ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਦਿੱਗਜ ਚੋਣ ਮੈਦਾਨ 'ਚ ਨਿੱਤਰੇ ਹਨ। ਇਸ ਦੇ ਚੱਲਦਿਆਂ ਅੱਜ ਕਾਂਗਰਸ ਦੀ ਸੀਨੀਅਰ ਲੀਡਰ ਪ੍ਰਿਯੰਕਾ ਗਾਂਧੀ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਵਲੋਂ ਪੰਜਾਬ ਦੇ ਖੇਤਾਂ ਦੀ ਸੈਰ ਵੀ ਕੀਤੀ ਗਈ।

ਇਸ ਦੌਰਾਨ ਸੰਗਰੂਰ ਦੇ ਖੇਤਾਂ 'ਚ ਪ੍ਰਿਯੰਕਾ ਗਾਂਧੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਚਰਨਜੀਤ ਚੰਨੀ, ਸੁਨੀਲ ਜਾਖੜ ਅਤੇ ਦਲਬੀਰ ਗੋਲਡੀ ਵੀ ਮੌਜੂਦ ਸੀ। ਪ੍ਰਿਯੰਕਾ ਗਾਂਧੀ ਵਲੋਂ ਇਸ ਦੌਰਾਨ ਲੋਕਾਂ ਨਾਲ ਰਾਬਤਾ ਵੀ ਕੀਤਾ ਗਿਆ।

ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਲੋਂ ਕੋਟਕਪੂਰਾ 'ਚ 'ਨਵੀ ਸੋਚ ਨਵਾਂ ਪੰਜਾਬ' ਰੈਲੀ ਨੂੰ ਸੰਬੋਧਨ ਕੀਤਾ ਗਿਆ। ਜਿਸ 'ਚ ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਗਏ। ਪ੍ਰਿਯੰਕਾ ਗਾਂਧੀ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਰਐਸਐਸ ਤੋਂ ਉੱਭਰੀ ਹੈ। ਦਿੱਲੀ ਵਿੱਚ ਵਿਦਿਅਕ ਅਤੇ ਸਿਹਤ ਸੰਭਾਲ ਸੰਸਥਾਵਾਂ ਦੇ ਨਾਮ 'ਤੇ ਕੁਝ ਵੀ ਨਹੀਂ ਹੈ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਬਾਰੇ ਸੱਚਾਈ ਜਾਣਨਾ ਮਹੱਤਵਪੂਰਨ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਕਾਂਗਰਸ 'ਚ ਕੁਝ ਖਾਮੀਆਂ ਜ਼ਰੂਰ ਆਈਆਂ, ਜਿਸ 'ਚ ਉਹ ਸਰਕਾਰ ਸੂਬੇ ਦੀ ਥਾਂ ਦਿੱਲੀ ਤੋਂ ਚੱਲਣ ਲੱਗੀ, ਪਰ ਉਹ ਕਾਂਗਰਸ ਨਹੀਂ ਭਾਜਪਾ ਚਲਾ ਰਹੀ ਸੀ।
-
AICC General Sec. Smt @priyankagandhi ji addressed the people of Punjab from Navi Soch Nava Punjab rally at Kotkapura.
— Punjab Congress (@INCPunjab) February 13, 2022 " class="align-text-top noRightClick twitterSection" data="
She was welcomed with huge cheer from the crowd, in the presence of working president Pawan Goyal ji & Congress leader Ajaipal Sandhu ji. #PriyankaPunjabNaal pic.twitter.com/udXuwxhNsx
">AICC General Sec. Smt @priyankagandhi ji addressed the people of Punjab from Navi Soch Nava Punjab rally at Kotkapura.
— Punjab Congress (@INCPunjab) February 13, 2022
She was welcomed with huge cheer from the crowd, in the presence of working president Pawan Goyal ji & Congress leader Ajaipal Sandhu ji. #PriyankaPunjabNaal pic.twitter.com/udXuwxhNsxAICC General Sec. Smt @priyankagandhi ji addressed the people of Punjab from Navi Soch Nava Punjab rally at Kotkapura.
— Punjab Congress (@INCPunjab) February 13, 2022
She was welcomed with huge cheer from the crowd, in the presence of working president Pawan Goyal ji & Congress leader Ajaipal Sandhu ji. #PriyankaPunjabNaal pic.twitter.com/udXuwxhNsx
ਉਨ੍ਹਾਂ ਕਿਹਾ ਕਿ ਇਹ ਛੁਪਿਆ ਹੋਇਆ ਗਠਜੋੜ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ, ਇਸ ਲਈ ਸਰਕਾਰ ਬਦਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਆਮ ਘਰ ਤੋਂ ਹਨ ਅਤੇ ਇਹ ਸਰਕਾਰ ਸੂਬੇ ਤੋਂ ਹੀ ਚੱਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਸੂਬੇ ਤੋਂ ਹੀ ਚੱਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਪੰਜਾਬ ਫੇਰੀ ਦਾ ਮੁੜ ਵਿਰੋਧ ਕਰਨਗੇ ਕਿਸਾਨ, ਭਲਕੇ ਸਾੜਣਗੇ ਪੁਤਲੇ