ETV Bharat / state

Loot In Sunam: ਕਾਲਜ ਤੋਂ ਘਰ ਆ ਰਹੀਆਂ ਵਿਦਿਆਰਥਣਾਂ ਨਾਲ ਲੁੱਟ ਖੋਹ, ਜਖ਼ਮੀ ਕੁੜੀਆਂ ਹਸਪਤਾਲ 'ਚ ਭਰਤੀ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕਾ ਸੁਨਾਮ ਤੋਂ ਲੁੱਟ ਖੋਹ ਦੀ ਖ਼ਬਰ ਦੀ ਸਾਹਮਣੇ ਆਈ ਹੈ, ਜਿੱਥੇ ਲੁਟੇਰਿਆਂ ਨੇ ਕਾਲਜ ਤੋਂ ਘਰ ਜਾ ਰਹੀਆਂ ਕੁੜੀਆਂ ਨੂੰ ਜਖ਼ਮੀ ਕਰਦੇ ਹੋਏ ਉਨ੍ਹਾਂ ਦੀ ਕਿੱਟ ਖੋਹ ਕੇ ਫ਼ਰਾਰ ਹੋ ਗਏ।

Loot In Sunam, Collage in Sangrur
Loot In Sunam
author img

By

Published : Mar 28, 2023, 3:43 PM IST

Loot In Sunam: ਕਾਲਜ ਤੋਂ ਘਰ ਆ ਰਹੀਆਂ ਵਿਦਿਆਰਥਣਾਂ ਨਾਲ ਲੁੱਟ ਖੋਹ

ਸੰਗਰੂਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਵੀ ਲੁੱਟਾਂ-ਖੋਹਾਂ ਤਾਂ ਕਰ ਹੀ ਰਹੇ ਹਨ, ਨਾਲ ਹੀ ਉਨ੍ਹਾਂ ਵੱਲੋਂ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦਾ, ਜਿੱਥੇ ਦਿਨ-ਦਿਹਾੜੇ ਦੋ ਲੁਟੇਰਿਆਂ ਵੱਲੋਂ ਪਸ਼ੂਆਂ ਦੀਆਂ ਦੋ ਲੜਕੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਕੁੱਟਮਾਰ ਕਰਨ ਦੇ ਵੀ ਦੋਸ਼ ਲੱਗੇ ਹਨ।

ਕੁੜੀਆਂ ਦੀ ਐਕਟਿਵਾ ਨੂੰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਾਰੀ ਟੱਕਰ : ਜਾਂਚ ਅਧਿਕਾਰੀ ਰਾਮੇਸ਼ਵਰਮ ਨੇ ਦੱਸਿਆ ਕਿ ਲੜਕੀਆਂ ਨੇ ਸ਼ਿਕਾਇਤ ਕਰਦਿਆ ਦੱਸਿਆ ਕਿ ਉਹ ਸੁਨਾਮ ਕਾਲਜ ਤੋਂ ਐਕਟਿਵਾ ਉੱਤੇ ਘਰ ਆ ਰਹੀਆਂ ਸੀ। ਉਸ ਸਮੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਨੂੰ ਧੱਕਾ ਮਾਰ ਕੇ ਡੇਗ ਦਿੱਤਾ ਅਤੇ ਉਸ ਕੋਲੋਂ ਪਰਸ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਤੇ 500 ਕੁ ਰੁਪਏ ਸੀ। ਜਾਂਚ ਅਧਿਕਾਰੀ ਰਾਮੇਸ਼ਵਰਮ ਨੇ ਦੱਸਿਆ ਕਿ ਲੜਕੀਆਂ ਐਕਟਿਵ ਤੋਂ ਡਿੱਗਣ ਕਾਰਨ ਜਖਮੀ ਹੋ ਗਈਆਂ, ਜੋ ਕਿ ਸੁਨਾਮ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਕੁੜੀਆਂ ਕੋਲੋਂ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ ਗਈ: ਲੜਕੀਆਂ ਦੇ ਪਰਿਵਾਰਿਕ ਮੈਂਬਰ ਨੇ ਦੋਸ਼ ਲਾਇਆ ਕਿ ਲੁਟੇਰਿਆਂ ਨੇ ਕੁੜੀਆਂ ਕੋਲੋਂ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦਾ ਵਿਰੋਧ ਕਰਨ ਉੱਤੇ ਉਨ੍ਹਾਂ ਨੇ ਕੁੜੀਆਂ ਉੱਤੇ ਹਥੋੜੇ ਨਾਲ ਹਮਲਾ ਕਰ ਦਿੱਤਾ। ਪਰ, ਐਕਟਿਵਾ ਲੈ ਕੇ ਜਾਣ ਵਿੱਚ ਕਾਮਯਾਬ ਨਹੀਂ ਹੋ ਪਾਏ, ਤਾਂ ਕਿਟ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਖਮੀ ਕੁੜੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਿਕ ਮੈਂਬਰ ਨੇ ਕਿਹਾ ਕਿ ਇਕ ਕੁੜੀ ਦੇ ਸਿਰ ਵਿੱਚ ਸੱਟ ਲੱਗੀ ਹੈ ਜਿਸ ਕਾਰਨ ਉਸ ਦੇ ਸਿਰ ਉੱਤੇ ਟਾਂਕੇ ਲੱਗੇ ਹਨ।

ਇਸ ਤੋਂ ਪਹਿਲਾਂ ਵੀ ਹੋਈਆਂ ਚੋਰੀ ਦੀਆਂ ਘਟਨਾਵਾਂ: ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਇਲਾਕੇ ਅੰਦਰ ਹੀ ਚੋਰਾਂ ਨੇ 4 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਚੋਰਾਂ ਨੇ ਦੁਕਾਨਾਂ ਦੇ ਜ਼ਿੰਦਰੇ ਤੋੜ ਕੇ ਸਾਰਾ ਸਮਾਨ ਲੁੱਟ ਲਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੋਰਾਂ ਦੀ ਹਰਕਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਸੀ। ਚੋਰ ਇੱਕ ਦੁਕਾਨ ਵਿੱਚੋਂ ਗੱਲਾ ਵੀ ਨਾਲ ਚੁੱਕ ਕੇ ਲੈ ਗਏ ਸੀ ਅਤੇ ਅੱਗੇ ਜਾ ਕੇ ਨਹਿਰ ਕਿਨਾਰੇ ਨਕਦੀ ਲੁੱਟ ਕੇ ਗੱਲੇ ਨੂੰ ਸੁੱਟ ਦਿੱਤਾ ਸੀ। ਜ਼ਿਕਰਯੋਗ ਹੈ ਕਿ ਹਲਕਾ ਸੁਨਾਮ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਹਲਕਾ ਹੈ। ਅਮਨ ਅਰੋੜਾ ਜ਼ਿਆਦਾਤਰ ਆਪਣੇ ਹਲਕੇ ਵਿੱਚ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਤੇ ਉਸ ਦੇ ਸਾਥੀ ਪੱਪਲਪ੍ਰੀਤ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਹੁਣ ਬਿਨਾਂ ਦਸਤਾਰ ਦਿਖਾਈ ਦਿੱਤਾ ਅੰਮ੍ਰਿਤਪਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.