ਸੰਗਰੂਰ: ਸਿੱਧੂ ਮੂਸੇ ਵਾਲੇ ਨੂੰ ਸੰਗਰੂਰ ਦੀ ਅਦਾਲਤ ਵਿੱਚ ਜ਼ਮਾਨਤ ਮਿਲ ਗਈ ਹੈ। ਸੰਗਰੂਰ ਦੇ ਲੱਡਾ ਕੋਠੀ ਵਿਖੇ ਸ਼ੂਟਿੰਗ ਰੇਂਜ ‘ਤੇ ਸਿੱਧੂ ਮੂਸੇ ਵਾਲੇ ਦੀ ਫਾਇਰਿੰਗ ਦਾ ਟਿਕ ਟੌਕ ਵੀਡੀਓ ਵਾਇਰਲ ਹੋਇਆ ਸੀ।
ਇਸ ਵਿੱਚ ਪੁਲਿਸ ਨੇ 9 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਸਿੱਧੂ ਮੂਸੇ ਵਾਲੇ ਨੂੰ ਐਂਟੀਸਿਪੇਟਰੀ ਬੇਲ ਦਿੱਤੀ ਸੀ।
ਸਿੱਧੂ ਮੂਸੇ ਵਾਲਾ ਦੇ ਵਕੀਲ ਗਗਨਦੀਪ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਧੂਰੀ ਸਦਰ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਲੱਡਾ ਕੋਠੀ ਦੀ ਸ਼ੂਟਿੰਗ ਰੇਂਜ ਵਿਖੇ ਫਾਇਰਿੰਗ ਕਰਨ ਵਾਲੀ ਟਿੱਕ ਟੌਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਆਧਾਰ 'ਤੇ 8 ਲੋਕਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਸਿੱਧੂ ਮਸੇਵਾਲਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ।
ਕੀ ਸੀ ਪੂਰਾ ਮਾਮਲਾ: ਸਿੱਧੂ ਮੂਸੇ ਵਾਲੇ 'ਤੇ ਮਾਮਲਾ ਦਰਜ, ਫ਼ਾਇਰਿੰਗ ਦੌਰਾਨ ਮੌਜੂਦ 5 ਪੁਲਿਸ ਮੁਲਾਜ਼ਮ ਵੀ ਕੀਤੇ ਮੁਅੱਤਲ
ਵਕੀਲ ਨੇ ਦੱਸਿਆ ਕਿ ਹੁਣ ਸਿੱਧੂ ਮੂਸੇ ਵਾਲੇ ਨੂੰ ਜ਼ਮਾਨਤ ਮਿਲ ਗਈ ਹੈ ਕਿਉਂਕਿ ਪਹਿਲਾਂ ਸਾਨੂੰ ਜਾਂਚ ਦਾ ਹਿੱਸਾ ਬਣਨ ਲਈ ਇੱਕ ਹਫ਼ਤਾ ਪੂਰਾ ਕਰਨ ਲਈ ਕਿਹਾ ਗਿਆ ਸੀ। ਜਿਸ 'ਤੇ ਸਿਧੂ ਮੂਸੇ ਵਾਲ ਨੇ ਪੁਲਿਸ ਦਾ ਸਮਰਥਨ ਕੀਤਾ।