ਸੰਗਰੂਰ : ਇਹਨੀਂ ਦਿਨੀਂ ਪੰਜਾਬ ਵਿਚ ਵਾਢੀਆਂ ਦਾ ਸ਼ੀਜ਼ਨ ਸ਼ੁਰਰੂ ਹੋ ਗਿਆ ਹੈ, ਸੀਜ਼ਨ ਚੱਲਣ 'ਤੇ ਕਿਸਾਨਾਂ ਵੱਲੋਂ ਆਪਣੀ ਕਣਕ ਦੀ ਫਸਲ ਨੂੰ ਵੱਢ ਕੇ ਵੇਚੇ ਵੇਚਣ ਦਾ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਤਾਂ ਉਥੇ ਹੀ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਕਿਸੇ ਵੀ ਕਿਸਾਨ ਨੂੰ ਮੰਡੀ ਦੇ ਵਿੱਚ ਨਹੀਂ ਰਹੇਗਾ, ਉਹਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਫਸਲ ਦੀ ਖਰੀਦ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ।
ਮੰਡੀਆਂ ਦਾ ਲਿਆ ਜਾਇਜ਼ਾ: ਅੱਜ ਉਸੇ ਲੜੀ ਦੇ ਤਹਿਤ ਸੰਗਰੂਰ ਮੰਡੀ ਵਿਖੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਐਸਡੀਐਮ ਦਾ ਦੌਰਾ ਕੀਤਾ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਰਿੰਦਰ ਕੌਰ ਭਰਾਜ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਅੱਜ ਪੂਰੀ ਮੰਡੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਦੇਖਿਆ ਜਾ ਰਿਹਾ ਹੈ ,ਕਿ ਕਿਸੇ ਤਰ੍ਹਾਂ ਦੀ ਕੋਈ ਵੀ ਕਿਸਾਨਾਂ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਨਾਲ ਹੀ ਉਨਾਂ ਕਿਹਾ ਕਿ ਜੋ ਬੇਵਕਤ ਪੰਜਾਬ ਵਿੱਚ ਮੀਂਹ ਪਿਆ ਸੀ।ਉਸ ਨਾਲ ਕਿਸੇ ਦਾ ਕੋਈ ਵੀ ਝਾੜ ਨਹੀਂ ਘਟਿਆ ਬਲਕਿ ਫ਼ਸਲ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਹੈ ਹੁਣ ਵੀ ਉਹਨਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਮੰਡੀ ਵਿੱਚ ਨਹੀਂ ਦਿੱਤੀ ਜਾਏਗੀ ਬੇਸ਼ਕ ਜਾਇਓ ਬਾਰਦਾਨੇ ਦੀ ਸਮੱਸਿਆ ਹੋਵੇ ਜਾਂ ਮੰਡੀਆਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਉਨ੍ਹਾਂ ਦੇ ਰਹਿਣ ਦੀ ਸਮੱਸਿਆ ਹੈ ਜੇਕਰ ਦੁਬਾਰਾ ਫਿਰ ਮੀਂਹ ਪੈਂਦਾ ਹੈ ਤਾਂ ਉਸ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਏਗੀ।
ਇਹ ਵੀ ਪੜ੍ਹੋ : Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ, 13 ਅਪ੍ਰੈਲ ਨੂੰ ਕਿਸਾਨਾਂ ਨੂੰ ਚੈੱਕ ਵੰਡਣਗੇ ਸੀਐੱਮ ਮਾਨ
ਕੋਈ ਸਮੱਸਿਆ ਹੈ ਤਾਂ ਉਹ ਸਾਡੇ ਨਾਲ ਗੱਲ ਕਰ ਸਕਦਾ ਹੈ: ਇਸ ਮੌਕੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਨਰਿੰਦਰ ਭਰਾਜ ਵੱਲੋਂ ਕਿਹਾ ਗਿਆ ਕਿ ਅੱਜ ਮੇਰੇ ਵੱਲੋਂ ਅਤੇ ਐਸ ਡੀ ਐਮ ਸੰਗਰੂਰ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਜਾਇਜ਼ਾ ਲਿਆ ਜਾ ਰਿਹਾ ਹੈ ,ਕਿ ਕੋਈ ਸਮੱਸਿਆ ਨਹੀਂ ਹੈ, ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਸਾਡੇ ਨਾਲ ਗੱਲ ਕਰ ਸਕਦਾ ਹੈ, ਅਸੀਂ ਕਿਸਾਨਾਂ ਲਈ ਵਚਨਬੱਧ ਹਾਂ ਕਿ ਉਨ੍ਹਾਂ ਦੀ ਫ਼ਸਲ ਚੱਕੀ ਜਾਵੇ ਤੇ ਉਨ੍ਹਾਂ ਨੂੰ ਕਿਸੇ ਵੀ ਮੰਡੀ ਵਿੱਚ ਸਮੱਸਿਆ ਨਾ ਆਵੇ। ਕਿਉਂਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਜਿਸ ਤਰ੍ਹਾਂ ਤੁਸੀਂ ਪੁਰਾਣੀ ਸਰਕਾਰ ਵੇਲੇ ਹੋ ਰਿਹਾ ਸੀ। ਅਜਿਹੇ ਵਿਚ ਮੌਕੇ 'ਤੇ ਮੌਜੂਦ ਮੰਡੀ ਕਰਮਚਾਰੀ ਅਤੇ ਕਿਸਾਨ ਆਏ ਅਤੇ ਉਹਨਾਂ ਨੇ ਸੰਗਰੂਰ ਮੰਡੀ ਤੋਂ ਸੰਤੁਸ਼ਟੀ ਜ਼ਾਹਿਰ ਕੀਤੀ।