ਸੰਗਰੂਰ: ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ਬੁੱਧਵਾਰ ਨੂੰ ਰੋਸ ਵਜੋਂ ਸੰਗਰੂਰ ਬੰਦ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਫ਼ਤਿਹਵੀਰ ਸਿੰਘ ਮਾਮਲੇ ਚ ਕੁਤਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਜੂਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਫ਼ਤਿਹਵੀਰ ਦੇ ਦਾਦਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਹ ਸਾਰੀਆਂ ਜਥੇਬੰਦੀਆਂ ਮੰਗਲਵਾਰ ਸਵੇਰੇ ਸਥਾਨਕ ਬੀਐੱਸਐੱਨਐੱਲ ਪਾਰਕ ਵਿੱਚ ਇਕੱਠੀਆਂ ਹੋਈਆਂ ਜਿਨ੍ਹਾਂ 'ਚ ਲੋਕਾ ਮੋਰਚਾ ਪੰਜਾਬ, ਜਮਹੂਰੀ ਅਧਿਕਾਰ ਸਭਾ, ਡੀਟੀਐੱਫ਼, ਪੰਜਾਬ ਸਟੂਡੈਂਟ ਯੂਨੀਅਨ, ਲੌਂਗੋਵਾਲ ਯਾਦਗਾਰੀ ਹਾਲ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਅਤੇ ਐੱਸਸੀ ਅਤੇ ਬੀਸੀ ਜੱਥੇਬੰਦੀਆਂ ਸ਼ਾਮਲ ਹਨ।
ਇਨ੍ਹਾਂ ਜਥਬੰਦੀਆਂ ਸਣੇ ਹਾਜ਼ਰ ਲੋਕਾਂ ਨੇ ਪਹਿਲਾਂ ਦੋ ਸਾਲਾ ਫ਼ਤਿਹਵੀਰ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ 2 ਮਿੰਟ ਦਾ ਮੌਤ ਧਾਰਨ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਅਤੇ ਫ਼ਿਰ ਫ਼ਤਿਹਵੀਰ ਮਾਮਲੇ 'ਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਚਾਉਣ ਲਈ ਗੰਭੀਰਤਾ ਨਾ ਵਿਖਾਉਣ 'ਤੇ ਰੱਜ ਕੇ ਉਨ੍ਹਾਂ ਦੀ ਨਿਖੇਧੀ ਕੀਤੀ।