ਸੰਗਰੂਰ: ਸੂਬੇ 'ਚ ਪੈ ਰਹੀ ਅੱਤ ਦੀ ਗਰਮੀ ਤੋਂ ਮੀਂਹ ਨੇ ਜਿੱਥੇ ਇੱਕ ਪਾਸੇ ਰਾਹਤ ਦਿੱਤੀ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਮੀਂਹ ਅਤੇ ਝੱਖੜ ਦੇ ਇਸ ਕਹਿਰ ਨਾਲ ਕਣਕ, ਸਬਜ਼ੀ ਸਮੇਤ ਹੋਰਨਾਂ ਫ਼ਸਲਾ ਨੂੰ ਚੋਖਾ ਨੁਕਸਾਨ ਹੋਇਆ ਹੈ।
ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਮੀਂਹ ਹੋਰ ਪੈਂਦਾ ਹੈ ਤਾਂ ਫਿਰ 100 ਫੀਸਦੀ ਨੁਕਸਾਨ ਹੋ ਸਕਦਾ ਹੈ। ਕਿਸਾਨ ਮੁਤਾਬਕ ਉਸਦੀ ਸਬਜ਼ੀ ਦੀ ਫ਼ਸਲ ਦਾ 1 ਲੱਖ ਦੇ ਕਰੀਬ ਨੁਕਸਾਨ ਹੋ ਚੁੱਕਿਆ ਹੈ। ਮੁਆਵਜ਼ੇ ਬਾਰੇ ਅਪੀਲ ਕਰਦੇ ਹੋਏ ਕਿਸਾਨ ਨੇ ਕਿਹਾ ਕਿ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਵੀ ਰਾਹਤ ਦੇਵੇ ਜਿਨ੍ਹਾਂ ਕਿਸਾਨਾਂ ਨੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕੀਤੀ ਹੈ, ਕਿਉਂਕਿ ਅਕਸਰ ਸਰਕਾਰ ਮੁਆਵਜ਼ਾ ਜ਼ਮੀਨਦਾਰ ਨੂੰ ਹੀ ਦਿੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਬਜ਼ੀ ਦੀ ਫਸਲ ਦਾ 1 ਲੱਖ ਤੋਂ ਵੀ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ।
ਉਧਰ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾ ਵੀ ਚੱਲ ਸਕਦੀਆਂ ਹਨ। ਜਿਸਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆ ਹਨ।