ਮਲੇਰਕੋਟਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਂਸਦ ਭਗਵੰਤ ਮਾਨ ਦਾ ਵਿਰੋਧ ਹੁਣ ਉਸਦੇ ਆਪਣੇ ਹੀ ਕਰਨ ਲੱਗੇ ਹਨ ਅਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਸਮੇਂ ਮਲੇਰਕੋਟਲਾ ਹਲਕੇ ਤੋਂ ਜਿਤਾਉਣ ਵਾਲੇ ਆਪ ਵਰਕਰਾਂ ਅਤੇ ਮਾਨ ਦਾ ਖ਼ਾਸ ਜਾਣਿਆ ਜਾਂਦਾ ਅਬਜਿੰਦਰ ਸਿੰਘ ਸੰਘਾਂ ਨੇ ਵੀ ਹੁਣ ਭਗਵੰਤ ਮਾਨ 'ਤੇ ਅਣਦੇਖਿਆ ਕਰਨ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਦਾ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਿਆ ਹੈ ਅਤੇ ਹਾਈ ਕਮਾਨ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜਿਸ ਤੋਂ ਬਾਦ ਉਹ ਕੋਈ ਠੋਸ ਕਦਮ ਚੁੱਕਣਗੇ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਆਮ ਆਦਮੀ ਪਰਟੀ ਦੇ ਭਗਵੰਤ ਮਾਨ ਨੂੰ ਜਿਤਾਉਣ ਵਾਲੇ ਆਪ ਵਰਕਰਾਂ ਨੇ ਇਕੱਠ ਕਰਕੇ ਮਾਨ ਖਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ, ਉਨ੍ਹਾਂ ਕਿਹਾ ਕਿ ਸਾਂਸਦ ਭਗਵੰਤ ਮਾਨ ਵਲੋਂ ਜਿੱਤਣ ਤੋਂ ਬਾਅਦ ਕਦੇ ਵੀ ਸਾਡੀ ਸਾਰ ਨਹੀਂ ਲਈ। ਜਦੋਂ ਹੁਣ ਮਲੇਰਕੋਟਲਾ ਹਲਕੇ ਵਿੱਚ ਪ੍ਰਚਾਰ ਕਰਨ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਕੋਈ ਵੀ ਜਾਣਕਾਰੀ ਨਹੀਂ ਦਿਤੀ ਜਾਂਦੀ। ਇੰਨ੍ਹਾਂ ਹੀ ਨਹੀਂ ਬਲਕਿ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦੇ ਪਿੰਡਾਂ ਨੂੰ ਕੋਈ ਵੀ ਗ੍ਰਾਂਟ ਨਹੀਂ ਦਿਤੀ ਗਈ।
ਇਥੋਂ ਤੱਕ ਕਿ ਇੱਕ ਬਜ਼ੁਰਗ ਮਹਿਲਾ ਜੋ ਪਿਛਲੀਆਂ ਚੋਣਾਂ ਵਿੱਚ ਸਟੇਜਾਂ ਤੋਂ ਮਾਨ ਦੇ ਹੱਕ ਪ੍ਰਚਾਰ ਵਿੱਚ ਕਰਦੀ ਸੀ, ਜਿਸ ਨਾਲ ਮਾਨ ਨੇ ਸਟੇਜ ਤੋਂ ਵਾਅਦਾ ਕੀਤਾ ਸੀ ਕਿ ਇਸ ਬਜ਼ੁਰਗ ਮਹਿਲਾ ਦੇ ਘਰ ਦੀ ਛੱਤ ਬਣਾਕੇ ਦੇਣਗੇ। ਪਰ ਉਸ ਬਜ਼ੁਰਗ ਦੀ ਮੌਤ ਹੋ ਗਈ ਤੇ ਹਾਲੇ ਤੱਕ ਮਾਨ ਦਾ ਵਾਅਦਾ ਪੂਰਾ ਨਹੀਂ ਹੋਇਆ।