ਸੰਗਰੂਰ: ਪੰਜਾਬ ਨੈਸ਼ਨਲ ਬੈਂਕ ਦੀ ਲਹਿਰਾ ਬ੍ਰਾਂਚ ਦੇ ਖਾਤਾਧਾਰਕ ਦਾ ਬੈਂਕ ਮੈਨੇਜਰ ਪਿਛਲੇ ਦਿਨੀਂ ਧਰਨੇ ਉਪਰੰਤ ਪੂਰੇ ਪੈਸੇ ਦੇਣ ਦੀ ਥਾਂ ਹੁਣ ਫੇਰ ਵਾਅਦੇ ਤੋਂ ਮੁਕਰ ਗਿਆ ਹੈ ਤੇ ਐਫਡੀ ਵਿੱਚੋਂ ਪੈਸੇ ਕੱਟ ਰਿਹਾ ਹੈ। ਇਸ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਏਕਤਾ (Serious allegations against the bank manager, farmers staged a dharna) ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ ਦੀ ਅਗਵਾਈ ਹੇਠ ਜ ਕਿਸਾਨਾਂ ਨੇ ਇਸ ਬੈਂਕ ਦੇ ਗੇਟ ਮੂਹਰੇ ਫਿਰ ਤੋਂ ਅਣਮਿੱਥੇ ਸਮੇਂ ਲਈ ਮੋਰਚਾ ਲਾ ਦਿੱਤਾ ਹੈ।
ਬੈਂਕ ਵਲੋਂ ਲਾਇਆ ਜਾ ਰਿਹਾ ਚੂਨਾ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਸ਼ੌਰ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਸੁਰਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਵਾਸੀ ਪਿੰਡ ਫਲੇੜਾ ਦੀਆਂ ਦੋ ਐਫਡੀਆਂ (Money is being deducted from FD) ਹਨ, ਜੋ ਇਸ ਬੈਂਕ ਵਿਚ ਕਰਵਾਈਆਂ ਗਈਆਂ ਸਨ। ਇਨ੍ਹਾਂ ਦੀ ਮਿਆਦ 24 ਮਈ 2022 ਵਿਚ ਪੂਰੀ ਹੋ ਚੁੱਕੀ ਹੈ। ਬੈਂਕ ਨੇ ਸੁਰਜੀਤ ਕੌਰ ਨੂੰ ਬਣਦੀ ਕੁਲ ਰਕਮ 9 ਲੱਖ 40 ਹਜ਼ਾਰ ਰੁਪਏ ਦੇਣੀ ਸੀ ਪਰ ਹੁਣ ਬੈਂਕ ਉਸ ਨੂੰ 7 ਲੱਖ 70 ਹਜ਼ਾਰ ਰੁਪਏ ਹੀ ਦੇਣਾ ਚਾਹੁੰਦੀ ਹੈ। ਉਨ੍ਹਾਂ ਇਲਜਾਮ ਲਾਇਆ ਕਿ ਬੈਂਕ ਵਲੋਂ 1 ਲੱਖ 70 ਹਜ਼ਾਰ ਦਾ ਚੂਨਾ (Lime being planted by the bank) ਇਸ ਅਪਾਹਜ਼ ਔਰਤ ਨੂੰ ਲਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਲੰਘੀ 27 ਦਸੰਬਰ ਨੂੰ ਇਸ ਮਸਲੇ ਸਬੰਧੀ ਬੈਂਕ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਐੱਫਡੀ ਦੀ ਪੂਰੀ ਰਕਮ ਦੇਣ ਦਾ ਬੈਂਕ ਵੱਲੋਂ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ: ਪ੍ਰਦੂਸ਼ਣ ਕੰਟਰੋਲ ਬੋਰਡ ਦਫਤਰਾਂ ਦੇ ਬਾਹਰ ਡਟਣਗੇ ਕਿਸਾਨ, 11 ਜਨਵਰੀ ਨੂੰ ਵੱਡਾ ਅੰਦੋਲਨ
ਧਰਨਾ ਜਾਰੀ ਰੱਖਣ ਦੀ ਚੇਤਾਵਨੀ: ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕ ਵਲੋਂ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਸੀ, ਪਰ ਹੁਣ ਬੈਂਕ ਆਪਣੇ ਪੂਰੀ ਰਕਮ (Warning to hold protest in front of the bank) ਦੇਣ ਦੇ ਵਾਅਦੇ ਤੋਂ ਮੁੱਕਰ ਗਿਆ ਹੈ। ਪੂਰੀ ਰਕਮ ਲੈਣ ਲਈ ਅੱਜ ਦੁਆਰਾ ਧਰਨਾ ਲਗਾ ਦਿੱਤਾ ਗਿਆ, ਜੋ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਹੁਣ ਜਿਨ੍ਹਾਂ ਚਿਰ ਬੈਂਕ ਐਫ .ਡੀ ਦੀ ਪੂਰੀ ਰਕਮ ਸੁਰਜੀਤ ਕੌਰ ਨੂੰ ਨਹੀਂ ਦਿੰਦਾ ਉਨ੍ਹਾਂ ਸਮਾਂ ਧਰਨਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਤਾਂ ਜੋ ਪੀੜਤ ਨੂੰ ਇਨਸਾਫ ਮਿਲ ਸਕੇ।