ETV Bharat / state

ਕੋਵਿਡ-19: ਰਾਸ਼ਨ ਕਾਰਡ ਸੂਚੀ 'ਚੋਂ ਕੱਢੇ ਨਾਂਅ, ਗਰੀਬ ਜਾਵੇ ਤਾਂ ਕਿੱਥੇ ਜਾਵੇ - sangrur news

ਸੰਗਰੂਰ ਦੇ ਵਾਰਡ ਨੰਬਰ 25 ਵਿੱਚ ਰਹਿਣ ਵਾਲੇ ਕੁੱਝ ਗ਼ਰੀਬ ਲੋਕਾਂ ਦੇ ਪੰਜਾਬ ਸਰਕਾਰ ਨੇ ਨੀਲੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਰੋਸ-ਪ੍ਰਦਰਸ਼ਨ ਕੀਤਾ।

ਇੱਕ ਕੋਰੋਨਾ ਦਾ ਕਹਿਰ, ਦੂਜਾ ਰਾਸ਼ਨ ਕਾਰਡ ਸੂਚੀ 'ਚੋਂ ਕੱਢਿਆ ਨਾਂਅ , ਗਰੀਬ ਜਾਵੇ ਤਾਂ ਕਿਥੇ ਜਾਵੇ

author img

By

Published : May 30, 2020, 8:18 PM IST

ਸੰਗਰੂਰ: ਇੱਕ ਤਾਂ ਪਹਿਲਾਂ ਹੀ ਕੋਰੋਨਾ ਨੇ ਗ਼ਰੀਬ ਲੋਕਾਂ ਦਾ ਔਖਾ ਕਰ ਦਿੱਤਾ ਹੈ, ਉੱਤੋਂ ਦੀ ਹੁਣ ਪੰਜਾਬ ਸਰਕਾਰ ਨੇ ਵੀ ਔਖਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਕੋਰੋਨਾ ਮਹਾਂਮਾਰੀ ਦੇ ਭਿਅੰਕਰ ਸਮੇਂ ਵਿੱਚ ਗ਼ਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਬੰਦ ਕਰ ਦਿੱਤੇ ਹਨ।

ਵੀਡੀਓ

ਇਸ ਨੂੰ ਲੈ ਕੇ ਵਾਰਡ ਨੰਬਰ 25 ਦੇ ਵਾਸੀਆਂ ਨੇ ਅਵਤਾਰ ਸਿੰਘ ਤਾਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਾਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਰਾਸ਼ਨ ਕਾਰਡਾਂ ਨੂੰ ਸੂਚੀ ਵਿੱਚੋਂ ਕੱਟ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਕੋਰੋਨਾ ਵਾਇਰਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਔਖਾ ਕਰ ਦਿੱਤਾ ਹੈ, ਹੁਣ ਸਰਕਾਰ ਵੀ ਉਨ੍ਹਾਂ ਦੇ ਦੁਆਲੇ ਹੋ ਗਈ ਹੈ।

ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ 2 ਜੀਅ ਹਨ ਤੇ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਉਨ੍ਹਾਂ ਦਾ ਗੁਜ਼ਾਰਾ ਇਸ ਰਾਸ਼ਨ ਕਾਰਡ ਤੋਂ ਮਿਲਣ ਵਾਲੇ ਮੁਫ਼ਤ ਅਨਾਜ ਨਾਲ ਹੀ ਹੁੰਦਾ ਸੀ, ਪਰ ਸਰਕਾਰ ਨੇ ਹੁਣ ਉਹ ਵੀ ਬੰਦ ਕਰ ਦਿੱਤਾ ਹੈ। ਹੁਣ ਜਾਣ ਤਾਂ ਕਿੱਧਰ ਜਾਣ।

ਵਾਸੀਆਂ ਪੰਜਾਬ ਸਰਕਾਰ ਵਿਰੁੱਧ ਹੋਰ ਵੀ ਦੋਸ਼ ਲਾਏ ਹਨ ਕਿ ਜਦੋਂ ਕੇਂਦਰ ਸਰਕਾਰ ਨੇ ਲੌਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਕਿਹਾ ਸੀ, ਪਰ ਪ੍ਰਸ਼ਾਸਨ ਦੇ ਲੋਕ ਇੱਕ ਵਾਰ ਰਾਸ਼ਨ ਦੇਣ ਆਏ ਤੇ ਉਸ ਤੋਂ ਬਾਅਦ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।

ਕੁੱਝ ਔਰਤਾਂ ਨੇ ਦੱਸਿਆ ਕਿ ਇੱਕ ਤਾਂ ਪਹਿਲਾਂ ਹੀ ਲੌਕਡਾਊਨ ਹੈ ਤੇ ਉਨ੍ਹਾਂ ਕੋਲ ਕੁੱਝ ਕੰਮ ਕਰਨ ਲਈ ਨਹੀਂ ਹੈ। ਹੁਣ ਪੰਜਾਬ ਸਰਕਾਰ ਨੇ ਜੋ ਉਨ੍ਹਾਂ ਦੇ ਰਾਸ਼ਨ ਕਾਰਡਾਂ ਦੀ ਸੂਚੀ ਵਿੱਚੋਂ ਨਾਂਅ ਕੱਟ ਦਿੱਤੇ ਹਨ, ਉਹ ਉਸੇ ਨੂੰ ਲੈ ਕੇ ਇਸ ਤੱਪਦੀ ਗਰਮੀ ਵਿੱਚ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੀਆਂ ਹਨ।

ਕਈ ਵਾਸੀਆਂ ਦੇ ਤਾਂ ਇੱਥੋਂ ਤੱਕ ਦੋਸ਼ ਹਨ ਕਿ ਉਹ 4-5 ਵਾਰ ਨੀਲੇ ਰਾਸ਼ਨ ਕਾਰਡ ਦਾ ਫ਼ਾਰਮ ਭਰ ਕੇ ਜਮ੍ਹਾ ਕਰਵਾ ਚੁੱਕੇ ਹਨ, ਪਰ ਹਾਲੇ ਤੱਕ ਵੀ ਉਨ੍ਹਾਂ ਦਾ ਰਾਸ਼ਨ ਕਾਰਡ ਬਣ ਕੇ ਨਹੀਂ ਆਇਆ ਹੈ।

ਸਮਾਜ ਸੇਵੀ ਆਗੂ ਅਵਤਾਰ ਸਿੰਘ ਤਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਇੰਨ੍ਹਾਂ ਗਰੀਬ ਲੋਕਾਂ ਉੱਪਰ ਏਨਾ ਤਸ਼ੱਦਦ ਨਾਲ ਢਾਹੋ। ਜਿੰਨ੍ਹਾਂ ਦੇ ਨਾਂਅ ਸਰਕਾਰ ਨੇ ਕੱਟੇ ਹਨ, ਉਨ੍ਹਾਂ ਦੇ ਨਾਂਅ ਦੁਬਾਰਾ ਲਿਖ ਕੇ ਰਾਸ਼ਨ ਕਾਰਡ ਜਾਰੀ ਕੀਤੇ ਜਾਣ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾਂ ਇਸ ਦਾ ਨਤੀਜਾ ਬਹੁਤ ਭਿਆਨਕ ਹੋਵੇਗਾ ਤੇ ਉਨ੍ਹਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.