ਮਲੇਰਕੋਟਲਾ: ਐਸ.ਪੀ ਮਨਜੀਤ ਸਿੰਘ ਬਰਾੜ ਵੱਲੋਂ ਸਕੂਲਾਂ ਵਿੱਚ ਜਾ ਕੇ ਇਨ੍ਹਾਂ ਅਫ਼ਵਾਹਾਂ ਤੋਂ ਬੱਚਣ ਲਈ ਸੁਚੇਤ ਕੀਤਾ ਜਾ ਰਿਹਾ ਹੈ। ਮਲੇਰਕੋਟਲਾ ਦੇ ਸਰਕਾਰੀ ਕੰਨਿਆ ਸਕੂਲ ਲੜਕੀਆਂ ਵਿਖੇ ਜਾ ਕੇ ਐਸਪੀ ਮਨਜੀਤ ਸਿੰਘ ਨੇ ਲੜਕੀਆਂ ਨੂੰ ਕਿਸੇ ਵਿਅਕਤੀ 'ਤੇ ਸ਼ੱਕ ਹੋਣ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਦੀ ਗੱਲ ਕਹੀ।
ਐਸਪੀ ਮਨਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ, ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ, ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਝੂਠੀਆਂ ਅਫ਼ਵਾਹਾਂ ਸੁਣ ਤੇ ਵੇਖ ਕੇ ਲੋਕਾਂ ਵੱਲੋਂ ਬੇਕਸੂਰ ਲੋਕਾਂ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਅਤੇ ਪੁਲਿਸ ਨੂੰ ਬਾਅਦ ਵਿੱਚ ਇਸ ਦੀ ਜਾਣਕਾਰੀ ਮਿਲਦੀ ਹੈ।
ਹੁਣ ਵੇਖਣਾ ਹੋਵੇਗਾ ਕਿ ਕਿਡਨੈਪਿੰਗ ਦੀਆਂ ਅਫ਼ਵਾਹਾਂ 'ਤੇ ਪੁਲਿਸ ਦੇ ਕੀਤੇ ਗਏ ਇਸ ਯਤਨ ਦਾ ਕਿੰਨਾ ਫ਼ਰਕ ਪਵੇਗਾ।
ਇਹ ਵੀ ਪੜ੍ਹੋ: ਹੁਣ ਸਰਕਾਰੀ ਅਧਿਆਪਕਾਂ ਦੀ ਤਨਖ਼ਾਹ ਆਏਗੀ ਪ੍ਰਾਈਵੇਟ ਬੈਂਕਾਂ ਰਾਹੀਂ