ਨੂੰ ਵਰਤ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.