ਮਲੇਰਕੋਟਲਾ: ਦੇਸ਼ ਦੁਨੀਆਂ ਦੇ ਨਾਲ ਨਾਲ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਵਿਖੇ ਵੀ ਸਾਦਗੀ ਦੀ ਕਿਰਤ ਨਾਲ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਮਣਾਇਆ। ਦੱਸ ਦਈਏ ਕਿ ਸਰਕਾਰ ਦੇ ਹੁਕਮ ਸਨ ਕਿ ਵੱਡੀ ਈਦਗਾਹ ਤੇ ਵੱਡੀਆਂ ਮਸਜਿਦਾਂ ਦੇ ਵਿਚ ਤੇ ਵੱਡਾ ਇਕੱਠ ਕਰਕੇ ਈਦ ਦਾ ਤਿਉਹਾਰ ਨਾ ਮਨਾਇਆ ਜਾਵੇ, ਜਿਸ ਨੂੰ ਲੈ ਕੇ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਆਪਣੇ ਆਪਣੇ ਘਰਾਂ ਦੇ ਵਿੱਚ ਘੱਟ ਗਿਣਤੀ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ।
ਸਾਦਗੀ ਨਾਲ ਮਨਾਇਆ ਤਿਉਹਾਰ
ਈਦ ਦੀ ਨਮਾਜ਼ ਅਦਾ ਕਰਨ ਦੇ ਨਾਲ ਹੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਕੀਤੀ ਤੇ ਮਾਸਕ ਲਗਾ ਕੇ ਸੋਸ਼ਲ ਡਿਸਟੈਂਸ ਮੇਂਟੇਨ ਕਰਕੇ ਈਦ ਦੀ ਨਮਾਜ਼ ਅਦਾ ਕੀਤੀ ਤੇ ਸਿੱਖ ਭਾਈਚਾਰੇ ਵੱਲੋਂ ਵੀ ਮੁਸਲਿਮ ਭਾਈਚਾਰੇ ਨੂੰ ਫੁੱਲ ਭੇਟ ਕਰਕੇ ਮੁਬਾਰਕਬਾਦ ਕਹੀ ਗਈ।
ਸਾਂਝੀਵਾਲਤਾ ਦਾ ਸੰਦੇਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਵਲੋਂ ਵੀ ਦੇਸ਼ ਦੁਨੀਆ ਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਈਦ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਮਲੇਰਕੋਟਲਾ ਚ ਸਿੱਖਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿੱਚ ਇੱਕ ਸਾਂਝੀਵਾਲਤਾ ਦੀ ਤਸਵੀਰ ਵੀ ਦਿਖਾਈ ਦਿੱਤੀ। ਸਿੱਖ ਭਾਈਚਾਰੇ ਵੱਲੋਂ ਵੀ ਮੁਸਲਿਮ ਭਾਈਚਾਰੇ ਨੂੰ ਫੁੱਲ ਭੇਟ ਕਰਕੇ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਮੁਸਲਿਮ ਭਾਈਚਾਰੇ ਨੇ ਕਿਹਾ ਕਿ ਉਨ੍ਹਾਂ ਦਾ ਬਹੁਤ ਵੱਡਾ ਈਦ ਦਾ ਤਿਉਹਾਰ ਹੈ ਜਿਸਦੀ ਜਿੱਥੇ ਖ਼ੁਸ਼ੀ ਹੈ ਪਰ ਮਨ ਉਦਾਸ ਵੀ ਹੈ ਕਿ ਬੜੇ ਸਾਦੇ ਤਰੀਕੇ ਨਾਲ ਦੂਸਰੀ ਵਾਰ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਮੌਕੇ ਦੇਸ਼ ਦੁਨੀਆ ਦੀ ਅਮਨ ਸ਼ਾਂਤੀ ਦੀ ਜਿੱਥੇ ਦੁਆ ਕੀਤੀ ਗਈ ਉੱਥੇ ਇਹ ਕੋਰੋਨਾ ਮਹਾਮਾਰੀ ਜਲਦ ਖਤਮ ਹੋਵੇ ਇਸ ਲਈ ਦੁਆ ਵੀ ਕੀਤੀ ਗਈ ਹੈ।
ਇਹ ਵੀ ਪੜੋ:ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਦਰਮਿਆਨ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ