ਸੰਗਰੂਰ: ਪੀਜੀਆਈ ਘਾਵਦਾ ਸੈਟੇਲਾਈਟ ਸੈਂਟਰ ਸੰਗਰੂਰ ਨੇ ਲੰਮੇਂ ਸਮੇਂ ਤੋਂ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੇ ਨਰਸਿੰਗ ਸਟਾਫ ਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿੱਖਾ ਦਿੱਤਾ। ਜਿਸ ਤੋਂ ਅੱਕੇ ਹੋਏ ਇਹਨਾਂ ਬੇਰੁਜ਼ਗਾਰ ਸਟਾਫ ਨਰਸਾਂ ਨੇ ਪੀਜੀਆਈ ਪ੍ਰਬੰਧਕਾਂ ਖ਼ਿਲਾਫ਼ ਪੀਜੀਆਈ ਦੇ ਗੇਟ ਬਾਹਰ ਧਰਨਾ ਲਾ ਲਿਆ ਹੈ। ਇਹ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ,ਸਟਾਫ ਨਰਸਾਂ ਨੇ ਦੋਸ਼ ਲਗਾਇਆ ਕਿ ਸਾਨੂੰ ਜਦੋਂ ਜੁਆਇਨ ਕਰਾਇਆ ਸੀ ਤਾਂ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ। ਹਮੇਸ਼ਾ ਹੀ ਲਾਰੇ ਲਗਾਏ ਗਏ ਕਿ ਤੁਹਾਨੂੰ ਬਹੁਤ ਹੀ ਜਲਦ ਜੁਆਇਨਿੰਗ ਲੈਟਰ ਦੇ ਦਿੱਤਾ ਜਾਵੇਗਾ, ਪਰ ਸਾਨੂੰ ਜੁਆਈਨਿੰਗ ਲੈਟਰ ਦੇਣਾ ਤਾਂ ਦੂਰ ਦੀ ਗੱਲ ਸਾਨੂੰ ਬਿਨਾਂ ਕਿਸੇ ਨੋਟਿਸ ਦੇ ਨੌਕਰੀਆਂ ਤੋਂ ਕੱਢ ਦਿੱਤਾ ਹੈ।
ਪ੍ਰਸ਼ਾਸਨ ਨੇ ਕੀਤਾ ਧੋਖਾ : ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਾਡੇ ਨਾਲ ਧੋਖਾ ਕੀਤਾ ਹੈ। ਇੰਨਾ ਸਮਾਂ ਸਾਨੂੰ ਲਾਰੇ ਲਾਏ ਅਤੇ ਹੁਣ ਸਾਨੂੰ ਕੰਮ ਤੋਂ ਕੱਢਣ ਤੋਂ ਪਹਿਲਾਂ ਨਾ ਕੋਈ ਨੋਟਿਸ ਦਿੱਤਾ ਅਤੇ ਨਾ ਹੀ ਸਾਨੂੰ ਕੋਈ ਜਾਣਕਾਰੀ ਦਿੱਤੀ। ਧਰਨਾ ਦੇ ਰਹੀਆਂ ਸਟਾਫ ਨਰਸਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਇਸ ਧਰਨੇ ਲਈ ਮਜਬੂਰ ਹੋਏ ਅਤੇ ਹੁਣ ਜਦ ਧਰਨਾਂ ਲਾਕੇ ਬੈਠੇ ਹਾਂ ਤੇ ਸਾਡੀ ਫਿਰ ਵੀ ਕਿਸੇ ਨੇ ਸਾਰ ਨਹੀਂ ਲਈ। ਹੁਣ ਸਾਡੇ ਕੋਲ ਕੋਈ ਕੰਮ ਨਹੀਂ ਹੈ ਅਤੇ ਨਾ ਹੀ ਕੀਤੇ ਹੋਰ ਕੰਮ ਕਰਨ ਲਈ ਅਸੀਂ ਜਾ ਸਕਦੇ ਹਾਂ ਕਿਓਂਕਿ ਸਾਡੇ ਕੋਲ ਪਿਛਲੇ ਅਦਾਰੇ ਦਾ ਨਾ ਤੇ ਜੁਆਈਨਿੰਗ ਲੈਟਰ ਹੈ, ਨਾ ਹੀ ਕੋਈ ਤਜੁਰਬੇ ਦਾ ਸਬੂਤ ਦੇ ਅਧਾਰ 'ਤੇ ਕੋਈ ਡਾਕੂਮੈਂਟ ਹੈ।
- Two deaths huts collapsed: ਲਖਨਊ ’ਚ ਮਜ਼ਦੂਰਾਂ ਦੀਆਂ ਝੌਂਪੜੀਆਂ ਡਿੱਗਣ ਨਾਲ 2 ਦੀ ਮੌਤ, 12 ਜ਼ਖਮੀ
- SHRADDHA PAKSHA 2023: ਸ਼ਰਾਧ ਵਿੱਚ ਇਸ ਵਿਸ਼ੇਸ਼ ਮੰਤਰ ਨਾਲ ਕਰੋ ਤਰਪਣ, ਪਿੱਤ੍ਰ ਪੱਖ ਦੀਆਂ ਰਸਮਾਂ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ
- Srinagar SSP Transfer: ਸ਼੍ਰੀਨਗਰ ਦੇ SSP ਰਾਕੇਸ਼ ਬਲਵਾਲ ਦਾ ਮਨੀਪੁਰ ਤਬਾਦਲਾ, ਪੁਲਵਾਮਾ ਹਮਲੇ ਦੀ ਜਾਂਚ 'ਚ ਸੀ ਸ਼ਾਮਿਲ
ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ: ਨਰਸਾਂ ਨੇ ਕਿਹਾ ਕਿ ਅਸੀਂ ਤਨ ਮੰਨ ਤੋਂ ਨੌਕਰੀ ਕੀਤੀ ਹੈ। ਜਦੋਂ ਅਸੀਂ ਕੰਮ 'ਤੇ ਲੱਗੇ ਸਾਂ ਉਸ ਟਾਈਮ ਓਪੀਡੀ ਬਹੁਤ ਘੱਟ ਸੀ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ ਤਾਂ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਫੋਨਾਂ 'ਤੇ ਮੈਸੇਜ ਲਗਾਏ ਅਤੇ ਲੋਕਾਂ ਨੂੰ ਫੋਨ ਵੀ ਕਰਦੇ ਸੀ, ਕਿ ਜੇ ਇਲਾਜ ਕਰਾਉਣਾ ਹੋਵੇ ਤਾਂ ਇਥੋਂ ਕਰਵਾਓ ਇਥੇ ਬਹੁਤ ਵਧੀਆ ਇਲਾਜ ਹੁੰਦਾ ਹੈ। ਪਰ ਜਦੋਂ ਅੱਜ ਓ ਪੀ ਡੀ 800 ਮਰੀਜ਼ਾਂ ਤੋਂ ਵੀ ਜਿਆਦਾ ਟੱਪ ਗਈ ਤਾਂ ਸਾਨੂੰ ਇੱਕੋ ਲਖਤ ਇਹ ਕਹਿ ਕੇ ਕੰਮ ਤੋਂ ਕੱਢ ਦਿੱਤਾ ਗਿਆ, ਕਿ ਹੁਣ ਤੁਹਾਡੀ ਜਰੂਰਤ ਨਹੀਂ ਹੈ। ਸਾਡੇ ਕੋਲੇ ਸਾਡਾ ਪਰਮਾਨੈਂਟ ਸਟਾਫ ਆ ਗਿਆ ਹੈ 'ਤੇ ਹੁਣ ਤੁਸੀਂ ਕੰਮ ਛੱਡ ਦਿਓ। ਹੁਣ ਇਹਨਾਂ ਨੇ ਸਾਨੂੰ ਬਿਲਕੁਲ ਹੀ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ ਜਿਸ ਕਾਰਨ ਸਾਨੂੰ ਸੜਕਾਂ 'ਤੇ ਆਪਣੇ ਬੱਚੇ ਲੈ ਕੇ ਰੁਲਣਾ ਪੈ ਰਿਹਾ ਹੈ।
ਕਿਸਾਨ ਆਗੂਆਂ ਨੇ ਮਦਦ ਦਾ ਵਧਾਇਆ ਹੱਥ : ਉਥੇ ਹੀ ਧਰਨਾ ਦੇ ਰਹੇ ਇਹਨਾਂ ਬੇਰੁਜ਼ਗਾਰ ਮੁਲਾਜ਼ਮਾਂ ਦੀ ਮਦਦ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਵੀ ਪਹੁੰਚੇ ਹਨ। ਇਸ ਮੌਕੇ ਆਗੂਆਂ ਨੇ ਵੀ ਕਿਹਾ ਕਿ ਇਹ ਜੋ ਪੀਜੀਆਈ ਦੀ ਜਗ੍ਹਾ ਹੈ। ਇਹ ਪੰਜਾਬ ਦੀ ਹੈ ਅਤੇ ਪੰਜਾਬ ਦੇ ਵਿੱਚ ਜਦੋਂ ਪੀਜੀਆਈ ਸੈਟਲਾਈਟ ਬਣਨਾ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ 70% ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪਰ ਅੱਜ ਇਸ ਤੋਂ ਉਲਟ ਹੋ ਰਿਹਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਸਟਾਫ ਮੰਗਵਾ ਕੇ ਉਹਨਾਂ ਨੂੰ ਕੰਮ 'ਤੇ ਰੱਖਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਬੱਚੇ, ਬਿਨਾਂ ਕਿਸੇ ਨੋਟਿਸ ਦੇ ਬੇਰੁਜ਼ਗਾਰ ਕੀਤੇ ਜਾ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪੀਜੀਆਈ ਨੂੰ ਤਿੰਨ ਅਕਤੂਬਰ ਤੱਕ ਦਾ ਟਾਈਮ ਦਿੱਤਾ ਹੈ, ਜੇ ਤਿੰਨ ਤਰੀਕ ਤੱਕ ਇਹਨਾਂ ਨੂੰ ਵਾਪਸ ਨਹੀਂ ਕਰਦੇ ਤਾਂ ਅਸੀਂ ਇਸ ਤੋਂ ਵੀ ਜਿਆਦਾ ਤਿੱਖੇ ਸੰਘਰਸ਼ ਨੂੰ ਉਲੀਕਿਆ ਜਾਵੇਗਾ।