ਸੰਗਰੂਰ: ਪੰਜਾਬ ਵਿੱਚ ਨਸ਼ੇ ਦਾ 6ਵਾਂ ਦਰਿਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਹ ਦਰਿਆ ਆਪਣੇ ਨਾਲ ਨੌਜਵਾਨਾਂ ਨੂੰ ਰੋੜ ਕੇ ਲਿਜਾ ਰਿਹਾ ਹੈ। ਅਜਿਹਾ ਹੀ ਇੱਕ ਪਰਿਵਾਰ ਜ਼ਿਲ੍ਹਾ ਸੰਗਰੂਰ ਦੇ ਨਾਲ ਲੱਗਦੇ ਪਿੰਡ ਲੱਡੀ ਦਾ ਹੈ, ਜਿਹਨਾਂ ਦਾ 28 ਸਾਲ ਦਾ ਇਕਲੋਤਾ ਜਵਾਨ ਪੁੱਤਰ ਚਿੱਟੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਮਾਂ ਗੁਰਮੇਲ ਕੌਰ ਨੇ ਸੋਚਿਆ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ਿਆਂ ਦੀ ਭੇਟ ਨਾ ਚੜ੍ਹੇ, ਇਸ ਕਰਕੇ ਗੁਰਮੇਲ ਕੌਰ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰ ਰਹੀ ਹੈ।
ਨਸ਼ੇ ਨੇ ਕਿਵੇਂ ਕੀਤਾ ਪਰਿਵਾਰ ਤਬਾਹ: ਸਾਡੇ ਸਾਥੀ ਰਵੀ ਕੁਮਾਰ ਨਾਲ ਗੱਲਬਾਤ ਕਰਦਿਆ ਪੀੜਤ ਗੁਰਮੇਲ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵਿਆਹ ਤੋਂ ਬਾਅਦ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਉਹ ਚਿੱਟੇ ਦਾ ਵੀ ਨਸ਼ਾ ਕਰਨ ਲੱਗ ਗਿਆ ਸੀ ਅਤੇ ਰਾਤ ਨੂੰ ਜਦੋਂ ਉਹ ਘਰ ਆਉਂਦਾ ਸੀ ਤਾਂ ਦਾਰੂ ਵੀ ਪੀ ਕੇ ਆਉਂਦਾ ਸੀ। ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਅਤੇ ਸਾਡੇ ਨਾਲ ਵੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਮੈਂ ਆਪਣੇ ਘਰਵਾਲੇ ਨੂੰ ਨਾ ਲੈ ਕੇ ਨਾਲ ਦੇ ਪਿੰਡ ਪਾਸੇ ਚਲੀ ਗਈ ਸੀ। ਉੱਥੇ ਕਿਸੇ ਦਾ ਕੰਮ ਕਰਕੇ ਰੋਟੀ ਬਣਾ ਕੇ ਉੱਥੇ ਰਹਿਣ ਲੱਗੇ। ਕਿਉਂਕਿ ਮੇਰੇ ਘਰ ਵਾਲੇ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ, ਜਿਸ ਕਾਰਨ ਉਹ ਕੋਈ ਕੰਮ ਨਹੀਂ ਕਰ ਸਕਦਾ ਤਾਂ ਮੈਂ ਉਸਨੂੰ ਵੀ ਨਾਲ ਹੀ ਲੈ ਗਈ ਸੀ।
ਜਵਾਨ ਪੁੱਤਰ ਨੇ ਲਿਆ ਫਾਹਾ: ਗੁਰਮੇਲ ਕੌਰ ਨੇ ਕਿਹਾ ਕਿ ਇੱਕ ਦਿਨ ਸਾਡੇ ਪੁੱਤਰ ਦਾ ਸਾਨੂੰ ਫੋਨ ਆਉਂਦਾ ਹੈ ਕਿ ਮੈਨੂੰ ਆਪਣੇ ਨਾਲ ਲੈ ਜਾਓ ਨਹੀਂਂ ਮੈਂ ਫਾਹਾ ਲੈਣ ਲੱਗਿਆ ਹਾਂ। ਗੁਰਮੇਲ ਕੌਰ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਪੁੱਤਰ ਨੂੰ ਪੁੱਛਿਆ ਕਿ ਤੈਨੂੰ ਦੁੱਖ ਕੀ ਹੈ, ਸਾਨੂੰ ਦੱਸ ਅਜਿਹਾ ਕਦਮ ਨਾ ਚੁੱਕੀ, ਅਸੀਂ ਤੁਹਾਡੇ ਘਰ ਹੀ ਆ ਰਹੇ ਹਾਂ, ਪਰ ਜਦ ਤੱਕ ਅਸੀਂ ਆਏ ਬਹੁਤ ਦੇਰ ਹੋ ਚੁੱਕੀ ਸੀ ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਉਹ ਫਾਹਾ ਲੈ ਕੇ ਲਟਕ ਰਿਹਾ ਸੀ।
- Jaishankar Blinken Meeting : ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਕੈਨੇਡਾ 'ਤੇ ਨਹੀਂ ਹੋਈ ਕੋਈ ਚਰਚਾ
- Rail Roko Movement: ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ 'ਚ ਰੇਲਵੇ ਲਾਈਨਾਂ 'ਤੇ ਕਿਸਾਨ ਤਾਂ ਯਾਤਰੀ ਹੋਏ ਪ੍ਰੇਸ਼ਾਨ, ਅੱਜ ਵੀ 90 ਰੇਲਾਂ ਹੋਣਗੀਆਂ ਪ੍ਰਭਾਵਿਤ
- Gangster Goldy Brar: ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਗੋਲਡੀ ਬਰਾੜ ਅਮਰੀਕਾ ਤੋਂ ਮੰਗ ਰਿਹਾ ਸ਼ਰਣ, ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕਰ ਰਿਹਾ ਕੋਸ਼ਿਸ਼
ਗੁਰਮੇਲ ਕੌਰ ਨੇ ਮਦਦ ਲਈ ਲਗਾਈ ਗੁਹਾਰ: ਗੁਰਮੇਲ ਕੌਰ ਨੇ ਕਿਹਾ ਕਿ ਪੁੱਤਰ ਦੀ ਮੌਤ ਤੋਂ ਬਾਅਦ ਸਾਡੇ ਘਰ ਉੱਤੇ ਦੁੱਖਾਂ ਦੇ ਪਹਾੜ ਟੁੱਟ ਗਏ, ਪੁੱਤਰ ਦੀ ਘਰਵਾਲੀ ਸਾਡੇ ਪਰਿਵਾਰ ਨੂੰ ਛੱਡ ਕੇ ਚਲੀ ਗਈ ਤੇ ਇੱਕ 9 ਸਾਲ ਦਾ ਪੋਤਾ ਜੋ ਸਾਡੇ ਕੋਲੇ ਹੈ ਤੇ ਇੱਕ ਪੋਤਾ ਸਾਡਾ ਉਹ ਨਾਲ ਲੈ ਗਈ। ਗੁਰਮੇਲ ਕੌਰ ਨੇ ਕਿਹਾ ਕਿ ਸਾਡੇ ਘਰ ਦੇ ਹਾਲਾਤ ਹੁਣ ਬਹੁਤ ਜ਼ਿਆਦਾ ਖ਼ਰਾਬ ਹੋਏ ਪਏ ਹਨ। ਗੁਰਮੇਲ ਕੌਰ ਨੇ ਕਿਹਾ ਇੱਕ ਪਾਸੇ ਤਾਂ ਮੇਰੇ ਘਰ ਵਾਲੇ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ, ਉਹ ਕੋਈ ਕੰਮ ਨਹੀਂ ਕਰ ਸਕਦਾ, ਦੂਜਾ ਮੇਰਾ ਵੀ ਸਰੀਰ ਹੁਣ ਬਜ਼ੁਰਗ ਹੋ ਚੁੱਕਿਆ ਹੈ। ਗੁਰਮੇਲ ਕੌਰ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਬੇਨਤੀ ਕਰਦੀ ਹਾਂ ਕਿ ਸਾਡੀ ਮਦਦ ਕੀਤੀ ਜਾਵੇ, ਸਾਨੂੰ ਕੋਈ ਨਾ ਕੋਈ ਸਹਾਰਾ ਦਿੱਤਾ ਜਾਵੇ।