ਸੰਗਰੂਰ: ਸ਼੍ਰੋਮਣੀ ਆਕਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ ਨੇ ਸੰਗਰੂਰ ਦੇ ਵਿਕਾਸ ਸਬੰਧੀ MP Simranjit Mann held a meeting ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਿਮਰਨਜੀਤ ਮਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਇਕੱਠੇ ਰਹਿ ਕੇ ਕੰਮ ਕਰਾਂਗੇ। ਮੇਰੇ ਵੱਲੋ ਸੰਗਰੂਰ ਜ਼ਿਲ੍ਹੇ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਰਾਜਨੀਤੀ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ MP Simranjit Mann ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਹੁਣ ਤੱਕ ਹਰ ਤਰੀਕੇ ਨਾਲ ਦੇਖਭਾਲ ਵਧੀਆਂ ਤਰੀਕੇ ਨਾਲ ਹੋ ਰਹੀ ਹੈ ਅਤੇ ਮੈਨੂੰ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਲੱਗ ਰਹੀ। ਇਸ ਦੌਰਾਨ ਅਵਾਰਾ ਪਸ਼ੂਆਂ ਨੂੰ ਲੈ ਕੇ ਸਿਮਰਜੀਤ ਮਾਨ MP Simranjit Mann ਬੋਲੇ ਕਿ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜੋ ਵੀ ਜਾਨਵਰਾਂ ਜੀ ਦੇਖ ਭਾਲ ਗਊਸ਼ਾਲਾ ਵਿੱਚ ਹੋ ਸਕੇ, ਇਸ ਲਈ ਸਾਡੇ ਉੱਤੇ ਟੈਕਸ ਲੱਗਦਾ ਹੈ ਤਾਂ ਕਿ ਕਿਸਾਨ ਤੇ ਆਮ ਲੋਕਾਂ ਨੂੰ ਇਨ੍ਹਾਂ ਵੱਲੋਂ ਨੁਕਸਾਨ ਨਾ ਪਹੁੰਚਾਇਆ ਜਾਵੇ, ਪਰ ਟੈਕਸ ਦੇਣ ਦੇ ਬਾਵਜੂਦ ਵੀ ਇਹ ਆਵਾਰਾ ਸੜਕਾਂ ਉੱਤੇ ਘੁੰਮ ਰਹੇ ਹਨ।
ਇਸ ਤੋਂ ਇਲਾਵਾਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ MP Simranjit Mann ਨੇ ਤਰਨਤਾਰਨ ਦੇ ਵਿੱਚ ਚਰਚਾ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਕਿਹਾ ਕਿ ਕਿਸੇ ਵੀ ਧਰਮ ਅਸਥਾਨ ਉੱਤੇ ਇਸ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਕਿਉਕਿ ਇਹ ਬਹੁਤ ਜ਼ਿਆਦਾ ਗ਼ਲਤ ਗੱਲ ਹੈ। ਅਜਿਹੀ ਘਟਨਾਵਾਂ ਇਸ ਕਰਕੇ ਵੀ ਹੋ ਰਹੀਆਂ ਹਨ ਕਿਉਕਿ ਸਿੱਖ ਧਰਮ ਦਾ ਪ੍ਰਚਾਰ ਘੱਟ ਰਿਹਾ ਹੈ ਤੇ ਐਸਜੀਪੀਸੀ ਇਲੈਕਸ਼ਨ ਹੋਏ ਨੂੰ 11 ਸਾਲ ਤੋਂ ਨਹੀਂ ਕਰਵਾ ਰਹੀ। ਜਿਸ ਕਾਰਨ ਸਿੱਖਾਂ ਦੀ ਜਮਹੂਰੀਅਤ ਖ਼ਤਮ ਕੀਤੀ ਜਾ ਰਹੀ ਹੈ। ਇਸ ਕਰਕੇ ਐਸ.ਜੀ.ਪੀ.ਸੀ ਦੇ ਇਲੈਕਸ਼ਨ ਕਰਵਾਉਣੇ ਅਤੇ ਬੰਦੀ ਸਿੰਘਾਂ ਨੂੰ ਛੁਡਵਾਉਣਾ ਚਾਹੀਦਾ ਹੈ।
ਚੰਡੀਗੜ੍ਹ ਏਅਰਪੋਰਟ ਦੇ ਨਾਮ ਉੱਤ ਬੋਲਦਿਆ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ MP Simranjit Mann ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਉੱਤੇ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਵੈਰੀ ਮੁਗ਼ਲ ਹਕੂਮਤਾਂ ਨੂੰ ਚੱਪੜਚਿੜੀ ਵਿੱਚ ਹਰਾਇਆ ਸੀ ਅਤੇ ਇਸ ਤੋਂ ਬਾਅਦ ਕਿਸਾਨਾਂ ਨੂੰ ਜ਼ਮੀਨਾਂ ਦੇ ਪਟੇ ਦਿੱਤੇ ਸਨ। ਜਿਸ ਕਰਕੇ ਚੰਡੀਗੜ੍ਹ ਵਿੱਚ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਉੱਤੇ ਰੱਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜੋ:- ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਫੇਰਬਦਲ