ETV Bharat / state

ਸਰਵੇ ਕਰਨ ਆਏ ਮੁਲਾਜ਼ਮ ਨੂੰ ਲੋਕਾਂ ਨੇ ਝੰਬਿਆ - malerkotla news

ਮਾਸਟਰ ਪਲਾਨ ਅਧੀਨ ਸ਼ਹਿਰ ਮਲੇਰਕੋਟਲਾ ਦਾ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਹੈ। ਪਰ, ਸ਼ਹਿਰ ਅਤੇ ਪਿੰਡਾਂ ਦੇ ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਲੋਕ ਬਦਸਲੂਕੀ ਅਤੇ ਕੁੱਟਮਾਰ ਕਰ ਰਹੇ ਹਨ। ਇਸ ਦਾ ਕਾਰਨ ਹੈ ਕਿ ਲੋਕ ਉਨ੍ਹਾਂ ਨੂੰ ਐੱਨਸੀਆਰ, ਸੀਏਏ ਦਾ ਸਰਵੇ ਲਈ ਸਮਝ ਰਹੇ ਹਨ। ਅਧਿਕਾਰੀਆ ਨੇ ਇਸ ਤਰ੍ਹਾਂ ਨਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।

ਮਾਸਟਰ ਪਲਾਨ ਅਧੀਨ ਸ਼ਹਿਰ ਮਲੇਰਕੋਟਲਾ ਦਾ ਨਵਾਂ ਨਕਸ਼ਾ ਤਿਆਰ

author img

By

Published : Jan 24, 2020, 6:04 PM IST

ਮਲੇਰਕੋਟਲਾ: ਸ਼ਹਿਰ ਅਤੇ ਪਿੰਡਾਂ ਦੇ ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਲੋਕ ਬਦਸਲੂਕੀ ਅਤੇ ਕੁੱਟਮਾਰ ਕਰ ਰਹੇ ਹਨ। ਲੋਕ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਹੀ ਮੁਲਾਜ਼ਮ ਐੱਨਸੀਆਰ,ਸੀਏਏ ਲਈ ਸਰਵੇ ਕਰ ਰਹੇ ਹਨ। ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਹੋ ਰਹੇ ਇਸ ਤਰ੍ਹਾਂ ਦੇ ਸਲੂਕ ਤੋਂ ਬਾਅਦ ਉਨ੍ਹਾਂ ਸ਼ਹਿਰ ਅਤੇ ਪਿੰਡਾਂ 'ਚ ਸਰਵੇ ਕਰਨਾ ਬੰਦ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਧਿਕਾਰੀਆ ਨੇ ਲੋਕਾਂ ਤੋਂ ਇਸ ਤਰ੍ਹਾਂ ਨਾ ਕਰਨ ਦੀ ਅਪੀਲ ਕੀਤੀ ਹੈ।

ਮਾਸਟਰ ਪਲਾਨ ਅਧੀਨ ਸ਼ਹਿਰ ਮਲੇਰਕੋਟਲਾ ਦਾ ਨਵਾਂ ਨਕਸ਼ਾ ਤਿਆਰ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਸ਼ਹਿਰ ਦਾ ਮਾਸਟਰ ਪਲਾਨ (ਸ਼ਹਿਰ ਦਾ ਨਕਸ਼ਾ) ਤਿਆਰ ਕੀਤਾ ਗਿਆ ਸੀ, ਜਿਸ ਨੂੰ 17-09-2013 ਨੂੰ ਲਾਗੂ ਕੀਤਾ ਗਿਆ ਸੀ। ਮਲੇਰਕੋਟਲਾ ਤੋਂ ਇਲਾਵਾ 52 ਸ਼ਹਿਰ ਤੇ ਲੱਗਦੇ ਪਿੰਡ ਵੀ ਸ਼ਾਮਲ ਸਨ। ਪੰਜਾਬ ਦੇ ਕੁੱਲ 16 ਸ਼ਹਿਰ ਜਿਵੇਂ ਮੋਗਾ, ਬਰਨਾਲਾ, ਖੰਨਾ, ਫਿਰੋਜ਼ਪੁਰ ਨਗਰ ਕੌਂਸਲਾਂ, ਸਾਰੀਆ ਕਾਰਪੋਰੇਸ਼ਨਾਂ ਆਦਿ ਵਿੱਚ ਜੀ.ਆਈ.ਐੱਸ. ਬੇਸਡ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

ਇਸ ਮਾਸਟਰ ਪਲਾਨ ਦੇ ਬਨੰਣ ਨਾਲ ਸ਼ਹਿਰ ਦੇ ਲੋਕਾ ਨੂੰ ਕਈ ਹਾਲਾਤਾਂ ਵਿੱਚ ਸੀ.ਐਲ.ਯੂ. (ਚੇਂਜ ਆਫ ਲੈਂਡ ਯੂਜ਼) ਕਰਵਾਉਣ ਵਿੱਚ ਅਸਾਨੀ ਹੋਵੇਗੀ ਅਤੇ ਇਸ ਤੋਂ ਇਲਾਵਾ ਮੌਕੇ ਦੇ ਲੈਂਡ ਯੂਜ਼ ਮੁਤਾਬਕ ਨਕਸ਼ੇ ਪਾਸ ਕਰਨ ਵਿੱਚ ਅਸਾਨੀ ਹੋਵੇਗੀ। ਇਸ ਤੋਂ ਇਲਾਵਾ ਮਾਸਟਰ ਪਲਾਨ ਬਨੰਣ ਨਾਲ ਸ਼ਹਿਰ ਵਿਚ ਸੜ੍ਹਕਾਂ, ਵਾਟਰ ਸਪਲਾਈ, ਸੀਵਰੇਜ ਆਦਿ ਦੀਆਂ ਹੋਰ ਸਕੀਮਾਂ ਨੂੰ ਲਾਗੂ ਕਰਨ ਵਿਚ ਬਹੁਤ ਹੀ ਅਸਾਨੀ ਹੋਵੇਗੀ।

ਇਨ੍ਹਾਂ ਵਧੇਰੇ ਸੁਵਿਧਾਵਾ ਨੂੰ ਵੇਖਦੇ ਹੋਏ ਮਾਸਟਰ ਪਲਾਨ ਅਧੀਨ ਸ਼ਹਿਰ ਦਾ ਨਵਾਂ ਨਕਸ਼ਾ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਵਿਭਾਗ ਪੀ.ਐਮ.ਆਈ.ਡੀ.ਸੀ. ਚੰਡੀਗੜ੍ਹ ਵਲੋਂ ਟੰਡਨ ਕੰਸਲਟੈਂਟ ਪ੍ਰਾਈਵੇਟ ਲਿਮ. ਮੁੰਬਈ ਨੂੰ ਕੰਮ ਸੋਂਪਿਆ ਗਿਆ ਹੈ।

ਨਗਰ ਕੌਂਸਲ ਮਲੇਰਕੋਟਲਾ ਦੇ ਈ.ਓ.ਚੰਦਰ ਪ੍ਰਕਾਸ ਅਤੇ ਸਿਮਰਨਪ੍ਰੀਤ ਸਿੰਘ ਟਾਉਨ ਪਲੈਨਰ ਨੇ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਦੇ ਨਾਲ ਨਾਲ 52 ਪਿੰਡਾਂ 'ਚ ਸਰਵੇ ਕੀਤਾ ਜਾ ਰਿਹਾ ਹੈ। ਸਰਵੇ ਟੀਮ ਦੇ ਮੁਲਾਜਮਾਂ ਨਾਲ ਇਸ ਕਰਕੇ ਕਈ ਲੋਕਾਂ ਵੱਲੋ ਰੋਕਿਆ ਜਾ ਰਿਹਾ ਹੈ ਕਿ ਇਹ ਨੋਜਵਾਨ ਸੀ.ਏ.ਏ ਅਤੇ ਐਨ.ਸੀ.ਆਰ.ਦਾ ਸਰਵੇ ਕਰ ਰਹੇ ਹਨ ਜਦੋਂ ਕੇ ਅਜਿਹੀ ਕੋਈ ਗੱਲ ਨਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਤਾਂ ਨਵਾਂ ਨਕਸ਼ਾਂ ਬਣਾਉਣ ਲਈ ਸਰਵੇ ਹੋ ਰਿਹਾ ਸਾਰੇ ਲੋਕਾਂ ਨੂੰ ਅਪੀਲ ਹੈ ਕੇ ਇਨ੍ਹਾਂ ਦਾ ਸਾਥ ਦਿਓ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਸਾਡੇ ਨਾਲ ਜਾ ਦਫਤਰ 'ਚ ਸਪੰਰਕ ਕਰਨ। ਸਰਵੇ ਕਰ ਰਹੇ ਨੋਜਵਾਨਾਂ ਨੇ ਕਿਹਾ ਕਿ ਅਸੀਂ ਜਦੋਂ ਸਰਵੇ ਕਰਨ ਜਾਦੇ ਹਾਂ ਤਾਂ ਉਨ੍ਹਾਂ ਨਾਲ ਗਲਤ ਢੰਗ ਨਾਲ ਵਤੀਰਾ ਕੀਤਾ ਜਾ ਜਾਂਦਾ ਹੈ ਅਤੇ ਇੱਕ ਲੜਕੇ ਨਾਲ ਲੋਕਾਂ ਨੇ ਹੱਥੋ ਪਾਈ ਕੀਤੀ ਗਈ।

Intro:ਸਹਿਰ ਅਤੇ ਪਿੰਡਾਂ ਦੇ ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਬਦਸਲੂਕੀ ਅਤੇ ਕੁਟਿਆ ਜਾ ਰਿਹਾ ਇਹ ਸਮਝਕੇ ਕੇ ਇਹ ਐਨ.ਸੀ.ਆਰ.,ਸੀ.ਏ .ਏ.ਦਾ ਸਰਵੇ ਕਰ ਰਹੇ ਹਨ।ਅਧਿਕਾਰੀਆ ਨੇ ਇਸ ਤਰਾਂ ਨਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।Body:ਪੰਜਾਬ ਸਰਕਾਰ ਦੁਆਰਾ ਮਾਲੇਰਕੋਟਲਾ ਸ਼ਹਿਰ ਦਾ ਮਾਸਟਰ ਪਲਾਨ (ਸ਼ਹਿਰ ਦਾ ਨਕਸ਼ਾ) ਤਿਆਰ ਕੀਤਾ ਗਿਆ ਸੀ, ਜੋਕਿ ਮਿਤੀ:੧੭-੦੯-੨੦੧੩ ਨੂੰ ਲਾਗੂ ਕੀਤਾ ਗਿਆ ਸੀ, ਜਿਸ ਵਿਚ ਸ਼ਹਿਰ ਮਾਲੇਰਕੋਟਲਾ ਤੋਂ ਇਲਾਵਾ ੫੨ ਸ਼ਹਿਰ ਨਾਲ ਲੱਗਦੇ ਪਿੰਡ ਵੀ ਸ਼ਾਮਲ ਸਨ।ਅਮਰੂਤ ਮਿਸ਼ਨ ਅਧੀਨ ਪੰਜਾਬ ਦੇ ਕੁੱਲ ੧੬ ਸ਼ਹਿਰ ਜਿਵੇਂ ਮੋਗਾ, ਬਰਨਾਲਾ, ਖੰਨਾ, ਫਿਰੋਜ਼ਪੁਰ ਨਗਰ ਕੌਂਸਲਾਂ, ਸਾਰੀਆ ਕਾਰਪੋਰੇਸ਼ਨਾਂ ਆਦਿ ਵਿਚ ਜੀ.ਆਈ.ਐਸ. ਬੇਸਡ ਮਾਸਟਰ ਪਲਾਨ (ਸ਼ਹਿਰ ਦਾ ਨਵਾਂ ਨਕਸ਼ਾ) ਤਿਆਰ ਕੀਤਾ ਜਾ ਰਿਹਾ ਹੈ।ਇਸ ਮਾਸਟਰ ਪਲਾਨ ਦੇ ਬਨੰਣ ਨਾਲ ਸ਼ਹਿਰ ਦੇ ਲੋਕਾ ਨੂੰ ਕਈ ਹਾਲਾਤਾਂ ਵਿਚ ਸੀ.ਐਲ.ਯੂ. (ਚੇਂਜ ਆਫ ਲੈਂਡ ਯੂਜ਼) ਕਰਵਾਉਣ ਵਿਚ ਅਸਾਨੀ ਹੋਵੇਗੀ ਅਤੇ ਇਸ ਤੋਂ ਇਲਾਵਾ ਮੌਕੇ ਦੇ ਲੈਂਡ ਯੂਜ਼ ਅਨੁਸਾਰ ਨਕਸ਼ੇ ਪਾਸ ਕਰਨ ਵਿਚ ਅਸਾਨੀ ਹੋਵੇਗੀ, ਕਿਉਂਜੋ ਕੁਝ ਹਾਲਾਤਾਂ ਵਿਚ ਮੋਜੂਦਾ ਨਕਸ਼ੇ ਵਿਚ ਮੌਕੇ ਉਪਰ ਪ੍ਰਾਪਰਟੀ ਦਾ ਲੈਂਡ ਯੂਜ਼ ਮਾਸਟਰ ਪਲਾਨ ਵਿਚ ਕੰਨਫਰਮ ਨਹੀਂ ਹੁੰਦਾ ਹੈ।ਜਿਸ ਨਾਲ ਪ੍ਰਾਰਥੀ ਉਪਰ ਕਈ ਤਰ੍ਹਾ ਦੇ ਸਰਕਾਰੀ ਖਰਚੇ ਦਾ ਵਾਧੂ ਬੋਝ ਪੈਂਦਾ ਹੈ।ਇਸ ਤੋਂ ਇਲਾਵਾ ਮਾਸਟਰ ਪਲਾਨ ਬਨੰਣ ਨਾਲ ਸ਼ਹਿਰ ਵਿਚ ਸੜ੍ਹਕਾਂ, ਵਾਟਰ ਸਪਲਾਈ, ਸੀਵਰੇਜ ਆਦਿ ਦੀਆਂ ਹੋਰ ਸਕੀਮਾਂ ਨੂੰ ਲਾਗੂ ਕਰਨ ਵਿਚ ਬਹੁਤ ਹੀ ਅਸਾਨੀ ਹੋਵੇਗੀ।ਇਹਨਾਂ ਵਧੇਰੇ ਸੁਵਿਧਾਵਾ ਨੂੰ ਵੇਖਦੇ ਹੋਏ ਮਾਸਟਰ ਪਲਾਨ ਅਧੀਨ ਸ਼ਹਿਰ ਦਾ ਨਵਾਂ ਨਕਸ਼ਾ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਵਿਭਾਗ ਪੀ.ਐਮ.ਆਈ.ਡੀ.ਸੀ. ਚੰਡੀਗੜ੍ਹ ਵਲੋਂ ਟੰਡਨ ਕੰਸਲਟੈਂਟ ਪ੍ਰਾਈਵੇਟ ਲਿਮ. ਮੁੰਬਈ ਨੂੰ ਕੰਮ ਸੋਂਪਿਆ ਗਿਆ ਹੈ।Conclusion:ਨਗਰ ਕੌਂਸਲਾਂ ਮਲੇਰਕੋਟਲਾ ਦੇ ਈ.ਓ.ਚੰਦਰ ਪ੍ਰਕਾਸ ਅਤੇ ਸਿਮਰਨਪ੍ਰੀਤ ਸਿੰਘ ਟਾਉਨ ਪਲੈਨਰ ਨੇ ਦੱਸਿਆਂ ਕਿ ਮਲੇਰਕੋਟਲਾ ਸਹਿਰ ਦੇ ਨਾਲ ਨਾਲ ੫੨ ਪਿੰਡਾਂ ਚ ਸਰਵੇ ਕੀਤਾ ਜਾ ਰਿਹਾ ਹੈ।ਸਰਵੇ ਟੀਮ ਦੇ ਮੁਲਾਜਮਾ ਨਾਲ ਇਸ ਕਰਕੇ ਕਈ ਲੋਕਾਂ ਵੱਲੋ ਰੋਕਿਆ ਜਾ ਰਿਹਾ ਹੈ ਕਿ ਇਹ ਨੋਜਵਾਨ ਸੀ.ਏ.ਏ ਅਤੇ ਐਨ.ਸੀ.ਆਰ.ਦਾ ਸਰਵੇ ਕਰ ਰਹੇ ਹਨ ਜਦੋਂ ਕੇ ਅਜਿਹੀ ਕੋਈ ਗੱਲ ਨਹੀ ਇਹ ਤਾਂ ਨਵਾਂ ਨਕਸਾਂ ਬਣਾਉਣ ਲਈ ਸਰਵੇ ਹੋ ਰਿਹਾ ਸਾਰੇ ਲੋਕਾਂ ਨੂੰ ਅਪੀਲ ਹੈ ਕੇ ਇਨ੍ਹਾਂ ਦਾ ਸਾਥ ਦਿਓ ਜੇਕਰ ਕਿਸੇ ਨੂੰ ਕੋਈ ਪ੍ਰੇਸਾਨੀ ਹੈ ਤਾਂ ਉਹ ਸਾਡੇ ਨਾਲ ਜਾ ਦਫਤਰ ਚ ਸਪੰਰਕ ਕਰਨ।
ਸਰਵੇ ਕਰ ਰਹੇ ਨੋਜਵਾਨਾਂ ਨੇ ਕਿਹਾ ਕੇ ਅਸੀਂ ਜਦੋਂ ਸਰਵੇ ਕਰਨ ਜਾਦੇ ਹਾ ਤਾ ਸਾਡੇ ਨਾਲ ਗਲਤ ਢੰਗ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਇੱਕ ਲੜਕੇ ਨਾਲ ਹੱਥੋ ਪਾਈ ਕੀਤੀ ਗਈ।
ਬਾਈਟ:-੧ ਸਰਵੇ ਕਰਨ ਵਾਲਾ ਨੋਜਵਾਨ
੨ ਸਰਵੇ ਕਰਨ ਵਾਲਾ ਨੋਜਵਾਨ
੩ ਚੰਦਰ ਪ੍ਰਕਾਸ ਈ.ਓ.
੪ ਸਿਮਰਨਪ੍ਰੀਤ ਸਿੰਘ ਟਾਉਨ ਪਲੈਨਰ
ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.