ਮਲੇਰਕੋਟਲਾ: ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਸਮਾਜ ਦੇ ਹਰ ਪਾਸਿਂਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਤਹਿਤ ਅੱਜ ਮਲੇਰਕੋਟਲਾ ਦੇ ਸਮੂਹ ਮੁਸਲਮਾਨ ਭਾਈਚਾਰੇ ਤੇ ਸਬਜ਼ੀ ਮੰਡੀ ਦੇ ਆੜਤੀਆਂ ਨੇ 400 ਦੇਗਾਂ ਚਾਵਲ ਜਿਹੜਾ ਕਿ ਦਿੱਲੀ ਜਾ ਕੇ ਤਿਆਰ ਹੋਵੇਗਾ ਉਸਦਾ ਦਾ ਰਾਸ਼ਨ ਅਤੇ ਸਬਜ਼ੀ ਟਰੱਕਾਂ ਵਿੱਚ ਭਰ ਕੇ ਦਿੱਲੀ ਲਈ ਰਵਾਨਾ ਕੀਤੇ
ਇਸ ਮੌਕੇ ਮੁਸਲਮਾਨ ਭਾਈਚਾਰੇ ਨੇ ਕਿਹਾ ਕਿ ਮਲੇਰਕੋਟਲਾ ਸ਼ਹਿਰ ਹਮੇਸ਼ਾਂ ਹੀ 'ਹਾਅ ਦਾ ਨਾਅਰਾ' ਮਾਰਨ 'ਚ ਅੱਗੇ ਰਿਹਾ ਹੈ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਜਦੋਂ ਜ਼ੁਕਮ ਕੀਤੇ ਗਏ ਤਾਂ ਉਦੋਂ ਵੀ ਮਲੇਰਕੋਟਲੇ ਦੇ ਮੁਸਲਮਾਨ ਭਾਈਚਾਰੇ ਨੇ 'ਹਾਅ ਦਾ ਨਾਅਰਾ ਮਾਰਿਆ" ਸੀ ਤੇ ਅੱਜ ਵੀ ਮਲੇਰਕੋਟਲੇ ਦਾ ਸਮੂਹ ਮੁਸਲਮਾਨ ਭਾਈਚਾਰਾ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਿਹਾ ਹੈ ਤੇ ਜਦੋਂ ਤੱਕ ਇਸ ਸੰਘਰਸ਼ ਚੱਲੇਗਾ ਉਦੋਂ ਤੱਕ ਮਲੇਰਕੋਟਲਾ ਸ਼ਹਿਰ ਤੋਂ ਰਾਸ਼ਨ ਇਸੇ ਤਰ੍ਹਾਂ ਜਾਂਦਾ ਰਹੇਗਾ ਤੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਅੱਜ ਸਮੂਹ ਮੁਸਲਮਾਨ ਭਾਈਚਾਰੇ ਨੇ ਸਬਜ਼ੀ ਮੰਡੀ ਦੇ ਵਿੱਚੋਂ ਬੜੇ ਜੋਸ਼ ਖਰੋਸ਼ ਦੇ ਨਾਲ ਦਿੱਲੀ ਦੇ ਲਈ ਰਾਸ਼ਨ ਭੇਜਿਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰੇ ਲਗਾਏ।