ETV Bharat / state

ਖ਼ਤਰੇ 'ਚ ਇਨ੍ਹਾਂ ਬੱਚਿਆਂ ਦਾ ਭਵਿੱਖ, ਹੁਣ ਬਸ ਧਰਨਾ ਹੀ ਬਚਿਆ ਆਖ਼ਰੀ ਚਾਰਾ

ਸ਼ਹਿਰ ਦੀਆਂ 7 ਸਰਕਾਰੀ ਥਾਵਾਂ ਵੇਚ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਐਲਾਨ ਤੋਂ ਬਾਅਦ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੇ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ। ਮੁਆਵਜਾ ਦੇਣ ਲਈ ਵੇਚੀਆਂ ਜਾਣ ਵਾਲੀਆਂ ਥਾਵਾਂ ਵਿੱਚ ਸਰਕਾਰੀ ਰਣਬੀਰ ਕਾਲਜ ਇੱਕ ਹੈ।

ਸਰਕਾਰੀ ਕਾਲਜ ਵੇਚਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਲਾਇਆ ਧਰਨਾ
author img

By

Published : Mar 20, 2019, 11:26 PM IST

Updated : Mar 21, 2019, 4:44 PM IST

ਸੰਗਰੂਰ: ਸ਼ਹਿਰ ਦੀਆਂ 7 ਸਰਕਾਰੀ ਇਮਾਰਤਾਂ ਨੂੰ ਵੇਚ ਕੇ ਕਿਸਾਨਾਂ ਦਾ ਮੁਆਵਜ਼ਾ ਦੇਣ ਦੇ ਸਰਕਾਰੀ ਐਲਾਨ ਤੋਂ ਬਾਅਦ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੇ ਧਰਨਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੀਆਂ ਵੇਚੀਆਂ ਜਾਣ ਵਾਲੀਆਂ ਸਰਕਾਰੀ ਥਾਵਾਂ ਵਿੱਚੋਂ ਰਣਬੀਰ ਕਾਲਜ ਵੀ ਇੱਕ ਹੈ।

ਸਰਕਾਰੀ ਕਾਲਜ ਵੇਚਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਲਾਇਆ ਧਰਨਾ

ਜ਼ਿਕਰਯੋਗ ਹੈ ਕਿ 2007 ਵਿੱਚ ਘੱਗਰ ਦਰਿਆ ਨੂੰ ਚੌੜਾ ਕਰਨ ਵੇਲੇ ਆਲੇ-ਦੁਆਲੇ ਦੇ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ ਜਿਸ ਦੀ ਸਰਕਾਰ ਵੱਲੋਂ ਦਿੱਤੀ ਗਈ ਰਕਮ ਤੋਂ ਕਿਸਾਨ ਖ਼ੁਸ਼ ਨਹੀਂ ਸਨ ਇਸ ਲਈ ਉਨ੍ਹਾਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਤਾਂ ਕਿ ਉਨ੍ਹਾਂ ਨੂੰ ਜ਼ਮੀਨ ਦਾ ਪੂਰਾ ਮੁੱਲ ਮਿਲ ਸਕੇ।

ਹਾਈਕੋਰਟ ਨੇ ਇਸ ਕੇਸ ਨੂੰ ਹੇਠਲੀ ਅਦਾਲਤ ਵਿੱਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਥੋੜ੍ਹੇਦਿਨ ਪਹਿਲਾਂ ਅਦਾਲਤ ਨੇ ਫ਼ੈਸਲਾ ਲਿਆ ਸੀ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਲਈ ਬਣਦੀ ਰਕਮ ਸ਼ਹਿਰ ਦੀਆਂ 7 ਸਰਕਾਰੀ ਇਮਾਰਤਾਂ ਨੂੰ ਵੇਚ ਕੇ ਇੱਕਠੀ ਕੀਤੀ ਜਾਵੇ।

ਵੇਚਣ ਵਾਲੀਆਂ ਸਰਕਾਰੀ ਇਮਾਰਤਾਂ ਵਿੱਚ ਸਰਕਾਰੀ ਰਣਬੀਰ ਕਾਲਜ ਵੀ ਸ਼ਾਮਲ ਹੈ। ਇਸ ਲਈ ਕਾਲਜ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ (ਸੰਗਰੂਰ) ਦਫ਼ਤਰ ਸਾਹਮਣੇ ਧਰਨਾ ਲਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣਾ ਕਾਲਜ ਨਹੀਂ ਵਿਕਣ ਦੇਣਗੇ।

ਵਿਦਿਆਰਥੀਆਂ ਦੇ ਇਸ ਧਰਨੇ ਤੋਂ ਬਾਅਦ ਫ਼ਿਲਹਾਲ ਅਜੇ ਤੱਕ ਕਿਸੇ ਵੀ ਸੰਬੰਧਿਤ ਅਧਿਕਾਰੀ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਸਂਗਰੂਰ ਦੇ ਵਿਚ 7 ਸਰਕਾਰੀ ਇਤਿਹਾਸਿਕ ਇਮਾਰਤਾਂ ਨੂੰ ਵੇਚ ਕੇ ਘੱਗਰ ਨਹਿਰ ਦੇ ਵਿਚ ਕਿਸਾਨਾਂ ਨੂੰ ਬਣਦੀ ਕੀਮਤ  ਦੀ ਕੀਤੀ ਜਾਵੇਗੀ ਭਰਪਾਈ,ਕੋਰਟ ਨੇ ਜਾਰੀ ਕੀਤੇ ਆਦੇਸ਼,,ਹੁਣ ਵਿਦਿਆਰਥੀਆਂ ਨੇ ਲਾਇਆ ਧਰਨਾ,ਕਿਹਾ ਨਹੀਂ ਬੇਚੈਨ ਡਾਵਾਂਗੇ ਕਾਲੇਜ.
VO : ਸਂਗਰੂਰ ਦੇ ਵਿਚ 2007 ਦੇ ਵਿਚ ਘੱਗਰ ਨਹਿਰ ਨੂੰ ਚੋੜਾ ਕਰਨ ਦੇ ਲਈ ਆਲੇ ਦਵਾਲੇ ਦੇ ਪਿੰਡ ਦੇ ਕਿਸਾਨਾਂ ਤੋਂ ਜਮੀਨ ਲਾਇ ਗਈ ਸੀ,ਇਸ ਜਮੀਨ ਦੇ ਵਿਚ 592 ਏਕੜ ਜਮੀਨ ਲਈ ਗਈ ਸੀ ਜਿਸ ਵਿਚ 4 ਲੱਖ 60 ਹਜਾਰ ਪ੍ਰਤੀ ਏਕੜ ਦਾ ਮੁੱਲ ਲਗਾਇਆ ਗਿਆ ਸੀ,ਕਿਸਾਨ ਇਹ ਕੀਮਤ ਤੋਂ ਖੁਸ਼ ਨਹੀਂ ਸਨ ਜਿਸਤੋ ਬਾਅਦ ਹਾਈ ਕੋਰਟ ਦੇ ਵਿਚ ਕਿਸਾਨਾਂ ਨੇ ਕੇਸ ਲਗਾਇਆ ਸੀ ਤਾਂਕਿ ਓਹਨਾ ਨੂੰ ਓਹਨਾ ਦੀ ਜਮੀਨ ਦਾ ਪੂਰਾ ਮੁੱਲ ਮਿਲ ਸਕੇ ਜਿਸਤੋ ਬਾਅਦ ਹਾਈ ਕੋਰਟ ਨੇ ਇਸ ਕੇਸ ਨੂੰ ਨਿਚਲੀ ਆਦਤ ਦੇ ਵਿਚ ਦਿੱਤਾ,ਉਸਤੋਂ ਬਾਅਦ ਸ਼ੇਸ਼ਾਂ ਜੱਜ ਜਸਵਿੰਦਰ ਸਿੰਘ ਨੇ ਅਦਾਲਤ ਦੇ ਵਿਚ ਇਸ ਕੇਸ ਨੂੰ ਖੁਲਵਾਇਆ ਅਤੇ ਓਹਨਾ ਕਿਹਾ ਅਤੇ ਪੀੜਿਤ ਪਰਿਵਾਰਾਂ ਨੂੰ ਓਹਨਾ ਦੀ ਰਕਮ ਏਡਾ ਕਰਨ ਲਈ ਕਿਹਾ ਜਿਸ ਵਿਚ ਸਰਕਾਰੀ ਬਿਲਡਿੰਗ ਨੂੰ ਵੀ ਵਿਚ ਲਿਆ ਗਿਆ ਜਿਨ੍ਹਾਂ ਨੂੰ ਬੇਚ ਕੇ ਹਨ ਕਿਸਾਨਾਂ ਦਾ ਮੁੱਲ ਪੂਰਾ ਕੀਤਾ ਜਾਵੇ.ਇਸਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸਦੀ ਵੇਰਵਾ ਦਿੱਤਾ ਗਿਆ ਜਿਸਤੋ ਬਾਅਦ ਸਰਕਾਰ ਨੇ ਇਸਤੇ ਕੋਈ ਐਤਰਾਜ ਨਹੀਂ ਜਤਾਇਆ,ਇਹਨਾਂ ਬਿਲਡਿੰਗ ਦੇ ਵਿਚ ਰਣਬੀਰ ਕਾਲੇਜ,ਬੱਸ ਸਟੈਂਡ,ਰਣਬੀਰ ਕਲੱਬ,ਰੇਡ ਕਰਾਸ ਭਾਵਾਂ,ਪਟਵਾਰ ਖ਼ਾਨਾ ਤੋਂ ਇਲਾਵਾ ਮੂਨਕ ਦਾ SDM ਦਫਤਰ ਵੀ ਨੀਲਾਮ ਕਾਰਨ ਨੂੰ ਕਿਹਾ.
ਇਹਨਾਂ ਵਿਚ ਸੰਗਰੂਰ ਦਾ ਸਰਕਾਰੀ ਕਾਲੇਜ ਵੀ ਮਜੂਦ
ਵੋ-ਓਥੇ ਹੀ ਹਨ ਸਰਕਾਰੀ ਇਮਾਰਤ ਦੇ ਵਿਚ ਸੰਗਰੂਰ ਦਾ ਸਰਕਾਰਿੰਕਲੇਜ ਵੀ ਮੌਜੂਦ ਹੈ ਜਿਸ ਕਰਕੇ ਇਥੇ ਦੇ ਵਿੱਦਿਆਰਥੀਆਂ ਨੇ ਕਾਲੇਜ ਨੂੰ ਬਚਾਉਣ ਦੇ ਲਈ  ਸੰਗਰੂਰ ਦੇ DC  ਦਫਤਰ ਸਾਮਣੇ ਧਰਨਾ ਲਗਾਇਆ ਅਤੇ ਕਿਹਾ ਕਿ ਅਸੀਂ ਆਪਣਾ ਕਾਲੇਜ ਨਿਲਾਮ ਹੋਣ ਨਾਹੀਂਦਾਵਾਂਗੇ ਅਤੇ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਨੁਮਾਇਨਦਿਆ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ.
Bytes ਵਿਦਿਆਰਥੀ
ਵਿਦਿਆਰਥੀ
ਵਿਦਿਆਰਥੀ
ਫਿਲਹਾਲ ਇਸ ਬਾਰੇ ਕਿਸੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਬੋਲਣ ਤੋਂ ਮਨਾ ਕਰ ਦਿੱਤਾ

Sent from my iPhone
Last Updated : Mar 21, 2019, 4:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.