ਸੰਗਰੂਰ: ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਚੋਣਾਂ (Himachal Pradesh and Gujarat elections) ਦੌਰਾਨ ਆਮ ਆਦਮੀ ਪਾਰਟੀ ਦੀ ਹੋਈ ਫ਼ਜ਼ੀਹਤ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਵਿੱਚ ਹਰ ਪਾਸੇ ਆਪ ਦੀ ਕਿਰਕਰੀ ਹੋ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੇ ਝੂਠ (Aam Aadmi Party lie did not work) ਦੀ ਸਿਆਸਤ ਨਹੀਂ ਚੱਲੀ ਅਤੇ ਹਿਮਾਚਲ ਵਿੱਚ ਆਪ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ ਜੋ ਕਿ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਵਿਖਾਉਣ ਲਈ ਕਾਫੀ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ਼ ਕਰ ਦਿੱਤਾ ਹੈ। ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਗੁਜਰਾਤ ਅਤੇ ਹਿਮਾਚਲ ਨੇ ਨਹੀਂ। ਇਸ ਕਰਕੇ ਪੰਜਾਬ ਦਾ ਵਿਕਾਸ ਕਰੋ ਅਮਨ ਕਾਨੂੰਨ ਦੀ ਵਿਗੜ ਹੋਈ ਸਥਿਤੀ (Maintain the deteriorated state of law) ਨੂੰ ਸੰਭਾਲੋ।
ਇਹ ਵੀ ਪੜ੍ਹੋ: ਸਭ ਨੂੰ ਹੈਰਾਨ ਕਰਦਾ ਹੈ ਇਸ ਨੌਜਵਾਨ ਦਾ ਵਿਸ਼ਾਲ ਜੁੱਸਾ, ਨੌਜਵਾਨ ਦਾ ਕੱਦ 7 ਫੁੱਟ 2 ਇੰਚ ਅਤੇ ਵਜ਼ਨ ਪੌਣੇ 2 ਕੁਇੰਟਲ ਦੇ ਕਰੀਬ
ਸੀਐੱਮ ਨੂੰ ਦਿਖਾਇਆ ਸ਼ੀਸ਼ਾ: ਮੈਰਿਜ ਪੈਲਸਾਂ ਮੂਹਰੇ ਨਾਕੇ (Marriage Pals front door) ਲਾਉਣ ਸਬੰਧੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵਿਅੰਗ ਕਸਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪੁਲਿਸ ਨੂੰ ਮੁੱਖ ਮੰਤਰੀ ਦੇ ਘਰ ਮੂਹਰੇ ਨਾਕਾ ਲਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ-ਕਿਹੜਾ ਸ਼ਰਾਬ ਪੀ ਕੇ ਜਾਂਦਾ ਹੈ, ਫਿਰ ਹੀ ਮੈਰਿਜ ਪੈਲਸਾਂ ਮੂਹਰੇ ਨਾਕੇ ਲਾਉਣ ਤੁਗਲਕੀ ਫੁਰਮਾਨ ਲਾਗੂ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਦਿੱਤੇ ਬਿਆਨ ਸਬੰਧੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ ਹੋਵੇ। ਇਹ ਬਿਆਨ ਪੰਜਾਬ ਦੇ ਡੀ ਜੀ ਪੀ ਵੱਲੋਂ ਦੇਣਾ ਬਣਦਾ ਹੈ, ਨਾ ਕਿ ਮੁੱਖ ਮੰਤਰੀ ਵੱਲੋ।