ਮਲੇਰਕੋਟਲਾ: ਪਿੰਡ ਬੁਰਜ ਨੂੰ ਹਥਨ ਪਿੰਡ ਵੱਲ ਜਾਂਦੀ ਸੜਕ 'ਤੇ ਕਈ ਮਹੀਨਿਆਂ ਤੋਂ ਚੱਲ ਰਹੇ ਕੰਮ ਨੂੰ ਠੇਕੇਦਾਰ ਨੇ ਪੂਰਾ ਨਹੀਂ ਕੀਤਾ ਹੈ। ਸੜਕ ਦੀ ਹਾਲਤ ਬੇਹਦ ਖਸਤਾ ਹੋਣ ਕਰਕੇ ਕਈ ਹਾਦਸੇ ਰੋਜ਼ਾਨਾ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਕਿਹਾ ਕਿ ਸੜਕ 'ਤੇ ਪੁੱਟੇ ਗਏ ਟੋਇਆਂ ਨੂੰ ਜਲਦ ਹੀ ਠੀਕ ਕੀਤਾ ਜਾਵੇ ਤਾਂ ਜੋ ਇੱਕ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
ਪਿੰਡ ਵਾਸੀ ਨੇ ਕਿਹਾ ਕਿ ਲੋਕ ਆਪਣੇ ਲਈ ਅਤੇ ਹੋਰ ਲੋਕਾਂ ਲਈ ਸਹੂਲਤਾਂ ਲੈਣ ਲਈ ਅਧਿਕਾਰੀਆਂ ਤੇ ਮੰਤਰੀਆਂ ਤੱਕ ਪਹੁੰਚ ਕਰਦੇ ਹਨ, ਪਰ ਜਦੋਂ ਮੰਗ ਪੂਰੀ ਨਹੀੰ ਹੁੰਦੀ ਤਾਂ ਸੰਘਰਸ਼ ਕਰਦੇ ਹਨ। ਜੇ ਵਿਕਾਸ ਲਈ ਗ੍ਰਾਂਟ ਮਿਲ ਵੀ ਜਾਂਦੀ ਹੈ ਤਾਂ ਠੇਕੇਦਾਰ ਸਹੀ ਸਮੇ 'ਤੇ ਕੰਮ ਨਹੀਂ ਕਰਦਾ ਅਤੇ ਜੇ ਉਹ ਕੰਮ ਕਰਦੇ ਵੀ ਹਨ ਤਾਂ ਉਹ ਬਹੁਤ ਘਟੀਆ ਕੰਮ ਕਰਦੇ ਹਨ।
ਪਿੰਡ ਵਾਸੀਆਂ ਮੁਤਾਬਕ ਠੇਕੇਦਾਰ ਨੂੰ ਕੰਮ ਪੂਰਾ ਕਰਨ ਲਈ ਕਈ ਵਾਰ ਕਿਹਾ ਗਿਆ ਹੈ, ਪਰ ਹਰ ਵਾਰ ਉਹ ਟਾਲ ਮਟੋਲ ਕਰ ਦਿੰਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਜਲਦ ਕੰਮ ਪੂਰਾ ਨਾ ਹੋਇਆ ਤਾਂ ਹੋ ਸਕਦਾ ਹੈ ਕਿ ਇੱਥੇ ਕੋਈ ਵੱਡਾ ਹਾਦਸਾ ਵਾਪਰ ਜਾਵੇ।
ਇਸ ਸਬੰਧੀ ਐਸਡੀਓ ਨੇ ਦੱਸਿਆ ਕਿ ਮਟੀਰੀਅਲ ਦੀ ਕਮੀ ਕਰਕੇ ਅਜੇ ਤੱਕ ਸੜਕ ਨਹੀਂ ਬਣ ਪਾਈ ਹੈ। ਉਨ੍ਹਾਂ ਕਿਹਾ ਕਿ ਐਸਡੀਓ ਸਾਹਿਬ ਦਾ ਜਵਾਬ ਬਹੁਤ ਹੀ ਹਾਸੋ ਹੀਣਾ ਹੈ ਕਿਉਂਕਿ ਹੋਰ ਸੜਕਾ ਦਾ ਕੰਮ ਚੱਲ ਰਿਹਾ ਹੈ, ਜੇਕਰ ਕੁਝ ਕਿਲੋਮੀਟਰ ਸੜਕ ਦੇ ਲਈ ਮਟੀਰੀਅਲ ਠੇਕੇਦਾਰ ਨੂੰ ਮਿਲਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਫਿਰ ਵੱਡੇ ਵੱਡੇ ਪ੍ਰਜੈਕਟ ਐਸਡੀਓ ਸਾਹਿਬ ਕਿਸ ਤਰ੍ਹਾਂ ਪੂਰਾ ਕਰਨਗੇ।